Friday, November 21, 2025
Breaking News

21ਵਾਂ ਮਹੀਨਾਵਾਰ ਸ੍ਰੀ ਦੁਰਗਾ ਅਸ਼ਟਮੀ ਉਤਸਵ ਮਨਾਇਆ

ਸੰਗਰੂਰ, 23 ਅਕਤੂਬਰ (ਜਗਸੀਰ ਲੌਂਗੋਵਾਲ)- ਸ੍ਰੀ ਰਾਮ ਨੌਮੀ ਉਤਸਵ ਅਤੇ ਸੋਸ਼ਲ ਵੈਲਫੇਅਰ ਸੁਸਾਇਟੀ ਰਜਿ. ਚੀਮਾ ਮੰਡੀ ਵਲੋਂ ਸਮੂਹ ਨਗਰ ਵਾਸੀਆਂ ਦੇ ਸਹਿਯੋਗ ਨਾਲ ਸ਼ੁਰੂ ਕੀਤੇ ਹੋਏ ਮਹੀਨਾਵਾਰ ਸ੍ਰੀ ਦੁਰਗਾ ਅਸ਼ਟਮੀ ਮਨਾਉਣ ਦੇ ਸ਼ੁੱਭ ਕਾਰਜ਼ ਤਹਿਤ ਇਸ ਵਾਰ 21ਵੀਂ ਵਾਰ ਅੱਸੂ ਦੇ ਨਵਰਾਤਰਿਆਂ ਦੀ ਮਹੀਨਾਵਾਰ ਸ੍ਰੀ ਦੁਰਗਾ ਅਸ਼ਟਮੀ ਦਾ ਸ਼ੁਭ ਦਿਹਾੜਾ ਸ੍ਰੀ ਦੁਰਗਾ ਸ਼ਕਤੀ ਮੰਦਰ ਚੀਮਾ ਮੰਡੀ ਵਿਖੇ ਬਹੁਤ ਹੀ ਸ਼ਰਧਾ ਪੂਰਵਕ ਮਨਾਇਆ ਗਿਆ।ਪੂਜਾ ਵਿੱਚ ਸ਼ਾਮਲ ਹੋਏ ਪਰਿਵਾਰਾਂ ਦੀ ਪੂਜਾ ਮੰਦਰ ਦੇ ਪੁਜਾਰੀ ਪੰਡਿਤ ਮਨੋਜ ਸ਼ਰਮਾ ਨੇ ਕਰਵਾਈ ‘ਤੇ ਮਾਤਾ ਨੂੰ ਕੜਾਹੀ ਦਾ ਭੋਗ ਲਗਾਉਣ ਸਮੇ ਹਾਜ਼ਰ ਪਰਿਵਾਰਾਂ ਤੇ ਸ਼ਰਧਾਲੂਆਂ ਨੂੰ ਸ਼ੁਭਕਾਮਨਾਵਾਂ ਭੇਂਟ ਕੀਤੀਆਂ।ਹਾਜ਼ਰ ਜਿਲ੍ਹਾ ਅਗਰਵਾਲ ਸਭਾ ਦੇ ਪ੍ਰਧਾਨ ਮੋਹਨ ਲਾਲ ਗਰਗ, ਸ੍ਰੀ ਦੁਰਗਾ ਸ਼ਕਤੀ ਮੰਦਰ ਕਮੇਟੀ ਤੇ ਅਗਰਵਾਲ ਸਭਾ ਚੀਮਾ ਦੇ ਪ੍ਰਧਾਨ ਰਜਿੰਦਰ ਕੁਮਾਰ ਲੀਲੂ, ਪੀਰ ਬਾਬਾ ਲਾਲਾਂ ਵਾਲਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨਗਿੰਦਰ ਕੁਮਾਰ ਬਿੱਲੂ ਲੋਹੇ ਵਾਲੇ, ਭਾਜਪਾ ਆਗੂ ਜੀਵਨ ਬਾਂਸਲ ਨੇ ਆਪਣੇ ਸੰਬੋਧਨ ਵਿੱਚ ਸੰਸਥਾ ਵਲੋਂ ਸ਼ੁਰੂ ਕੀਤੇ ਇਸ ਸ਼ੁਭ ਕਾਰਜ਼ ਦੀ ਸ਼ਲਾਘਾ ਕਰਦੇ ਹੋਏ ਸ੍ਰੀ ਦੁਰਗਾ ਅਸ਼ਟਮੀ ਦੀ ਵਧਾਈ ਦਿੱਤੀ।
ਹਾਜ਼ਰ ਸੰਸਥਾ ਦੇ ਸੇਵਾਦਾਰ ਤਰਲੋਚਨ ਗੋਇਲ ਚੀਮਾ ਸੁਰੇਸ਼ ਕੁਮਾਰ ਝਾੜੋ ਵਾਲੇ, ਮੁਕੇਸ਼ ਕੁਮਾਰ ਗਰਗ, ਜਨਕ ਰਾਜ ਚੱਕੀ ਵਾਲੇ, ਰਕੇਸ਼ ਕੁਮਾਰ ਕੇਸੀਂ, ਅਸ਼ਵਨੀ ਆਸ਼ੂ, ਕੇਵਲ ਕ੍ਰਿਸ਼ਨ ਹੀਰੋ ਕਲਾਂ ਵਾਲੇ, ਪ੍ਰਦੀਪ ਕੁਮਾਰ, ਰਾਹੁਲ ਗਰਗ, ਦੀਪਕ ਗਰਗ ਆਦਿ ਨੇ ਮਾਤਾ ਜੀ ਦੀ ਕੜਾਹੀ ਲਗਾਉਣ ਵਾਲੇ ਸ਼ਰਧਾਲੂ ਪਰਿਵਾਰਾਂ ‘ਚੋਂ ਸਤਪਾਲ ਗਰਗ ਝਾੜੋਂ ਵਾਲੇ, ਡਾ. ਰਜੇਸ਼ ਗੋਇਲ ਜੱਸੜਵਾਲ ਵਾਲੇ, ਰਜਨੀਸ਼ ਕੁਮਾਰ ਗਰਗ, ਸ਼ਾਹਪੁਰ ਕਲਾਂ ਵਾਲਿਆਂ ਦਾ ਸੰਸਥਾ ਵਲੋਂ ਸਨਮਾਨ ਕਰਦੇ ਹੋਏ ਨਗਰ ਵਾਸੀਆਂ ਵਲੋਂ ਲਗਾਤਾਰ ਦਿੱਤੇ ਜਾ ਰਹੇ ਸਹਿਯੋਗ ਲਈ ਧੰਨਵਾਦ ਕੀਤਾ।
ਇਸ ਮੌਕੇ ਐਡਵੋਕੇਟ ਮੰਗਤ ਰਾਏ ਭੀਖੀ, ਸਮਾਜ ਸੇਵੀ ਬਿੰਦਰ ਸਮਾਓ, ਐਡਵੋਕੇਟ ਤਨਮੇਂ ਗੋਇਲ, ਤਜਿੰਦਰ ਪਾਲ ਆਦਿ ਤੋਂ ਇਲਾਵਾ ਕਸਬੇ ਦੀਆਂ ਵੱਖ ਵੱਖ ਧਾਰਮਿਕ ਤੇ ਸਮਾਜ ਸੇਵੀ ਸੰਸਥਾਵਾਂ ਦੇ ਸੇਵਾਦਾਰਾਂ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਸ਼ਰਧਾਲੂ ਵੀ ਹਾਜ਼ਰ ਸਨ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …