ਅੰਮ੍ਰਿਤਸਰ, 8 ਅਕਤੂਬਰ (ਸੁਖਬੀਰ ਸਿੰਘ) – ਪੰਜਾਬ ਨਾਟਸ਼ਾਲਾ ਵਿਚ ਯੰਗ ਮਲੰਗ ਥੇਟਰ ਗਰੁੱਪ ਦੇ ਸਾਜਨ ਕਪੂਰ ਵਲੋਂ ਨਿਰਦੇਸ਼ਿਤ ਅਤੇ ਪਾਲੀ ਭੁਪਿੰਦਰ ਵਲੋਂ ਲਿਖਿਆ ਨਾਟਕ ‘ਕੁੱਝ ਤਾਂ ਕਰੋ ਯਾਰੋ‘ ਸਮਾਜ ਨੂੰ ਵਧੀਆ ਸੰਦੇਸ਼ ਦੇ ਗਿਆ।ਇਹ ਨਾਟਕ ਦੇਸ਼ ਦੇ ਵਰਤਮਮਾਨ ਹਾਲਾਤਾਂ ਦੀ ਕਹਾਣੀ ਬਿਆਨ ਕਰਦਾ ਹੈ।ਦੇਸ਼ ਨੂੰ ਪਿੳ ਅਤੇ ਪੁੱਤਰਾਂ ਨੂੰ ਸਿਆਸਤਦਾਨ, ਹੁਕਮਰਾਨ ਅਤੇ ਅਫਸਰਸ਼ਾਹ ਅਤੇ ਆਮ ਜਨਤਾ ਦੇ ਰੂਪ ਵਿੱਚ ਪੇਸ਼ ਕੀਤਾ ਗਿਆ ਹੈ।ਪੰਜਾਬ ਨਾਟਸ਼ਾਲਾ ਦੇ ਮੁਖੀ ਜਤਿੰਦਰ ਬਰਾੜ ਨੇ ਕਿਹਾ ਕਿ ਸਾਜਨ ਕਪੂਰ ਜਿਥੇ ਇੱਕ ਬਹੁਤ ਵਧੀਆ ਨਿਰਮਾਤਾ ਨਿਰਦੇਸ਼ਕ ਹਨ, ਉਥੇ ਉਹ ਕਲਾਕਾਰ ਵੀ ਬਹੁਤ ਵਧੀਆ ਹੈ।ਉਹ ਨਾਟਕ ਦੇ ਕਰੈਕਟਰ ਵਿੱਚ ਜਾਨ ਪਾ ਦਿੰਦਾ ਹੈ।ਉਨ੍ਹਾਂ ਕਿਹਾ ਕਿ ਨਾਟਕ ਵਿੱਚ ਦਿਖਾਇਆ ਗਿਆ ਹੈ ਕਿ ਮਸਲਿਆਂ ਅਤੇ ਮੁਸ਼ਕਲਾਂ ਨੂੰ ਹੱਲ ਕਰਨ ਲਈ ਕੋਈ ਅੱਗੇ ਨਹੀਂ ਆਉਂਦਾ, ਸਾਰੇ ਅਪਣੀ ਜ਼ਿੰਮੇਵਾਰੀ ਤੋਂ ਪੱਲਾ ਝਾੜ੍ਹਦੇ ਹਨ।ਸਾਜਨ ਕਪੂਰ ਨੇ ਆਏ ਸਰੋਤਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ‘ਕੁੱਝ ਤਾਂ ਕਰੋ ਯਾਰੋ‘ ਨਾਟਕ ਸਮਾਜ ਨੂੰ ਇਕ ਵਧੀਆ ਸੇਧ ਦਿੰਦਾ ਹੈ।
ਇਸ ਨਾਟਕ ਵਿਚ ਕੰਮ ਕਰਨ ਵਾਲੇ ਕਲਾਕਾਰਾਂ ਵਿੱਚ ਰਾਕੇਸ਼ ਸ਼ਰਮਾ, ਦਿਕਸ਼ਿਤ ਡੋਗਰਾ, ਵਿਸ਼ਾਲ ਸ਼ਰਮਾ, ਪਰਮਿੰਦਰ ਕੌਰ, ਰਾਹੁਲ, ਅਭਿਸ਼ੇਕ ਭਾਰਦਵਾਜ਼, ਕੁਲਜੀਤ ਸਿੰਘ, ਚਵਿਸ਼ਾਲ ਰਾਮਪਾਲ, ਚਸਾਜਨ ਕਪੂਰ, ਆਰਜ਼ੀ ਕਪੂਰ ਆਦਿ ਸ਼ਾਮਿਲ ਸਨ।
Check Also
ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …