ਸਮਰਾਲਾ, 1 ਦਸੰਬਰ (ਇੰਦਰਜੀਤ ਸਿੰਘ ਕੰਗ) – ਪੰਜਾਬੀ ਸਾਹਿਤ ਦੇ ਚਰਚਿਤ ਹਸਤਾਖ਼ਰ ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਦੀ ਯਾਦ ਨੂੰ ਸਮਰਪਿਤ ਤੀਜ਼ਾ ਵਿਸ਼ਾਲ ਸਾਹਿਤਕ ਸਮਾਗਮ 3 ਦਸੰਬਰ ਦਿਨ ਐਤਵਾਰ ਨੂੰ ਸਵੇਰੇ 10.00 ਵਜੇ ਨਨਕਾਣਾ ਸਾਹਿਬ ਪਬਲਿਕ ਸਕੂਲ ਮਾਛੀਵਾੜਾ ਰੋਡ ਸਮਰਾਲਾ ਦੇ ਬਾਬਾ ਬੰਦਾ ਸਿੰਘ ਬਹਾਦਰ ਯਾਦਗਾਰੀ ਹਾਲ ਵਿੱਚ ਕਰਵਾਇਆ ਜਾ ਰਿਹਾ ਹੈ।ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਯਾਦਗਾਰੀ ਕਮੇਟੀ ਦੇ ਪ੍ਰਧਾਨ ਪ੍ਰਿੰਸੀਪਲ (ਡਾ.) ਪਰਮਿੰਦਰ ਸਿੰਘ ਬੈਨੀਪਾਲ ਨੇ ਦੱਸਿਆ ਕਿ ਉਘੇ ਸ਼ਾਇਰ ਤੇ ਪੰਜਾਬੀ ਲੋਕ ਵਿਰਾਸਤ ਅਕਾਦਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਗਿੱਲ ਮੁੱਖ ਮਹਿਮਾਨ ਹੋਣਗੇ ਅਤੇ ‘ਅਜੋਕੇ ਸੰਦਰਭ ’ਚ ਪੰਜਾਬ ਦੀ ਸੱਭਿਆਚਾਰਕ ਵਿਰਾਸਤ’ ਵਿਸ਼ੇ ‘ਤੇ ਆਪਣੇ ਵਿਚਾਰ ਰੱਖਣਗੇ।ਪ੍ਰਧਾਨਗੀ ਮੰਡਲ ’ਚ ਕਹਾਣੀਕਾਰ ਮੁਖਤਿਆਰ ਸਿੰਘ, ਜਤਿੰਦਰ ਹਾਂਸ, ਜਸਵੀਰ ਰਾਣਾ, ਸੁਖਵਿੰਦਰ ਅੰਮ੍ਰਿਤ, ਤੇਲੂ ਰਾਮ ਕੁਹਾੜਾ, ਰਾਮ ਸਰੂਪ ਰਿਖੀ ਤੇ ਦਲਜੀਤ ਸ਼ਾਹੀ ਸ਼ਾਮਲ ਹੋਣਗੇ।
ਇਸ ਮੌਕੇ ਉੱਘੇ ਕਹਾਣੀਕਾਰ, ਆਲੋਚਕ ਅਤੇ ਭਾਰਤੀ ਸਾਹਿਤ ਅਕਾਦਮੀ ਦੇ ਪੁਰਸਕਾਰ ਵਿਜੇਤਾ ਸੁਖਜੀਤ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ।ਮਹਿਮਾਨ ਸ਼ਾਇਰਾਂ ਸਰਦਾਰ ਪੰਛੀ, ਐਸ.ਨਸੀਮ, ਤ੍ਰੈਲੋਚਨ ਲੋਚੀ, ਤਰਸੇਮ ਨੂਰ, ਰਵਿੰਦਰ ਰਵੀ, ਪਾਲੀ ਗਿੱਦੜਬਾਹਾ, ਕਮਲਦੀਪ ਜਲੂਰ, ਨਿਰੰਜਣ ਸੂਖਮ, ਸੁਖਦੀਪ ਔਜਲਾ, ਟੀ.ਲੋਚਨ, ਕਮਲ ਬਾਲਦ ਕਲਾਂ, ਅਮਰਿੰਦਰ ਸੋਹਲ ਅਤੇ ਸਥਾਨਕ ਗੀਤਕਾਰਾਂ ‘ਤੇ ਆਧਾਰਿਤ ਕਵੀ ਦਰਬਾਰ ਹੋਵੇਗਾ।ਸਕੂਲੀ ਬੱਚੇ ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਦੀਆਂ ਕਵਿਤਾਵਾਂ ਦੇ ਉਚਾਰਨ ਨਾਲ ਸਮਾਗਮ ਦੀ ਸ਼ੁਰੂਆਤ ਕਰਨਗੇ।ਮੰਚ ਸੰਚਾਲਨ ਉੱਘੇ ਨਾਟਕਕਾਰ ਰਾਜਵਿੰਦਰ ਸਮਰਾਲਾ ਕਰਨਗੇ।
ਕਮੇਟੀ ਦੇ ਸਰਪ੍ਰਸਤ ਕਰਨੈਲ ਸਿੰਘ ਧਾਲੀਵਾਲ ਅਤੇ ਜਨਰਲ ਸਕੱਤਰ ਹਰਜਿੰਰਦਪਾਲ ਸਿੰਘ ਨੇ ਲੇਖਕਾਂ, ਪਾਠਕਾਂ, ਸਮੂਹ ਸਾਹਿਤ ਸਭਾਵਾਂ ਅਤੇ ਪ੍ਰੋ. ਹਮਦਰਦਵੀਰ ਦੇ ਸਨੇਹੀਆਂ ਨੂੰ ਸਮਾਗਮ ’ਚ ਸ਼ਮੂਲੀਅਤ ਕਰਨ ਦੀ ਬੇਨਤੀ ਕੀਤੀ ਹੈ।
Check Also
ਭਾਅ ਜੀ ਗੁਰਸ਼ਰਨ ਸਿੰਘ ਦੀ ਪਤਨੀ ਸ੍ਰੀਮਤੀ ਕੈਲਾਸ਼ ਕੌਰ ਦੇ ਅਕਾਲ ਚਲਾਣੇ `ਤੇ ਦੁੱਖ਼ ਦਾ ਪ੍ਰਗਟਾਵਾ
ਅੰਮ੍ਰਿਤਸਰ, 7 ਅਕਤੂਬਰ (ਦੀਪ ਦਵਿੰਦਰ ਸਿੰਘ) – ਅੰਮ੍ਰਿਤਸਰ ਵਿਕਾਸ ਮੰਚ ਵਲੋਂ ਭਾਅ ਜੀ ਗੁਰਸ਼ਰਨ ਸਿੰਘ …