Friday, October 18, 2024

ਘੱਗਰ ਦਰਿਆ ਦਾ ਦੌਰਾ ਕਰਕੇ ਸੁਖਦੇਵ ਢੀਂਡਸਾ ਨੇ ਹੜ੍ਹ ਪੀੜਤਾਂ ਨਾਲ ਕੀਤੀ ਮੁਲਾਕਾਤ

ਸੰਗਰੂਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਅੱਜ ਹਲਕਾ ਲਹਿਰਾਗਾਗਾ, ਮੂਨਕ ਅਤੇ ਪਿੰਡ ਮਕਰੋੜ ਸਾਹਿਬ ਵਿਖੇ ਪੁੱਲ ਕੋਲ ਘੱਗਰ ਦਰਿਆ ਵਿੱਚ ਪਏ ਪਾੜ ਦਾ ਜਾਇਜ਼ਾ ਲਿਆ, ਜਿਸ ਕਾਰਣ ਲੋਕਾਂ ਦੀ ਫ਼ਸਲ ਦਾ ਭਾਰੀ ਨੁਕਸਾਨ ਹੋਇਆ ਹੈ।ਉਨ੍ਹਾਂ ਨੇ ਲੋਕਾਂ ਨੂੰ ਮਿਲ ਕੇ ਉਨਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਅਤੇ ਪ੍ਰਸ਼ਾਸ਼ਨ ਨਾਲ ਸੰਪਰਕ ਵੀ ਕੀਤਾ।ਢੀਂਡਸਾ ਨੇ ਪਾਰਟੀ ਦੇ ਸਮੂਹ ਅਹੁੱਦੇਦਾਰਾਂ ਅਤੇ ਵਰਕਰਾਂ ਨੂੰ ਹਦਾਇਤ ਕੀਤੀ ਕਿ ਉਹ ਹੜ੍ਹ ਪ੍ਰਭਾਵਿਤਾਂ ਦੀ ਆਪਣੀ ਸਮਰੱਥਾ ਅਨੁਸਾਰ ਵੱਧ ਤੋ ਵੱਧ ਮਦਦ ਕਰਨ।
ਇਸ ਮੌਕੇ ਰਾਮਪਾਲ ਸਿੰਘ ਬਹਿਣੀਵਾਲ, ਸਤਿਗੁਰ ਸਿੰਘ ਨਮੋਲ, ਗੁਰਦੀਪ ਸਿੰਘ ਮਕਰੋੜ, ਰਾਕੇਸ਼ ਗਿੱਲ, ਪਾਲ ਸਿੰਘ ਗੇਹਲਾ, ਨਵੀਨ ਸ਼ਰਮਾ, ਬਨਾਰਸੀ, ਭੀਮ ਸੈਨ ਗਰਗ ਮੇਜ਼ਰ ਬੁਸਹਿਰਾ, ਜੋਗਾ ਸਿੰਘ ਹੋਤੀਪੁਰ, ਬਲਜੀਤ ਨਵਾਗਾਓ, ਜੈ ਪਾਲ ਸੈਣੀ, ਪ੍ਰਗਟ ਫੂਲਦ, ਸਤਿਗੁਰ ਸਰਪੰਚ, ਵਰਿੰਦਰਪਾਲ ਸਿੰਘ ਟੀਟੂ (ਪੀ.ਏ) ਮਾਸਟਰ ਦਲਜੀਤ ਸਿੰਘ ਥਿੰਦ, ਗੁਰਦੀਪ ਕੋਟੜਾ, ਕਸਿਸ ਅਰੋੜਾ, ਚਮਕੋਰ ਬਹਾਦਰਗੜ੍ਹ, ਕਿਸਨ ਸਰਪੰਚ ਬੰਗਾ, ਵਕੀਲ ਪ੍ਰਮਜੀਤ ਨਵਾਗਾਓ ਆਦਿ ਮੌਜ਼ੂਦ ਸਨ।

Check Also

ਡਾ. ਓਬਰਾਏ ਦੇ ਯਤਨਾਂ ਸਦਕਾ ਹਰਵਿੰਦਰ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਭਾਰਤ ਪੁੱਜਾ

ਅੰਮ੍ਰਿਤਸਰ, 17 ਅਕਤੂਬਰ (ਜਗਦੀਪ ਸਿੰਘ) – ਖਾੜੀ ਮੁਲਕਾਂ ਅੰਦਰ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ …