Thursday, January 2, 2025

ਖੇਡਾਂ ਵਤਨ ਪੰਜਾਬ ਸੀਜ਼ਨ-2 ਅਧੀਨ ਬਲਾਕ ਪਠਾਨਕੋਟ ਦੇ ਖੇਡ ਮੁਕਾਬਲੇ ਸ਼ੁਰੂ

ਪਠਾਨਕੋਟ, 6 ਸਤੰਬਰ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਪਠਾਨਕੋਟ ਅੰਦਰ ਪੰਜਾਬ ਸਰਕਾਰ, ਖੇਡ ਵਿਭਾਗ, ਡਾਇਰੈਕਟਰ ਸਪੋੋਰਟਸ ਪੰਜਾਬ ਵੱਲੋਂ ਜਿਲ੍ਹਾ ਖੇਡ ਅਫਸਰ, ਪਠਾਨਕੋਟ ਜਗਜੀਵਨ ਸਿੰਘ ਦੀ ਦੇਖ-ਰੇਖ ਵਿੱਚ ਹਰਬੀਰ ਸਿੰਘ ਡਿਪਟੀ ਕਮਿਸਨਰ ਪਠਾਨਕੋਟ ਦੇ ਆਦੇਸ਼ਾਂ ਅਨੁਸਾਰ ਖੇਡਾਂ ਵਤਨ ਪੰਜਾਬ ਦੀਆਂ 2023 ਸੀਜਨ 2 ਕਰਵਾਈਆਂ ਜਾ ਰਹੀਆਂ ਹਨ।ਜਿਸ ਅਧੀਨ ਵੱਖ ਵੱਖ ਬਲਾਕਾਂ ਅੰਦਰ ਅੱਠ ਪ੍ਰਕਾਰ ਦੀਆਂ ਖੇਡਾਂ ਵੱਖ ਵੱਖ ਵਰਗ ਵਿੱਚ ਕਰਵਾਈਆਂ ਜਾ ਰਹੀਆ ਹਨ।ਜਿਲ੍ਹਾ ਪਠਾਨਕੋਟ ਦੇ ਬਲਾਕ ਪਠਾਨਕੋਟ ਅਤੇ ਬਲਾਕ ਨਰੋਟ ਜੈਮਲ ਸਿੰਘ ਵਿਖੇ ਬਲਾਕ ਪੱਧਰੀ ਖੇਡਾਂ ਖੇਡਾਂ ਵਤਨ ਪੰਜਾਬ ਦੀਆਂ 2023 ਸੀਜਨ-2 ਅਧੀਨ ਕਰਵਾਈਆਂ ਗਈਆਂ।
ਜਿਕਰਯੋਗ ਹੈ ਕਿ ਜਿਲ੍ਹਾ ਪਠਾਨਕੋਟ ਵਿੱਚ ਖੇਡਾਂ ਵਤਨ ਪੰਜਾਬ ਦੀਆਂ ਜਿਲ੍ਹਾਂ ਪ੍ਰਸਾਸਨ ਅਤੇ ਖੇਡ ਵਿਭਾਗ ਦੀ ਨਿਗਰਾਨੀ ਹੇਠ ਕਰਵਾਈਆਂ ਜਾ ਰਹੀਆਂ ਹਨ।ਇਸ ਟੂਰਨਾਮੈਂਟ ਵਿੱਚ ਐਥਲੈਟਿਕਸ, ਕਬੱਡੀ, ਵਾਲੀਬਾਲ, ਫੱਟਬਾਲ ਅਤੇ ਰੱਸਾਕਸੀ ਖੇਡਾਂ ਦੇ ਮੁਕਾਬਲੇ ਕਰਵਾਏ ਗਏ।ਇਹਨਾਂ ਖੇਡਾਂ ਵਿੱਚ ਲਗਭਗ 1100 ਖਿਡਾਰੀਆਂ ਨੇ ਭਾਗ ਲਿਆ।
ਜਿਲ੍ਹਾ ਪਠਾਨਕੋਟ ਦੇ ਬਲਾਕ ਪਠਾਨਕੋਟ ਦੀਆਂ ਖੇਡਾਂ ਮਲਟੀਪਰਪਜ ਸਪੋਰਟ ਸਟੈਡੀਅਮ ਪਠਾਨਕੋਟ ਵਿਖੇ ਕਰਵਾਈਆਂ ਗਈਆਂ, ਟੂਰਨਾਮੈਂਟ ਦਾ ਉਦਘਾਟਨ ਆਮ ਆਦਮੀ ਪਾਰਟੀ ਆਗੂ ਬਲਾਕ ਇੰਚਾਰਜ਼ ਅਰੁਣ ਸਰਮਾ, ਸੌਰਵ ਕੁਮਾਰ, ਜਨਰਲ ਸੈਕਟਰੀ ਕਰਨ ਬਾਬਾ, ਅਮਿਤ ਕੁਮਾਰ ਅਤੇ ਗੁਰਿੰਦਰ ਸਿੰਘ ਹੁੰਦਲ ਸੁਪਰਡੈਂਟ ਗ੍ਰੇਡ ਏ, ਜਿਲ੍ਹਾ ਲੋਕ ਸੰਪਰਕ ਅਫਸਰ ਪਠਾਨਕੋਟ ਰਾਮ ਲੁਭਾਇਆ ਵਲੋੋਂ ਕੀਤਾ ਗਿਆ।ਖੇਡਾਂ ਨਾਲ ਸਬੰਧਤ ਡੀ.ਪੀ.ਈ, ਪੀ.ਟੀ.ਆਈ ਅਤੇ ਖੇਡ ਵਿਭਾਗ ਦੇ ਚੰਦਨ ਮਹਾਜਨ, ਸੈਮੂਅਲ ਮਸੀਹ, ਸ੍ਰੀਮਤੀ ਪੂਜਾ ਰਾਣੀ, ਵਿਪਨ ਕੁਮਾਰ, ਰਣਜੀਤ ਸਿੰਘ, ਸੁਰਿੰਦਰ ਕੁਮਾਰ ਸ਼ਾਮਲ ਹੋੋਏ।
ਜਗਜੀਵਨ ਸਿੰਘ ਜਿਲ੍ਹਾ ਖੇਡ ਅਫਸਰ ਪਠਾਨਕੋਟ ਨੇ ਦੱਸਿਆ ਕਿ ਅੱਜ ਕਰਵਾਏ ਗਏ ਵਾਲੀਬਾਲ (ਲੜਕੀਆਂ) ਅੰਡਰ-17 ਗਰੁੱਪ ਟੂਰਨਾਮੈਂਟ ਵਿੱਚ ਆਰੀਆ ਸਕੂਲ ਪਹਿਲੇ ਸਥਾਨ ਤੇ ਅਤੇ ਸੈਂਟ ਜੋਜਫ ਸਕੂਲ ਦੂਜੇ ਸਥਾਨ ‘ਤੇ ਰਹੇ। ਰੱਸਾਕਸੀ ਖੇਡ (ਲੜਕੇ) ਅੰਡਰ-14 ਵਿੱਚ ਸੈਂਟ ਜੋਜਫ ਸਕੂਲ ਪਹਿਲੇ ਅਤੇ ਆਦਰਸ ਸਿਕਸ਼ਾ ਵਾਟਿਕਾ ਦੂਜੇ ਸਥਾਨ ‘ਤੇ ਰਹੇ ਅਤੇ ਲੜਕੀਆਂ ਵਿੱਚ ਆਦਰਸ਼ ਸਿਕਸ਼ਾ ਵਾਟਿਕਾ ਪਹਿਲੇ ਅਤੇ ਰਹੀਮਾ ਇੰਟਰਨੈਸ਼ਨਲ ਸਕੂਲ ਦੂਜੇ ਸਥਾਨ ‘ਤੇ ਰਹੀ, ਰੱਸਾਕਸੀ ਅੰਡਰ-17 (ਲੜਕੇ) ਵਿੱਚ ਸੇਂਟ ਜੋਜਫ ਸਕੂਲ ਪਹਿਲੇ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਮੂਨ ਦੂਜੇ ਸਥਾਨ ਤੇ ਰਹੇ ਅਤੇ ਲੜਕੀਆਂ ਵਿੱਚ ਸੈਂਟ ਜੋਜਫ ਸਕੂਲ ਪਹਿਲੇ ਅਤੇ ਸਰਕਾਰੀ ਹਾਈ ਸਕੂਲ ਭੜੋਲੀ ਦੂਜੇ ਸਥਾਨ ਤੇ ਰਹੇ।ਐਥਲੈਟਿਕਸ ਅੰਡਰ-14 ਲੜਕੇ ਵਿੱਚ 600 ਮੀਟਰ ਦੌੜ ਵਿੱਚ ਮਾਨਵ ਪਹਿਲੇ, ਸਨਾਦਨ ਦੂਜੇ ਅਤੇ ਗੌਰਵ ਤੀਜੇ ਸਥਾਨ ਤੇ ਰਹੇ ਅਤੇ ਅੰਡਰ-17 (ਲੜਕੀਆਂ) 400 ਮੀ ਵਿੱਚ ਰਿੱਤਮ ਦੱਤ ਪਹਿਲੇ, ਸਾਨੀਆ ਦੂਜੇ ਅਤੇ ਅਰਪਨਾ ਤੀਜੇ ਸਥਾਨ ‘ਤੇ ਰਹੇ।ਉਨ੍ਹਾਂ ਦੱਸਿਆ ਕਿ ਖੋ ਖੋ ਅੰਡਰ-14 ਲੜਕੀਆਂ ਵਿੱਚ ਸੈਂਟ ਜੋਜਫ ਕਾਨਵੈਂਟ ਸਕੂਲ ਪਹਿਲੇ ਅਤੇ ਐਵਲਨ ਸਕੂਲ ਦੂਜੇ ਸਥਾਨ ‘ਤੇ ਰਹੇ ਅਤੇ ਖੋ ਖੋ ਅੰਡਰ-14 ਲੜਕੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੁਰੰਗਖੱਡ ਪਹਿਲੇ ਅਤੇ ਸੇਂਟ ਜੋਜਫ ਕਾਨਵੈਂਟ ਸਕੂਲ ਦੂਜੇ ਸਥਾਨ ‘ਤੇ ਰਹੇ।ਫੁੱਟਬਾਲ ਲੜਕੇ ਅੰਡਰ-14) ਵਿੱਚ ਫੁੱਟਬਾਲ ਸੈਂਟਰ ਲਮੀਨੀ ਪਹਿਲੇ ਅਤੇ ਸੇਂਟ ਜੋਜਫ ਸਕੂਲ ਦੂਜੇ ਸਥਾਨ ‘ਤੇ ਰਹੇ।ਫੁੱਟਬਾਲ ਲੜਕੇ ਅੰਡਰ-17 ਵਿੱਚ ਲਮੀਨੀ ਕੋਚਿੰਗ ਸੈਂਟਰ ਪਹਿਲੇ, ਐਸ.ਡੀ ਕਾਲਜ ਦੂਜੇ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੋਆ ਤੀਜੇ ਸਥਾਨ ‘ਤੇ ਰਹੇ।

 

Check Also

ਡਿਪਟੀ ਕਮਿਸ਼ਨਰ ਵਲੋਂ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਪੈਂਡਿਗ ਇੰਤਕਾਲਾਂ ਦਾ ਨਿਪਟਾਰਾ ਕਰਨ ਦੇ ਆਦੇਸ਼

ਅੰਮ੍ਰਿਤਸਰ, 1 ਜਨਵਰੀ (ਸੁਖਬੀਰ ਸਿੰਘ) – ਜਿਲ੍ਹੇ ਦੇ ਮਾਲ ਵਿਭਾਗ ਦੀ ਸਮੀਖਿਆ ਕਰਦਿਆਂ ਡਿਪਟੀ ਕਮਿਸ਼ਨਰ …