ਸੰਗਰੂਰ, 22 ਨਵੰਬਰ (ਜਗਸੀਰ ਲੌਂਗੋਵਾਲ) – ਅਕਾਲ ਡਿਗਰੀ ਕਾਲਜ ਮਸਤੂਆਣਾ ਸਾਹਿਬ ਵਿਖੇ ਰੈਡ ਰਿਬਨ ਕਲੱਬ ਅਤੇ ਐਨ.ਐਸ.ਐਸ ਯੂਨਿਟ ਵਲੋਂ
ਐਚ.ਡੀ.ਐਫ.ਸੀ ਬੈਂਕ ਸੰਗਰੂਰ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਲਗਾਇਆ ਗਿਆ।ਇਸ ਦਾ ਉਦਘਾਟਨ ਅਕਾਲ ਕਾਲਜ ਕੌਂਸਲ ਦੇ ਸਕੱਤਰ ਜਸਵੰਤ ਸਿੰਘ ਖਹਿਰਾ ਅਤੇ ਪ੍ਰਿੰਸੀਪਲ ਡਾਕਟਰ ਅਮਨਦੀਪ ਕੌਰ ਵਲੋਂ ਸਾਂਝੇ ਤੌਰ ‘ਤੇ ਕੀਤਾ ਗਿਆ।ਵਿਦਿਆਰਥੀਆਂ ਨੇ ਵੱਧ ਚੜ ਕੇ ਯੋਗਦਾਨ ਪਾਇਆ, ਉਥੇ ਵੱਡੀ ਗਿਣਤੀ ‘ਚ ਨੌਜਵਾਨਾਂ ਵਲੋਂ ਖੂਨਦਾਨ ਕੀਤਾ ਗਿਆ।ਖੂਨਦਾਨੀ ਵਿਦਿਆਰਥੀਆਂ ਦਾ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਪੱਲਵ ਅਰੋੜਾ ਵੱਲੋਂ ਸਰਟੀਫਿਕੇਟ ਦੇ ਕੇ ਸਨਮਾਨ ਕੀਤਾ ਗਿਆ।ਡਾ. ਰੂਬੀ ਜਿੰਦਲ ਅਤੇ ਡਾ. ਗੁਰਦੀਪ ਸਿੰਘ (ਐਨ.ਐਸ.ਐਸ ਅਤੇ ਰੈਡ ਰਿਬਨ ਕਲੱਬ ਦੇ ਨੋਡਲ ਅਫ਼ਸਰ), ਐਚ.ਡੀ.ਐਫ.ਸੀ ਦੇ ਕਲੱਸਟਰ ਹੈਡ ਹਰਮਨਜੀਤ ਸਿੰਘ, ਮੈਨੇਜਰ ਪੰਕਜ ਗਰਗ, ਸਤਨਾਮ ਸਿੰਘ ਦਮਦਮੀ, ਉਘੇ ਸਮਾਜਸੇਵੀ ਨਿਰਮਲ ਸਿੰਘ ਸਮੇਤ ਹੋਰ ਸ਼ਖਸ਼ੀਅਤਾਂ ਅਤੇ ਵਲੰਟੀਅਰ ਮੌਜ਼ੂਦ ਸਨ।
Check Also
ਕਥਾਕਾਰ ਦੀਪ ਦੇਵਿੰਦਰ ਸਿੰਘ ਨੂੰ ਗਹਿਰਾ ਸਦਮਾ, ਵੱਡੇ ਭਰਾ ਦਾ ਦੇਹਾਂਤ
ਅੰਮ੍ਰਿਤਸਰ, 18 ਜੂਨ (ਜਗਦੀਪ ਸਿੰਘ) – ਪੰਜਾਬੀ ਕਹਾਣੀਕਾਰ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਦਫਤਰ …
Punjab Post Daily Online Newspaper & Print Media