Sunday, April 27, 2025

ਪਿੰਗਲਵਾੜਾ ਬਾਨੀ ਭਗਤ ਪੂਰਨ ਜੀ ਦੀ 31ਵੀਂ ਬਰਸੀ ਨੂੰ ਸਮਰਪਿਤ ਸਾਲਾਨਾ ਪ੍ਰੋਗਰਾਮ ਆਰੰਭ

ਅੰਮ੍ਰਿਤਸਰ, 29 ਜੁਲਾਈ (ਜਗਦੀਪ ਸਿੰਘ) – ਭਗਤ ਪੂਰਨ ਸਿੰਘ ਜੀ ਦੀ 31ਵੀਂ ਬਰਸੀ ਨੂੰ ਸਮਰਪਿਤ ਆਰੰਭ ਕੀਤੇ ਗਏ ਸਮਾਗਮਾਂ ਦੀ ਲੜੀ ਤਹਿਤ ਪਿੰਗਲਵਾੜਾ ਸੋਸਾਇਟੀ ਆਫ਼ ਅੰਟਾਰੀਓ ਅਤੇ ਪਿੰਗਲਵਾੜਾ ਅੰਮ੍ਰਿਤਸਰ ਦੇ ਸਾਂਝੇ ਉੱਦਮ ਨਾਲ ਚੱਲਦੇ ਵਿੱਦਿਅਕ ਅਦਾਰਿਆਂ ਦੇ ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀਆਂ ਅਤੇ ਵੱਖ-ਵੱਖ ਵਾਰਡਾਂ ਦੇ ਵਸਨੀਕਾਂ ਵੱਲੋਂ ਸਾਲਾਨਾ ਪ੍ਰੋਗਰਾਮ ਪਿੰਗਲਵਾੜਾ ਸੰਸਥਾ ਦੇ ਮੁੱਖ ਦਫ਼ਤਰ ਵਿੱਚ ਮਨਾਇਆ ਗਿਆ।ਭਗਤ ਪੂਰਨ ਸਿੰਘ ਜੀ ਦੀ ਬਰਸੀ ਨੂੰ ਸਮਰਪਿਤ ਪ੍ਰੋਗਰਾਮ ਦਾ ਆਰੰਭ ਗੁਰਬਾਣੀ ਦੇ ਇਕ ਸ਼ਬਦ ਨਾਲ ਹੋਇਆ।ਮੁੱਖ ਮਹਿਮਾਨ ਵਜੋਂ ਪਿੰਗਲਵਾੜਾ ਸੰਸਥਾ ਨਾਲ ਲੰਬੇ ਸਮੇਂ ਤੋਂ ਜੁੜੇ ਅਤੇ ਮੈਡੀਕਲ ਕਾਲਜ ਅੰਮ੍ਰਿਤਸਰ ਦੇੇ ਸਾਬਕਾ ਪ੍ਰੋ. ਡਾ. ਸ਼ਿਆਮ ਸੁੰਦਰ ਦੀਪਤੀ ਆਪਣੀ ਧਰਮ ਪਤਨੀ ਨਾਲ ਪਹੁੰਚੇ।
ਭਗਤ ਪੂਰਨ ਸਿੰਘ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਮਾਨਾਂਵਾਲਾ, ਭਗਤ ਪੂਰਨ ਸਿੰਘ ਸਕੂਲ ਫ਼ਾਰ ਡੈਫ ਮਾਨਾਂਵਾਲਾ ਅਤੇ ਸਰਹਾਲੀ ਕਲਾਂ, ਭਗਤ ਪੂਰਨ ਸਿੰਘ ਸਕੂਲ ਆਫ਼ ਸਪੈਸ਼ਲ ਐਜੂਕੇਸ਼ਨ, ਮਾਨਾਂਵਾਲਾ ਅਤੇ ਪਲਸੋਰਾ ਬਰਾਂਚ ਦੇ ਵਿਦਿਆਰਥੀਆਂ ਵੱਲੋਂ ਭਗਤ ਪੂਰਨ ਸਿੰਘ ਜੀ ਦੀ ਜੀਵਨੀ ਅਤੇ ਸਮਾਜ ਪ੍ਰਤੀ ਕੀਤੀ ਗਈ ਨਿਰਸਵਾਰਥ ਭਲਾਈ ’ਤੇ ਝਾਤ ਪਾਉਂਦੀਆਂ ਕਵਿਤਾਵਾਂ, ਲਘੂ ਨਾਟਕ ਅਤੇ ਗੀਤ ਆਦਿ ਪੇਸ਼ ਕੀਤੇ ਗਏ।ਪ੍ਰੋਗਰਾਮ ਵਿੱਚ ਵੱਖ-ਵੱਖ ਵਾਰਡਾਂ ਅਤੇ ਬ੍ਰਾਂਚਾਂ ਤੋਂ ਆਏ ਵਸਨੀਕਾਂ ਨੇ ਵੀ ਆਪਣੇ ਹੁਨਰਾਂ ਨੂੰ ਭੰਗੜੇ ਅਤੇ ਗਿੱਧੇ ਨਾਲ ਪੇਸ਼ ਕੀਤਾ।ਪ੍ਰੋਗਰਾਮ ਦਾ ਆਗਾਜ਼ ਉਲੰਪਿਕ ਜੇਤੂ ਸਪੈਸ਼ਲ ਸਕੂਲ਼ ਦੇ ਖਿਡਾਰੀਆਂ ਵੱਲੋਂ ਸ਼ਮਾਂ ਰੋਸ਼ਨ ਕਰਕੇ ਕੀਤਾ ਗਿਆ।
ਮਹਿਮਾਨ ਡਾ. ਸ਼ਿਆਮ ਸੁੰਦਰ ਦੀਪਤੀ ਨੇ ਆਪਣੇ ਸੰਬੋਧਨੀ ਭਾਸ਼ਣ ਵਿੱਚ ਕਿਹਾ ਕਿ ਪਿੰਗਲਵਾੜਾ ਸਹੀ ਸ਼ਬਦਾਂ ਵਿੱਚ ਪਿਆਰ ਦੀ ਪਾਠਸ਼ਾਲਾ ਹੈ, ਜੋ ਮਨੁੱਖਤਾ ਦੀ ਭਲਾਈ ਲਈ ਜੋ ਬੇਮਿਸਾਲ ਸੇਵਾ ਕਰ ਰਹੀ ਹੈ।ਉਹਨਾਂ ਕਿਹਾ ਕਿ ਮੌਜੂਦਾ ਮੁੱਖ ਸੇਵਾਦਾਰ ਡਾ. ਇੰਦਰਜੀਤ ਕੌਰ ਸਮਾਜ ਦੀ ਭਲਾਈ ਲਈ ਹਮੇਸ਼ਾਂ ਤਤਪਰ ਰਹਿੰਦੇ ਹਨ।
ਸਟੇਜ਼ ਦਾ ਸੰਚਾਲਨ ਪ੍ਰਿ. ਨਰੇਸ਼ ਕਾਲੀਆ, ਪ੍ਰਿੰਸੀਪਲ ਭਗਤ ਪੂਰਨ ਸਿੰਘ ਆਦਰਸ਼ ਸਕੂੂਲ ਮਾਨਾਂਵਾਲਾ ਅਤੇ ਇਸ ਸਕੂਲ ਦੀਆਂ ਵਿਦਿਆਰਥਣਾਂ ਹਰਮਨਪ੍ਰੀਤ ਕੌਰ ਅਤੇ ਹਰਪ੍ਰੀਤ ਕੌਰ ਵੱਲੋਂ ਕੀਤਾ ਗਿਆ।
ਇਸ ਮੌਕੇ ਡਾ. ਜਗਦੀਪਕ ਸਿੰਘ ਮੀਤ ਪ੍ਰਧਾਨ ਪਿੰਗਲਵਾੜਾ ਸੋਸਾਇਟੀ, ਮੁਖਤਾਰ ਸਿੰਘ ਗੁਰਾਇਆ ਆਨਰੇਰੀ ਸਕੱਤਰ ਪਿੰਗਲਵਾੜਾ ਸੋਸਾਇਟੀ, ਰਾਜਬੀਰ ਸਿੰਘ ਮੈਂਬਰ ਪਿੰਗਲਵਾੜਾ ਸੋਸਾਇਟੀ, ਹਰਜੀਤ ਸਿੰਘ ਅਰੋੜਾ ਮੈਂਬਰ ਪਿੰਗਲਵਾੜਾ ਸੋਸਾਇਟੀ, ਬੀਬੀ ਪ੍ਰੀਤਇੰਦਰਜੀਤ ਕੌਰ ਮੈਂਬਰ ਪਿੰਗਲਵਾੜਾ ਸੋਸਾਇਟੀ, ਕਰਨਲ ਦਰਸ਼ਨ ਸਿੰਘ ਬਾਵਾ ਪ੍ਰਸ਼ਾਸ਼ਕ, ਪਰਮਿੰਦਰਜੀਤ ਸਿੰਘ ਭੱਟੀ ਸਹਿ ਪ੍ਰਸ਼ਾਸ਼ਕ ਅਤੇ ਸਰਦਾਰਨੀ ਸੁਰਿੰਦਰ ਕੌਰ ਭੱਟੀ, ਬਖਸ਼ੀਸ਼ ਸਿੰਘ (ਰਿਟਾ. ਡੀ.ਐਸ.ਪੀ) ਪ੍ਰਸ਼ਾਸਕ ਮਾਨਾਂਵਾਲਾ ਬਰਾਂਚ, ਗੁਰਨੈਬ ਸਿੰਘ, ਨਰਿੰਦਰਪਾਲ ਸਿੰਘ ਸੋਹਲ, ਸ੍ਰੀ ਤਿਲਕ ਰਾਜ, ਹਰਪਾਲ ਸਿੰਘ ਸੰਧੂ ਕੇਅਰ ਟੇਕਰ, ਗੁਲਸ਼ਨ ਰੰਜਨ ਸ਼ੋਸ਼ਲ ਵਰਕਰ, ਯੋਗੇਸ਼ ਸੂਰੀ, ਡਾ. ਅਮਰਜੀਤ ਸਿੰਘ ਗਿੱਲ, ਪ੍ਰਿ. ਦਲਜੀਤ ਕੌਰ, ਪ੍ਰਿ. ਅਨੀਤਾ ਬੱਤਰਾ ਅਤੇ ਸਕੂਲਾਂ ਦਾ ਸਮੂਹ ਸਟਾਫ਼, ਵਾਰਡਾ ਅਤੇ ਬਰਾਂਚਾਂ ਦੇ ਇੰਚਾਰਜ਼ ਆਦਿ ਹਾਜ਼ਰ ਸਨ।

 

Check Also

ਐਡਵੋਕੇਟ ਧਾਮੀ ਨੇ ਪਹਿਲਗਾਮ ’ਚ ਹੋਏ ਹਮਲੇ ਦੇ ਪੀੜ੍ਹਤਾਂ ਨਾਲ ਸੰਵੇਦਨਾ ਪ੍ਰਗਟਾਈ

ਅੰਮ੍ਰਿਤਸਰ, 26 ਅਪ੍ਰੈਲ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ …