ਅੰਮ੍ਰਿਤਸਰ, 23 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਅੰਗਰੇਜੀ ਵਿਭਾਗ ਵਲੋਂ ਸਾਹਿਤ ਅਧਿਐਨ ਵਿਧੀਆਂ ’ਤੇ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ।ਇਸ ਸੈਮੀਨਾਰ ’ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਗਰੇਜ਼ੀ ਵਿਭਾਗ ਤੋਂ ਸਾਬਕਾ ਪ੍ਰੋਫੈਸਰ ਤੇ ਮੁਖੀ ਅਤੇ ਉਘੇ ਚਿੰਤਕ ਅਧਿਆਪਕ ਡਾ. ਗੁਰਉਪਦੇਸ਼ ਸਿੰਘ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ।
ਵਿਦਿਆਰਥੀਆਂ ਵਲੋਂ ਸ਼ਬਦ ਗਾਇਨ ਕਰਨ ਉਪਰੰਤ ਪ੍ਰੋਗਰਾਮ ਦਾ ਆਗਾਜ਼ ਕੀਤਾ ਗਿਆ।ਵਿਭਾਗ ਮੁਖੀ ਪ੍ਰੋ: ਸੁਪਨਿੰਦਰਜੀਤ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ।ਪ੍ਰੋ: ਵਿਜੈ ਬਰਨਾਡ ਨੇ ਡਾ. ਗੁਰਉਪਦੇਸ ਸਿੰਘ ਦੀ ਸਰੋਤਿਆਂ ਨਾਲ ਰਸਮੀ ਜਾਣ ਪਛਾਣ ਕਰਵਾਈ।
ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਸਾਹਿਤ ਦੀ ਸਮਾਜ ’ਚ ਲੋੜ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਸਾਹਿਤ ਜਿੰਦਗੀ ਨੂੰ ਸੇਧ ਦਿੰਦਾ ਅਤੇ ਨਿਰਾਸ਼ਾ ਤੋਂ ਬਚਾੳਂੁਦਾ ਹੈ।ਉਨ੍ਹਾਂ ਨੇ ਸਾਹਿਤ ਵਿਚਲੇ ਲੁੱਕਵੇਂ ਅਰਥ ਲੱਭਣ ਦੀ ਵਿਧੀ-ਵਿਧਾਂਤ ’ਤੇ ਚਾਨਣਾ ਪਾਇਆ।ਡਾ. ਗੁਰਉਪਦੇਸ਼ ਸਿੰਘ ਨੇ ਸਾਹਿਤ ਅਧਿਐਨ ਵਿਧੀਆਂ ਦੇ ਵਿਧੀ ਵਿਧਾਨ ਤੇ ਵਿਉਂਤਬੰਦੀ, ਇਸ ਦੀ ਸ਼ੈਲੀ ਦੇ ਨਾਲ ਨਾਲ ਅਧਿਅਨ ਪ੍ਰਕਿਰਿਆ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਦਿੱਤੇ।ਅੰਤ ’ਚ ਡਾ. ਸਾਂਵਤ ਸਿੰਘ ਮੰਟੋ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।
ਇਸ ਮੌਕੇ ਪ੍ਰਨੀਤ ਕੌਰ ਢਿੱਲੋਂ, ਪ੍ਰੋ: ਮਲਕਿੰਦਰ ਸਿੰਘ, ਪ੍ਰੋ: ਦਲਜੀਤ ਸਿੰਘ, ਡਾ. ਮਮਤਾ ਮਹਿੰਦਰੂ, ਪ੍ਰੋ: ਵਿਜੈ ਬਰਨਾਡ, ਡਾ. ਜਸਵਿੰਦਰ ਕੌਰ, ਪ੍ਰੋ: ਪੂਜਾ ਕਾਲੀਆ, ਪ੍ਰੋ: ਗੁਰਪ੍ਰੀਤ ਸਿੰਘ, ਪ੍ਰੋ: ਹਰਸ਼ ਸਲਾਰੀਆ, ਪ੍ਰੋ: ਐਮ.ਪੀ ਮਸੀਹ, ਪ੍ਰੋ: ਹਰਮਨਪ੍ਰੀਤ ਸਿੰਘ, ਪ੍ਰੋ: ਹਰਿੰਦਰ ਸਿੰਘ ਪ੍ਰੋ: ਮਹਿਕਦੀਪ ਕੌਰ ਆਦਿ ਸਟਾਫ਼ ਤੋਂ ਇਲਾਵਾ ਵਿਦਿਆਰਥੀ ਹਾਜ਼ਰ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …