Saturday, July 27, 2024

ਅਫ਼ਸਰ ਕਲੋਨੀ ਦੇ ਪਾਰਕ ਵਿਖੇ ਬੱਚਿਆਂ ਦੇ ਖੇਡ ਮੁਕਾਬਲੇ ਕਰਵਾਏ

ਸੰਗਰੂਰ, 22 ਨਵੰਬਰ (ਜਗਸੀਰ ਲੌਂਗੋਵਾਲ) – ਸਥਾਨਕ ਅਫ਼ਸਰ ਕਲੋਨੀ ਪਾਰਕ ‘ਚ ਪਾਰਕ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਮਾਸਟਰ ਪਰਮਵੇਦ ਤੇ ਵਿੱਤ ਸਕੱਤਰ ਕ੍ਰਿਸ਼ਨ ਸਿੰਘ ਦੀ ਨਿਗਰਾਨੀ ਵਿੱਚ ਅਫ਼ਸਰ ਕਲੋਨੀ ਦੇ ਬੱਚਿਆਂ ਦਾ ਖੇਡ ਮੁਕਾਬਲਾ ਕਰਵਾਇਆ ਗਿਆ।ਮੁੱਖ ਮਹਿਮਾਨ ਨਾਜ਼ਰ ਸਿੰਘ ਲਹਿਰਾ ਸਨ।ਹਰਨੂਰ ਅਕੈਡਮੀ ਦੇ ਸੰਚਾਲਕ ਕੁਲਵੰਤ ਸਿੰਘ ਰਿਟਾਇਰਡ ਡੀ.ਐਸ.ਪੀ ਨੂੰ ਵਿਸ਼ੇਸ਼ ਤੌਰ ‘ਤੇ ਬੁਲਾਇਆ ਗਿਆ ਸੀ।ਮਾਸਟਰ ਪਰਮਵੇਦ ਨੇ ਦੱਸਿਆ ਕਿ ਖੇਡਾਂ ਕਰਵਾਉਣ ਦਾ ਮਕਸਦ ਬੱਚਿਆਂ ਨੂੰ ਛੋਟੇ-ਛੋਟੇ ਮੌਕਿਆਂ ਦੀ ਅਹਿਮੀਅਤ ਤੋਂ ਜਾਣੂ ਕਰਵਾਉਣਾ, ਆਪਸੀ ਸਹਿਯੋਗ ਤੇ ਸਹਿਣਸ਼ੀਲਤਾ ਆਦਿ ਗੁਣ ਪੈਦਾ ਕਰਨਾ, ਮਨੋਰੰਜਨ ਕਰਨ ਤੇ ਬੱਚਿਆਂ ਨੂੰ ਸਮਾਂ ਬਰਬਾਦ ਕਰਨ ਵਾਲੀਆਂ ਮੋਬਾਈਲ ਗੇਮਾਂ ਦੇ ਜਾਲ ਵਿੱਚੋਂ ਕੱਢਣਾ, ਆਮ ਗਿਆਨ ਵਿੱਚ ਵਾਧਾ, ਮਾਨਸਿਕ ਤੇ ਸਰੀਰਕ ਵਿਕਾਸ ਕਰਨਾ ਹੁੰਦਾ ਹੈ।ਅੱਜ ਲੜਕੀਆਂ ਤੇ ਲੜਕਿਆਂ ਦੀ ਰੀਲੇਅ ਦੌੜ, ਗੇਂਦਾਂ ਇਕੱਠੀਆਂ ਕਰਨੀਆਂ ਤੇ ਪੈਨ ਪੀਕਿੰਗ ਖੇਡਾਂ ਕਰਵਾਈਆਂ ਗਈਆਂ ਖੇਡਾਂ ਵਿੱਚ ਪਹਿਲਾ ਗੇਂਦਾਂ ਇਕੱਠੀਆਂ ਕਰਨੀਆਂ ਤੇ ਰੀਲੇਅ ਦੌੜ ਵਿੱਚ ਲੜਕਿਆਂ ਦਾ ਮੁਕਾਬਲਾ ਲੜਕੀਆਂ ਦੀ ਟੀਮ ਨਾਲ ਸੀ।ਰੀਲੇਅ ਦੌੜ ਵਿੱਚ ਲਕਸ਼ਦੀਪ, ਕੁਸ਼ਲ, ਗਗਨ, ਵਿਕਾਸ ਤੇ ਈਸ਼ਾਨ ‘ਤੇ ਆਧਾਰਿਤ ਲੜਕਿਆਂ ਦੀ ਟੀਮ ਜੇਤੂ ਰਹੀ।ਗੇਂਦਾਂ ਇਕੱਠੀਆਂ ਕਰਨ ਵਿੱਚ ਵੀ ਲੜਕਿਆਂ ਦੀ ਇਹੀ ਟੀਮ ਜੇਤੂ ਰਹੀ।ਦੂਜੀ ਰੀਲੇਅ ਦੌੜ ਵਿੱਚ ਅਰਚਨਾ, ਹਿਮਾਨੀ, ਹੀਰਾਂਸ, ਸ਼ਿਵ ਤੇ ਨੈਤਿਕ ‘ਤੇ ਅਧਾਰਿਤ ਟੀਮ ਜੇਤੂ ਰਹੀ ਤੇ ਦੂਜੀ ਗੇਂਦਾਂ ਇਕੱਠੀਆਂ ਕਰਨ ਦੀ ਖੇਡ ਵਿੱਚ ਵੰਸ਼ਿਕਾ, ਗੁਰਨਿਰਮਤ, ਹਿਮਾਨੀ, ਅਰਚਨਾ ਯਸ਼ਨ ਤੇ ਸੁਮਨ ‘ਤੇੇ ਅਧਾਰਿਤ ਕੁੜੀਆਂ ਦੀ ਟੀਮ ਜੇਤੂ ਰਹੀ, ਪੈਨ ਪੀਕਿੰਗ ਦੀ `ਲੜਕਿਆਂ ਦੀ ਖੇਡ ਵਿੱਚ ਕੁਸ਼ਲ ਤੇ ਲੜਕੀਆਂ ਦੀ ਖੇਡ ਵਿੱਚ ਵੰਸ਼ਿਖਾ ਜੇਤੂ ਰਹੀ।ਖੇਡਾਂ ਦੀ ਸਮਾਪਤੀ ਤੋਂ ਬਾਅਦ ਮੁੱਖ ਮਹਿਮਾਨ ਨਾਜ਼ਰ ਸਿੰਘ ਲਹਿਰਾ, ਹਰਨੂਰ ਅਕੈਡਮੀ ਦੇ ਸੰਚਾਲਕ ਕੁਲਵੰਤ ਸਿੰਘ, ਲੈਕਚਰਾਰ ਕ੍ਰਿਸ਼ਨ ਸਿੰਘ, ਮਾਸਟਰ ਪਰਮਵੇਦ, ਮੈਡਮ ਅਮ੍ਰਿਤਪਾਲ ਕੌਰ ਚਹਿਲ, ਸੁਨੀਤਾ ਰਾਣੀ, ਰੀਤੂ, ਵਨੀਤਾ ਜੈਨ, ਬਿੱਕਰ ਸਿੰਘ, ਜੰਗ ਤੇ ਬੱਚਿਆਂ ਦੇ ਮਾਪਿਆਂ ਨੇ ਸਮੂਹਿਕ ਰੂਪ ਵਿੱਚ ਪੜਨ ਸਮੱਗਰੀ ਤੇ ਮੈਡਲਾਂ ਨਾਲ ਜੇਤੂ ਬੱਚਿਆਂ ਨੂੰ ਸਨਮਾਨਿਤ ਕੀਤਾ।ਹਰਨੂਰ ਅਕੈਡਮੀ ਦੀ ਬੱਚੀ ਪਲਵਿੰਦਰ ਕੌਰ ਨੂੰ ਖੇਡਾਂ ਖਿਡਾਉਣ ਵਿੱਚ ਵਧੀਆ ਸਹਿਯੋਗ ਦੇਣ ਲਈ ਸਨਮਾਨਿਤ ਕੀਤਾ ਗਿਆ ।
ਖੇਡਾਂ ਵਿੱਚ ਭਾਗ ਲੈਣ ਵਾਲੇ ਬਾਕੀ ਬੱਚਿਆਂ ਦੀ ਵੀ ਹੌਂਸਲਾ ਅਫਜ਼ਾਈ ਕੀਤੀ ਗਈ।ਮਾਸਟਰ ਪਰਮ ਵੇਦ ਨੇ ਦੱਸਿਆ ਕਿ ਕੁਲਵੰਤ ਸਿੰਘ ਹਰਨੂਰ ਅਕੈਡਮੀ ਦੇ ਸੰਚਾਲਕ, ਲੈਕਚਰਾਰ ਕਿਸ਼ਨ ਸਿੰਘ ਅਮ੍ਰਿਤਪਾਲ ਕੌਰ ਚਹਿਲ, ਪਲਵਿੰਦਰ ਕੌਰ ਹਰਨੂਰ ਅਕੈਡਮੀ ਦੀ ਬੱਚੀ ਨੇ ਬੱਚਿਆਂ ਨੂੰ ਖੇਡਾਂ ਖਿਡਾਉਣ ‘ਚ ਵਿਸ਼ੇਸ਼ ਭੂਮਿਕਾ ਨਿਭਾਈ।ਬੱਚਿਆਂ ਨੁੰ ਲੱਡੂ ਵੀ ਵੰਡੇ ਗਏ।

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …