ਅੰਮ੍ਰਿਤਸਰ, 1 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਝੂਮਰ ਨੇ ਪੰਜਾਬ ’ਚ ਪਹਿਲਾ ਸਥਾਨ ਜਿੱਤਿਆ ਹੈ।ਪੰਜਾਬ ਅੰਤਰ-ਵਿਸ਼ਵ ਵਿਦਿਆਲਾ
ਯੁਵਕ ਮੇਲਾ 2023 ’ਚ ਕਾਲਜ ਦੇ ਵਿਦਿਆਰਥੀਆਂ ਨੇ 9 ਮੁਕਾਬਲਿਆਂ ’ਚ ਜਿੱਤ ਹਾਸਲ ਕਰ ਕੇ ਨਵੇਂ ਸ਼ਿਖਰਾਂ ਨੂੰ ਛੂਹਿਆ ਹੈ।ਕਾਲਜ ਦੀ ਝੂਮਰ ਟੀਮ ਨੇ ਪਹਿਲਾ ਸਥਾਨ ਹਾਸਲ ਕਰਕੇ ਕਾਲਜ ਅਤੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ।
ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਹੋਇਆ ਦੱਸਿਆ ਕਿ ਪੰਜਾਬ ਅੰਤਰ-ਵਰਸਿਟੀ ਯੁਵਕ ਮੇਲੇ ’ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਭਾਗੀਦਾਰੀ ਕਰਦਿਆਂ ਹੋਇਆ ਕਾਲਜ ਨੇ ਸਭ ਤੋਂ ਵੱਧ ਸਥਾਨ ਹਾਸਲ ਕੀਤੇ ਹਨ।ਉਨ੍ਹਾਂ ਕਿਹਾ ਕਿ ਉਕਤ ਤੋਂ ਇਲਾਵਾ ਲੋਕ ਗੀਤ, ਸਮੂਹ ਲੋਕ ਸਾਜ਼, ਤਬਲਾ ਅਤੇ ਮੁਹਾਵਰੇਦਾਰ ਵਾਰਤਾਲਾਪ ’ਚ ਦੂਸਰਾ ਸਥਾਨ ਹਾਸਲ ਕੀਤਾ ਹੈ।ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੇ ਪ੍ਰੰਪਰਾਗਤ ਪੰਜਾਬੀ ਹੱਥ ਸ਼ਿਲਪ ਜਿਵੇਂ ਕਿ ਟੋਕਰਾ ਬਣਾੳਣਾ, ਪੱਖੀ ਬੁਣਨਾ ਅਤੇ ਗੁੱਡੀਆਂ ਪਟੋਲੇ ਬਣਾਉਣ ਤੋਂ ਇਲਾਵਾ ਸਮੂਹ ਸ਼ਬਦ ਗਾਇਨ ’ਚ ਵੀ ਤੀਸਰਾ ਸਥਾਨ ਹਾਸਲ ਕੀਤਾ ਹੈ।
ਕਾਲਜ ਦੇ ਯੁਵਕ ਭਲਾਈ ਵਿਭਾਗ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਯੂਨੀਵਰਸਿਟੀ ਜੋਨਲ ਯੁਵਕ ਮੇਲੇ ’ਚ ਕਾਲਜ ਨੇ ੳਵਰਆਲ ਚੈਂਪੀਅਨਸ਼ਿਪ ਹਾਸਲ ਕੀਤੀ ਅਤੇ ਅੰਤਰ ਜੋਨਲ ਮੁਕਾਬਲਿਆਂ ’ਚ ਤੀਸਰਾ ਸਥਾਨ ਅਤੇ ਰੰਗਮੰਚ ਟਰਾਫੀ ਵੀ ਜਿੱਤੀ ਹੈ।
ਇਸ ਮੌਕੇ ਰਜਿਸਟਰਾਰ ਪ੍ਰੋ: ਦਵਿੰਦਰ ਸਿੰਘ, ਦੀਪਕ ਦੇਵਗਨ ਤੇ ਸਟਾਫ਼ ਹਾਜ਼ਰ ਸੀ।
Check Also
ਸਰਬਜੀਤ ਸਿੰਘ ਸੰਧੂ ਦੀ ਪੁਸਤਕ ‘ਲੰਮਾ ਪੰਧ ਵਫ਼ਾ ਦਾ‘ ਅਤੇ ‘ਸਾਂਵਲੇ ਰੰਗ ਦੀ ਕੁੜੀ ‘ਤੇ ਚਰਚਾ
ਅੰਮ੍ਰਿਤਸਰ, 27 ਅਪ੍ਰੈਲ (ਦੀਪ ਦਵਿੰਦਰ ਸਿੰਘ) – ਰਾਬਤਾ ਮੁਕਾਲਮਾ ਕਾਵਿ ਮੰਚ ਵੱਲੋਂ ਸਰਬਜੀਤ ਸਿੰਘ ਸੰਧੂ …
Punjab Post Daily Online Newspaper & Print Media