Tuesday, July 15, 2025
Breaking News

ਖਾਲਸਾ ਕਾਲਜ ਨਰਸਿੰਗ ਵਲੋਂ ਮਨਾਇਆ ਗਿਆ ਮਾਨਸਿਕ ਸਿਹਤ ਦਿਵਸ

ਅੰਮ੍ਰਿਤਸਰ, 16 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਵਲੋਂ ‘ਮਾਨਸਿਕ ਸਿਹਤ ਹਰੇਕ ਮਨੁੱਖ ਦਾ ਬੁਨਿਆਦੀ ਹੱਕ ਹੈ’ ਵਿਸ਼ੇ ’ਤੇ ਮਾਨਸਿਕ ਸਿਹਤ ਦਿਵਸ ਦੇ ਸਬੰਧ ’ਚ ਜਾਗਰੂਕਤਾ ਦਿਵਸ ਮਨਾਇਆ ਗਿਆ। ਕਾਲਜ ਪਿ੍ਰੰਸੀਪਲ ਡਾ. ਅਮਨਪ੍ਰੀਤ ਕੌਰ ਦੀ ਅਗਵਾਈ ਹੇਠ ਇਸ ਪ੍ਰੋਗਰਾਮ ਵਿੱਚ ਐਸ.ਐਮ.ਓ ਡਾ. ਐਚ.ਐਸ ਵਾਲੀਆ, ਐਮ.ਓ. ਡਾ. ਜਸਪਾਲ ਕੌਰ ਅਤੇ ਅਰਬਨ ਸੀ.ਐਸ.ਸੀ ਨਰੈਣਗੜ ਦੇ ਸਮੂਹ ਸਟਾਫ਼ ਨੇ ਸ਼ਿਰਕਤ ਕੀਤੀ।
ਪ੍ਰਿੰਸੀਪਲ ਡਾ. ਅਮਨਪ੍ਰੀਤ ਕੌਰ ਨੇ ਕਿਹਾ ਕਿ ਮਾਨਸਿਕ ਸਿਹਤ ਹਰੇਕ ਮਨੁੱਖ ਦਾ ਬੁਨਿਆਦੀ ਹੱਕ ਹੈ ਅਤੇ ਲੋਕਾਂ ’ਚ ਮਾਨਸਿਕ ਸਿਹਤ ਦੀ ਜਾਗਰੂਕਤਾ ਲਈ ਹਰ ਸਾਲ ਮਾਨਸਿਕ ਸਿਹਤ ਦਿਵਸ ਮਨਾਇਆ ਜਾਂਦਾ ਹੈ।ਉਨ੍ਹਾਂ ਕਿਹਾ ਕਿ ਪ੍ਰੋਫੈਸਰ ਡਾ. ਮੋਨਿਕਾ ਡੋਗਰਾ, ਅਸਿਸਟੈਟ ਪ੍ਰੋਫੈਸਰ ਨੀਰਜ ਗਿੱਲ, ਅਲੀਨਾ ਕੁਮਾਰੀ, ਜਾਗ੍ਰਿਤੀ ਮਹਾਜਨ ਅਤੇ ਕੰਵਲਜੀਤ ਕੌਰ ਸਮੇਤ ਹੋਰ ਸਟਾਫ਼ ਨੇ ਵੀ ਵਿਸ਼ਵ ਮਾਨਸਿਕ ਸਿਹਤ ਦਿਵਸ ਮੌਕੇ ਆਪਣਾ ਯੋਗਦਾਨ ਪਾਇਆ।
ਉਨ੍ਹਾਂ ਕਿਹਾ ਕਿ ਡਾ. ਐਚ.ਐਸ ਵਾਲੀਆ ਨੇ ਮਾਨਸਿਕ ਸਿਹਤ ਸਬੰਧੀ ਆਪਣੇ ਵਿਚਾਰ ਵੀ ਸਾਂਝੇ ਕੀਤੇ।ਕਾਲਜ ਵਿਦਿਆਰਥੀਆਂ ਵਲੋਂ ਨੁੱਕੜ ਨਾਟਕ ਅਤੇ ਪੋਸਟਰ ਪ੍ਰਦਰਸ਼ਨੀ ਵੀ ਲਗਾਈ ਗਈ।ਇਸ ਤੋਂ ਇਲਾਵਾ ਉਨ੍ਹਾਂ ਨੇ ਮਿਲ ਕੇ ਨਰੈਣਗੜ ’ਚ ਮਾਨਸਿਕ ਸਿਹਤ ਦੀ ਜਾਗਰੂਕਤਾ ਸਬੰਧੀ ਰੈਲੀ ਵੀ ਕੱਢੀ, ਜੋ ਕਿ ਮਾਨਸਿਕ ਸਿਹਤ ਦੀ ਜਾਗਰੂਕਤਾ ਲਈ ਸਾਰਥਿਕ ਸਿੱਧ ਹੋਈ।

Check Also

ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ

ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …