Saturday, May 24, 2025
Breaking News

ਮਿਸ਼ਨ ਇੰਦਰ-ਧਨੁਸ਼ ਦੇ ਤੀਜ਼ੇ ਰਾਊਂਡ ਦੀ ਸ਼ੁਰੂਆਤ

ਅੰਮ੍ਰਿਤਸਰ, 20 ਨਵੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਹੁਕਮਾਂ ਅਨੂਸਾਰ ਸਿਵਲ ਸਰਜਨ ਡਾ. ਵਿਜੇ ਕੁਮਾਰ ਦੀ ਅਗਵਾਈ ਹੇਠ ਅੱਜ ਤੋਂ ਮਿਸ਼ਨ ਇੰਦਰ-ਧਨੁਸ਼ ਦੇ ਤੀਜ਼ੇ ਰਾਊਂਡ ਦੀ ਸ਼ੁਰੂਆਤ ਇੰਦਰਾ ਕਲੌਨੀ ਝਬਾਲ ਰੋਡ ਤੋਂ ਕੀਤੀ ਗਈ।ਸਿਵਲ ਸਰਜਨ ਡਾ. ਵਿਜੇ ਕੁਮਾਰ ਨੇ ਕਿਹਾ ਕਿ ਇਸ ਮਿਸ਼ਨ ਦੌਰਾਣ ਜਿਲੇ੍ਹ ਭਰ ਦੀਆਂ ਸਾਰੀਆਂ ਗਰਭਵਤੀ ਮਾਵਾਂ ਅਤੇ ਪੰਜ਼ ਸਾਲਾਂ ਦੇ ਬੱਚਿਆਂ ਦਾ ਸੰਪੂਰਨ ਟੀਕਾਕਰਣ ਕਰਵਾਉਣਾ ਅਤੇ ਡਰਾਪ ਆਊਟ ਜਾਂ ਮਿਸਿੰਗ ਬੱਚਿਆਂ ਦਾ ਟੀਕਾਕਰਣ ਕਰਵਾਉਣਾ ਯਕੀਨੀ ਬਣਾਇਆ ਜਾ ਰਿਹਾ ਹੈ।ਇਸ ਦੇ ਨਾਲ ਹੀ ਟੀਕਾਕਰਣ (ਵੈਕਸੀਨੇਸ਼ਨ) ਦਾ ਸਾਰਾ ਡਾਟਾ ਯੂ-ਵਿਨ ਪੋਰਟਲ ਤੇ ਅੱਪ ਲੋਡ ਕੀਤਾ ਜਾ ਰਿਹਾ ਹੈ, ਜਿਸ ਨਾਲ ਹਰੇਕ ਬੱਚੇ ਟੀਕਾਕਰਣ ਦਾ ਰਿਕਾਰਡ ਕਿਸੇ ਵੀ ਜਗਾ੍ਹ ਤੇ ਇੰਟਰਨੈਟ ਦੀ ਮਦਦ ਨਾਲ ਹਾਸਲ ਕੀਤਾ ਜਾ ਸਕੇਗਾ ਅਤੇ ਟੀਕਾਕਰਣ ਵਿਚ ਆਸਾਨੀ ਹੋ ਸਕੇਗੀ।ਜਿਲਾ੍ਹ ਟੀਕਕਰਣ ਅਫਸਰ ਡਾ. ਭਾਰਤੀ ਧਵਨ ਨੇ ਕਿਹਾ ਕਿ ਇਸ ਮਿਸ਼ਨ ਨੂੰ ਤਿੰਨ ਰਾਉਂਡਾਂ ਵਿੱਚ ਮੁਕੰਮਲ ਕੀਤਾ ਜਾ ਰਿਹਾ ਹੈ।ਜਿਸ ਵਿੱਚ ਪਹਿਲਾ ਰਾਉਂਡ 11 ਤੋਂ 16 ਸਤੰਬਰ ਤੱਕ, ਦੂਜਾ ਰਾਂਉਂਡ ਮਿਤੀ 9 ਤੋਂ 14 ਅਕਤੂਬਰ ਤੱਕ ਸਫਲਤਾ ਪੂਰਵਕ ਪੂਰਾ ਕੀਤਾ ਜਾ ਚੁੱਕਾ ਹੈ ਅਤੇ ਤੀਜੇ ਰਾਉਂਡ ਦੀ ਸ਼ੁਰੂਆਤ ਅੱਜ ਕੀਤੀ ਗਈ ਹੈ।20 ਤੋਂ 25 ਨਵੰਬਰ ਤੱਕ ਪੂਰਾ ਜਿਲ੍ਹਾ ਕਵਰ ਕੀਤਾ ਜਾਵੇਗਾ।ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਸਾਰੇ ਬੱਚਿਆਂ ਦੀ ਤੰਦਰੁਸਤੀ ਲਈ ਉਹਨਾਂ ਦਾ ਸਮੇਂ ਤੇ ਟੀਕਾਕਰਣ ਜਰੂਰ ਕਰਵਾਉਣ।
ਇਸ ਅਵਸਰ ਤੇ ਡਾ. ਮਨਮੀਤ ਕੌਰ, ਡਾ. ਪੰਕਜ਼ ਭੱਟੀ, ਡਾ. ਰਾਘਵ ਗੁਪਤਾ, ਡਾ. ਸੁਨੀਤ ਗੁਰਮ ਗੁਪਤਾ, ਡਾ. ਰਸ਼ਮੀ. ਡਾ. ਵਨੀਤ, ਡਾ. ਰਵਿੰਦਰ ਕੌਰ ਜਿਲ੍ਹਾ ਮਾਸ ਮੀਡੀਆਅਫਸਰ ਰਾਜ ਕੌਰ, ਜਿਲਾ੍ਹ ਐਮ.ਈ.ਆਈ.ਓ ਅਮਰਦੀਪ ਸਿੰਘ, ਡਿਪਟੀ ਸੁਖਵਿੰਦਰ ਕੌਰ, ਪ੍ਰਭਜੋਤ ਕੌਰ, ਗੁਰਮੀਤ ਕੌਰ, ਪਵਨਦੀਪ ਸਿੰਘ ਅਤੇ ਸਮੂਹ ਸਟਾਫ ਹਾਜਰ ਸੀ।

Check Also

ਅਕੈਡਮਿਕ ਵਰਲਡ ਸਕੂਲ ਦੇ ਵਿਦਿਆਰਥੀਆਂ ਨੇ ਯੂਕੋ ਬੈਂਕ ਦਾ ਕੀਤਾ ਦੌਰਾ

ਸੰਗਰੂਰ, 23 ਮਈ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਦੇ ਗਿਆਰਵੀਂ ਅਤੇ ਬਾਰਵੀਂ ਜਮਾਤ ਦੇ …