ਭੀਖੀ, 4 ਅਗਸਤ (ਕਮਲ ਜ਼ਿੰਦਲ) – ਸਥਾਨਕ ਸ੍ਰੀ ਤਾਰਾ ਚੰਦ ਵਿੱਦਿਆ ਮੰਦਰ ਭੀਖੀ ਵਿਖੇ ਦੋ ਦਿਨਾਂ ਸਕੂਲ ਪੱਧਰੀ ਸਾਇੰਸ ਮੇਲਾ ਲਗਾਇਆ ਗਿਆ।ਇਹ ਮੇਲਾ
ਮਹਾਨ ਰਸਾਇਣ ਵਿਗਿਆਨੀ ਅਤੇ ਉਦਮੀ ਅਧਿਆਪਕ ਹਰਫੁਲ ਚੰਦਰ ਰਾਉ ਨੂੰ ਸਮਰਪਿਤ ਕੀਤਾ ਗਿਆ।1 ਅਗਸਤ ਨੂੰ ਬੱਚਿਆਂ ਵਲੋ ਵੱਖ-ਵੱਖ ਤਰ੍ਹਾਂ ਦੇ ਸਾਇੰਸ ਅਤੇ ਮੈਥ ਨਾਲ ਸਬੰਧਿਤ ਮਾਡਲਾਂ ਦੀ ਪ੍ਰਦਰਸ਼ਨੀ ਲਗਾਈ ਗਈ।2 ਅਗਸਤ 2023 ਨੂੰ ਮੈਥ ਅਤੇ ਸਾਇੰਸ ਨਾਲ ਸਬੰਧਿਤ ਕੁਇਜ਼ ਮੁਕਾਬਲੇ ਕਰਵਾਏ ਗਏ।ਬੱਚਿਆਂ ਦਾ ਹੋਸਲਾ ਵਧਾਉਂਦੇ ਹੋਏ ਪ੍ਰਿੰਸੀਪਲ ਸੰਜੀਵ ਕੁਮਾਰ ਨੇ ਕਿਹਾ ਕਿ ਇਸ ਤਰ੍ਹਾਂ ਦੇ ਸਾਇੰਸ ਮੇਲਿਆਂ ਨਾਲ ਬੱਚਿਆਂ ਵਿੱਚ ਸਾਇੰਸ ਸਬੰਧੀ ਉਤਸ਼ਾਹ ਵਧਦਾ ਹੈ।ਸਕੂਲ ਮੈਨੇਜਮੈਂਟ ਕਮੇਟੀ ਪ੍ਰਧਾਨ ਸਤੀਸ਼ ਕੁਮਾਰ ਸਮੂਹ ਮੈਨੇਜਮੈਂਟ ਕਮੇਟੀ ਮੈਂਬਰਾਂ ਨੇ ਸਾਇੰਸ ਮੇਲੇ ਦੀ ਪ੍ਰਿੰਸੀਪਲ ਅਤੇ ਸਮੂਹ ਸਟਾਫ ਨੂੰ ਵਧਾਈ ਦਿੱਤੀ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ਵਿਸ਼ਵ ਫੋਟੋਗ੍ਰਾਫੀ ਦਿਵਸ ‘ਤੇ ਵਿਸ਼ੇਸ਼ ਲੈਕਚਰ
ਅੰਮ੍ਰਿਤਸਰ, 22 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਯੂਨੀਵਰਸਿਟੀ ਦੇ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਵਿਭਾਗ ਵੱਲੋਂ …
Punjab Post Daily Online Newspaper & Print Media