ਅੰਮ੍ਰਿਤਸਰ, 29 ਜੁਲਾਈ (ਸੁਖਬੀਰ ਸਿੰਘ) – ਹਲਕਾ ਪੂਰਬੀ ਦੇ ਇਲਾਕੇ ਪਵਨ ਨਗਰ ਮੇਨ ਬਜ਼ਾਰ ਵਿਚ ਹਲਕਾ ਵਿਧਾਇਕਾ ਜੀਵਨਜੋਤ ਕੌਰ ਨੇ ਰੋਡ ਸ਼ਾਈਡ
ਟਾਈਲਾਂ ਲਗਾਉਣ ਦਾ ਉਦਘਾਟਨ ਕੀਤਾ ਗਿਆ।ਇਸ ਵਿਚ ਪੁਰਾਣੀ ਵਾਰਡ 27 ਤੇ ਨਵੀਂ 22 ਦੇ ਪ੍ਰਧਾਨ ਪਵਨ ਠਾਕੁਰ ਪਹੁੰਚੇ।ਵਿਧਾਇਕਾ ਜੀਵਨਜੋਤ ਕੌਰ ਨੇ ਕਿਹਾ ਕਿ ਚੋਣਾਂ ਦੌਰਾਨ ਜੋ ਵਾਅਦੇ ਲੋਕਾਂ ਨੂੰ ਕੀਤੇ ਸੀ, ਉਸ ਨੂੰ ਪੂਰਾ ਕਰਨ ਲਈ ਪੂਰੇ ਹਲਕੇ ਵਿਚ ਵਿਕਾਸ ਕੰਮ ਸ਼ੁਰੂ ਕਰਵਾਏ ਜਾ ਰਹੇ ਹਨ।ਵਾਰਡ ਪ੍ਰਧਾਨ ਪਵਨ ਠਾਕੁਰ ਨੇ ਵਿਧਾਇਕਾ ਜੀਵਨਜੋਤ ਕੌਰ ਦਾ ਧੰਨਵਾਦ ਕੀਤਾ।
ਇਸ ਮੌਕੇ ਪਰਸ਼ੋਤਮ ਟਾਂਗਰੀ, ਮੋਨਿਕਾ ਖੰਨਾ, ਰਾਹੁਲ ਖੰਨਾ,ਵਿਨੋਦ ਪੁੰਜ, ਅਸ਼ਵਨੀ, ਵਿਨੋਦ, ਲਵਲੀ, ਰਾਜੇਸ਼ ਕੁਮਾਰ ਨਿੱਕਾ, ਸੁਨੀਲ ਸ਼ਰਮਾ, ਮਹਿੰਦਰ ਢੀਂਗਰਾ, ਡਾ. ਅਵਿਨਾਸ਼, ਅਤੁਲ, ਅਨਿਲ ਖੁਰਾਣਾ ਆਦਿ ਹਾਜ਼ਰ ਸਨ।
Check Also
ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਪਰਸਨ ਡੀ.ਐਲ.ਐੱਸ.ਏ ਅੰਮ੍ਰਿਤਸਰ ਵੱਲੋਂ ਕੇਂਦਰੀ ਜੇਲ੍ਹ ਦਾ ਅਚਨਚੇਤੀ ਦੌਰਾ
ਅੰਮ੍ਰਿਤਸਰ, 1 ਅਗਸਤ (ਜਗਦੀਪ ਸਿੰਘ) – ਸ੍ਰੀਮਤੀ ਜਤਿੰਦਰ ਕੌਰ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਅੰਮ੍ਰਿਤਸਰ-ਕਮ-ਚੇਅਰਪਰਸਨ, …
Punjab Post Daily Online Newspaper & Print Media