ਅੰਮ੍ਰਿਤਸਰ, 28 ਜੁਲਾਈ (ਜਗਦੀਪ ਸਿੰਘ) – ਸਭਿਆਚਾਰਕ ਅਦਾਨ-ਪ੍ਰਦਾਨ ਲਈ ਦਿੱਲੀ ਪਬਲਿਕ ਸਕੂਲ ਬੰਗਲੌਰ ਦੇ 20 ਵਿਦਿਆਰਥੀਆਂ ਅਤੇ 2 ਅਧਿਆਪਕਾਂ ਦਾ ਗਰੁੱਪ ਦਿੱਲੀ ਪਬਲਿਕ ਸਕੂਲ ਅੰਮ੍ਰਿਤਸਰ ਪਹੁੰਚਿਆ।ਸਕੂਲ ਪ੍ਰਿੰਸੀਪਲ ਕਮਲ ਚੰਦ, ਮੁੱਖ ਅਧਿਆਪਕਾ ਸ੍ਰੀਮਤੀ ਰਾਖੀ ਪੁਰੀ, ਸਮਾਜਿਕ ਸਿੱਖਿਆ ਦੇ ਅਧਿਆਪਕਾ ਰਾਜਵਿੰਦਰ ਕੌਰ, ਮੀਨੂ ਭਾਟੀਆ ਅਤੇ ਵਿਦਿਆਰਥੀਆਂ ਨੇ ਉਨ੍ਹਾਂ ਦਾ ਭਰਪੂਰ ਸਵਾਗਤ ਕੀਤਾ।ਇਹ ਗਰੁੱਪ 7 ਦਿਨਾਂ ਦੀ ਅੰਮ੍ਰਿਤਸਰ ਦੀ ਯਾਤਰਾ `ਤੇ ਆਇਆ ਹੈ।ਇਥੇ ਉਹ ਪੰਜਾਬ ਦੀ ਅਮੀਰ ਵਿਰਾਸਤ ਅਤੇ ਸੱਭਿਆਚਾਰ ਬਾਰੇ ਜਾਣਕਾਰੀ ਪ੍ਰਾਪਤ ਕਰਨਗੇ।ਪ੍ਰਿੰਸੀਪਲ ਕਮਲ ਚੰਦ ਨੇ ਦੱਸਿਆ ਕਿ ਇਸ ਮਕਸਦ ਲਈ ਇੱਕ ਹਫ਼ਤੇ ਦਾ ਪ੍ਰੋਗਰਾਮ ਰੱਖਿਆ ਗਿਆ ਹੈ।ਜਿਸ ਦੌਰਾਨ ਮਹਿਮਾਨ ਵਿਦਿਆਰਥੀਆਂ ਨੂੰ ਗੋਬਿੰਦਗੜ੍ਹ ਕਿਲ੍ਹਾ, ਵਾਹਗਾ ਸਰਹੱਦ, ਸ੍ਰੀ ਦਰਬਾਰ ਸਾਹਿਬ, ਰਾਮ ਬਾਗ, ਕਟੜਾ ਜੈਮਲ ਸਿੰਘ, ਖ਼ਾਲਸਾ ਕਾਲਜ, ਜਲ੍ਹਿਆਂਵਾਲਾ ਬਾਗ਼, ਪਾਰਟੀਸ਼ਨ ਮਿਊਜ਼ੀਅਮ ਅਤੇ ਵਾਰ ਮੈਮੋਰੀਅਲ ਦੀ ਯਾਤਰਾ ਕਰਵਾਈ ਜਾਏਗੀ।ਸਕੂਲ ਵਿੱਚ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਕਰਵਾ ਕੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਬਾਰੇ ਮਹਿਮਾਨਾਂ ਨੂੰ ਭਰਪੂਰ ਜਾਣਕਾਰੀ ਵੀ ਦਿੱਤੀ ਜਾਏਗੀ।ਜਿਸ ਵਿੱਚ ਵਿਰਾਸਤੀ ਖੇਡਾਂ, ਲੋਕ-ਨਾਚ ,ਪਿੰਡ ਦੀ ਯਾਤਰਾ, ਮਿੱਟੀ ਦੇ ਭਾਂਡੇ ਬਣਾਉਣ ਦੀ ਕਲਾ, ਪਤੰਗ ਉਡਾਉਣਾ, ਦਸਤਾਰ ਸਜਾਉਣ, ਪੰਜਾਬੀ ਖਾਣੇ ਅਤੇ ਪੰਜਾਬੀ ਪਹਿਰਾਵੇ ਆਦਿ ਪ੍ਰਮੁੱਖ ਹਨ।ਪੰਜਾਬ ਦੇ ਭੂਗੋਲਿਕ, ਆਰਥਿਕ, ਸਮਾਜਿਕ ਅਤੇ ਸਭਿਆਚਾਰਕ ਰੰਗਾਂ ਦੁਆਰਾ ਬੰਗਲੌਰ ਦੇ ਮਹਿਮਾਨ ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਮਨੋਰੰਜ਼ਨ ਹੋਵੇਗਾ।
ਇਸ ਮੌਕੇ ਸਚਿਨ ਗੁਪਤਾ, ਅਮਨਪ੍ਰੀਤ ਸਿੰਘ, ਸੁਧਾਂਸ਼ੂ ਸ਼ਰਮਾ, ਦੀਪਤੀ ਅਤੇ ਜਸਕੀਰਤ ਕੌਰ ਅਧਿਆਪਕ ਵੀ ਹਾਜ਼ਰ ਸਨ।
Check Also
ਸਰੀਰ ਦਾਨੀ ਗੁਰਮੇਲ ਸਿੰਘ ਦੀ ਜੀਵਨ ਸਾਥਣ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ
ਸੰਗਰੂਰ, 19 ਜਨਵਰੀ (ਜਗਸੀਰ ਲੌਂਗੋਵਾਲ) – ਦੇਸ਼ ਭਗਤ ਯਾਦਗਾਰ ਕਮੇਟੀ ਲੌਂਗੋਵਾਲ ਦੇ ਸਮਰਪਿਤ ਮੈਂਬਰ ਅਤੇ …