ਅੰਮ੍ਰਿਤਸਰ, 29 ਜੁਲਾਈ (ਦੀਪ ਦਵਿੰਦਰ ਸਿੰਘ) – ਯ.ਐਨ ਐਂਟਰਟੇਨਮੈਂਟ ਸੁਸਾਇਟੀ ਅਤੇ ਵਿਰਸਾ ਵਿਹਾਰ ਅੰਮ੍ਰਿਤਸਰ ਦੇ ਵਿਸ਼ੇਸ਼ ਸਹਿਯੋਗ ਨਾਲ ਪ੍ਰਸਿੱਧ ਗਾਇਕ ਹਰਿੰਦਰ ਸੋਹਲ ਦੀ ਅਗਵਾਈ ਹੇਠ ਚੱਲ ਰਹੇ ਪੰਜਾਬ ਵਿੱਚ ਜਨਮੇ ਅਦਾਕਾਰਾਂ ਅਤੇ ਗਾਇਕਾਂ ਨੂੰ ਸਮਰਪਿਤ 8 ਰੋਜ਼ਾ ਦੂਜੇ ‘ਸੁਰ ਉਤਸਵ’ ਦੇ ਸਤਵੇਂ ਦਿਨ ਬਾਲੀਵੁਡ ਦੇ ਸਦਾਬਹਾਰ ਅਤੇ ਦੁਨੀਆਂ ਦੇ ਦਿਲਾਂ ’ਤੇ ਰਾਜ ਕਰਨ ਵਾਲੇ ਅਦਾਕਾਰ ਸਵ: ਦੇਵ ਆਨੰਦ ਸਾਹਿਬ ਨੂੰ ਸਮਰਪਿਤ ਕੀਤਾ ਅਤੇ ਦੇਵ ਆਨੰਦ ਸਾਹਿਬ ਦੇ ਬਾਲੀਵੂਡ ਸੰਘਰਸ਼ਾਂ ਬਾਰੇ ਜਾਣਕਾਰੀ ਦਰਸ਼ਕਾਂ ਨਾਲ ਸਾਂਝੀ ਕੀਤੀ। ਇਸ ਸਮਾਗਮ ਵਿੱਚ ਜਗਤ ਜੋਤੀ ਸਕੂਲ ਪ੍ਰਿੰਸੀਪਲ ਸੁਮੀਤ ਪੁਰੀ ਬਤੌਰ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨ ਵਜੋਂ ਗੁਰਮੀਤ ਸਿੰਘ ਹੀਰਾ ਪ੍ਰਧਾਨ ਰੋਟਰੀ ਕਲੱਬ ਨੌਰਥ ਪੂਰੀ ਟੀਮ ਸਮੇਤ ਸ਼ਾਮਲ ਹੋਏ।
ਦੇਵ ਆਨੰਦ ਸਾਹਿਬ ’ਤੇ ਫਿਲਮਾਏ ਹੋਏ ਗਾਣੇ ਡਾ. ਹਰਪ੍ਰੀਤ ਸਿੰਘ, ਸਾਵਨ ਵੇਰਕਾ, ਵਰਨੀਕਾ ਬਧਵਾਰ, ਪੰਕਜ਼ ਭਾਟੀਆ, ਪਰਦੀਪ ਅਰੋੜਾ, ਮਨਦੀਪ ਸਿੰਘ, ਡਾ. ਦਮਨਦੀਪ ਸਿੰਘ, ਡਾ. ਗੁਰਪ੍ਰੀਤ ਛਾਬੜਾ ਨੇ ਪੇਸ਼ ਕੀਤੇੇ।ਯੂ.ਐਨ ਐਂਟਰਟੇਨਮੈਂਟ ਸੁਸਾਇਟੀ ਵਲੋਂ ਗਾਇਕਾ ਨੂੰ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ।ਮੰਚ ਸੰਚਾਲਕ ਉਪਾਸਨਾ ਭਾਰਦਵਾਜ ਨੇ ਕੀਤਾ।
Check Also
ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ‘ਤੇ 10ਵੀਂ ਜਨਰਲ ਬਾਡੀ ਮੀਟਿੰਗ ਦਾ ਆਯੋਜਨ
ਸੰਗਰੂਰ, 4 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ਅਤੇ 10ਵੀਂ …