Thursday, September 3, 2026

ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਨੇ 11ਵੀਂ ਅਤੇ 12ਵੀਂ ਦੇ ਵਿਦਿਆਰਥੀਆਂ ਨਾਲ ਕੀਤੀ ਕੈਰੀਅਰ ਕਾਊਂਸਲਿੰਗ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅੰਮ੍ਰਿਤਸਰ ਵਿਖੇ ਅੱਜ ਸਰਕਾਰੀ ਸੀਨੀ. ਸੈਕੰ. ਸਕੂਲ ਝੀਤਾਂ ਕਲਾਂ ਦੇ ਗਿਆਰਵੀ ਤੇ ਬਾਰਵੀਂ ਦੇ ਵਿਦਿਆਰਥੀਆਂ ਨੂੰ ਕੈਰੀਅਰ ਕਾਊਂਸਲਿੰਗ ਕੀਤੀ ਗਈ।ਡਿਪਟੀ ਡਾਇਰੈਕਟਰ ਰੋਜ਼ਗਾਰ ਉਤਪਤੀ ਅਤੇ ਸਿਖਲਾਈ ਅੰਮ੍ਰਿਤਸਰ ਵਿਕਰਮ ਜੀਤ ਨੇ ਪ੍ਰਾਰਥੀਆਂ ਨੂੰ ਦਸਵੀਂ ਅਤੇ ਬਾਰਵੀਂ ਤੋਂ ਬਾਅਦ ਦੇ ਕੋਰਸਾਂ ਅਤੇ ਵੱਖਰੇ-ਵੱਖਰੇ ਕੈਰੀਅਰ ਸਬੰਧੀ ਵਿਸਥਾਰ ਪੂਰਵਕ ਦੱਸਿਆ।ਇਸ ਤੋਂ ਇਲਾਵਾ ਬਿਊਰੋ ਦੀਆਂ ਚੱਲ ਰਹੀਆਂ ਗਤੀਵਿਧੀਆਂ ਜਿਵੇਂ ਕਿ ਆਨਲਾਈਨ/ਮੈਨੂਅਲ ਰਜਿਸਟਰੇਸ਼ਨ, ਪਲੇਸਮੈਂਨ ਕੈਂਪ, ਬੁੱਕ ਕੈਫੇ, ਸਵੈ ਰੋਜ਼ਗਾਰ ਅਤੇ ਪੀ.ਐਸ.ਡੀ.ਐਮ ਦੇ ਸਕਿੱਲ ਕੋਰਸਾਂ ਸਬੰਧੀ ਸਕੀਮਾਂ ਅਤੇ ਵਿਦੇਸ਼ੀ ਕੋਂਸਲਿੰਗ ਬਾਰੇ ਦੱਸਿਆ ਗਿਆ।ਰੋਜਗਾਰ ਅਫਸਰ ਨਰੇਸ਼ ਕੁਮਾਰ, ਡਿਪਟੀ ਸੀ.ਈ.ਓ ਤੀਰਥਪਾਲ ਸਿੰਘ, ਕੈਰੀਅਰ ਕੋਂਸਲਰ ਗੋਰਵ ਕੁਮਾਰ, ਪੀ.ਐਸ.ਡੀ.ਐਮ ਵਲੋਂ ਸਵਰਾਜ ਸਿੰਘ ਅਤੇ ਜਿਲ੍ਹਾ ਗਾਈਡੈਂਸ ਕੋਂਸਲਰ ਜ਼ਸਬੀਰ ਸਿੰਘ ਅਤੇ ਸਕੂਲ ਦੇ ਅਧਿਆਪਕ ਹਾਜ਼ਰ ਸਨ।

Check Also

ਜਿਲ੍ਹੇ ਦੇ ਸਾਰੇ ਪਿੰਡਾਂ ਵਿੱਚ ਸੋਲਿਡ ਵੇਸਟ ਮੈਨੇਜਮੈਂਟ ਪ੍ਰੋਜੈਕਟ ਲਾਗੂ ਕਰਨ ਲਈ ਲੋੜੀਂਦੇ ਪ੍ਰਬੰਧ ਯਕੀਨੀ ਬਣਾਏ ਜਾਣ- ਵਧੀਕ ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 2 ਸਤੰਬਰ (ਸੁਖਬੀਰ ਸਿੰਘ) – ਜਿਲ੍ਹਾ ਅੰਮ੍ਰਿਤਸਰ ਦੇ ਸਮੂਹ ਪਿੰਡਾਂ ਨੂੰ ਸਾਫ਼-ਸੁਥਰਾ, ਸਵੱਛ ਅਤੇ …