ਸੰਗਰੂਰ, 1 ਦਸੰਬਰ (ਜਗਸੀਰ ਲੌਂਗੋਵਾਲ) – ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼਼ ਪੁਰਬ ਨੂੰ ਸਮਰਪਿਤ ਸੁਨਾਮ ਨੇਤ੍ਰ ਬੈਂਕ ਸਮਿਤੀ ਵਲੋਂ 60ਵਾਂ ਫ੍ਰੀ ਅੱਖਾਂ ਦਾ
ਓਪਰੇਸ਼ਨ ਕੈਂਪ ਸੰਤ ਅਤਰ ਸਿੰਘ ਇੰਟਰਨੈਸਨਲ ਸਕੂਲ ਵਿਖੇ ਲਗਾਇਆ ਗਿਆ।31 ਮਰੀਜ਼ਾਂ ਨੂੰ ਆਪ੍ਰੇਸ਼ਨ ਲਈ ਹਾਂਡਾ ਹਸਪਤਾਲ ਪਟਿਆਲਾ ਵਿਖੇ ਬੱਸ ਰਾਹੀਂ ਭੇਜਿਆ ਗਿਆ।ਸਰਪ੍ਰਸਤ ਗੋਪਾਲ ਸ਼ਰਮਾ ਨੇ ਕਿਹਾ ਕਿ ਪੁੰਨ ਦੇ ਕੰਮ ਵਿੱਚ ਸਹਿਯੋਗ ਲਈ ਸਮਿਤੀ ਪ੍ਰਿੰਸੀਪਲ ਵਿਕਰਮ ਸ਼ਰਮਾ ਦੇ ਸਕੂਲ ਦੀ ਹਮੇਸ਼ਾਂ ਰਿਣੀ ਰਹੇਗੀ।ਸਮਿਤੀ ਦੇ ਸੀਨੀਅਰ ਮੈਂਬਰ ਡਾਕਟਰ ਧਰਮਪਾਲ ਨੇ ਦੱਸਿਆ ਕਿ ਸਮਿਤੀ ਹੁਣ ਤੱਕ 14732 ਆਪ੍ਰੇਸ਼ਨ ਕਰਵਾ ਚੁੱਕੀ ਹੈ।ਸਮਿਤੀ ਹਰ ਮਹੀਨੇ ਇੱਕ ਜਾਂ ਦੋ ਵਾਰ ਕੈਂਪ ਲਾਉਂਦੀ ਹੈ।ਅੱਖਾਂ ਦੇ ਚਿੱਟੇ ਮੋਤੀਏ ਦੇ ਆਪ੍ਰੇਸ਼ਨ ਲਈ ਲੋੜਵੰਦ ਕਿਸੇ ਵੀ ਮੈਂਬਰ ਨਾਲ ਸੰਪਰਕ ਜਾਂ ਆਪਣਾ ਅਧਾਰ ਕਾਰਡ ਭੇਜ ਕੇ ਰਜਿਸਟ੍ਰੇਸ਼ਨ ਕਰਵਾ ਸਕਦਾ ਹੈ।ਮਰੀਜ਼ਾਂ ਨੂੰ ਫੋਨ ਕਰਕੇ ਆਪ੍ਰੇਸ਼ਨ ਦੀ ਤਰੀਖ ਅਤੇ ਸਥਾਨ ਬਾਰੇ ਦੱਸ ਦਿੱਤਾ ਜਾਂਦਾ ਹੈ।ਪ੍ਰਧਾਨ ਰਕੇਸ਼ ਜ਼ਿੰਦਲ ਨੇ ਪ੍ਰਿੰਸੀਪਲ ਵਿਕਰਮ ਸ਼ਰਮਾ ਅਤੇ ਉਨ੍ਹਾ ਦੇ ਸਮੂਹ ਸਟਾਫ਼ ਦਾ ਧੰਨਵਾਦ ਕੀਤਾ।
ਚਰਨਦਾਸ ਗੋਇਲ ਨੇ ਕਿਹਾ ਕਿ ਸ਼ੂਗਰ ਟੈਸਟ ਕਰਨ ਦੀ ਸੇਵਾ ਹੀਰਤ ਲੱਕੀ ਨੇ ਕੀਤੀ।ਬਲੱਡ ਪਰੈਸ਼ਰ ਡਾਕਟਰ ਧਰਮਪਾਲ ਨੇ ਚੈਕ ਕੀਤਾ।ਪਟਿਆਲਾ ਦੇ ਮਰੀਜ਼ਾਂ ਨਾਲ ਜਿੰਮੇਵਾਰੀ ਰਾਕੇਸ਼ ਸ਼ਰਮਾ ਪ੍ਰੈਸ ਰਿਪੋਰਟਰ ਅਤੇ ਰਣਜੀਤ ਤੁੰਗ ਭੂਰਾ ਨੇ ਨਿਭਾਈ।ਸਮਿਤੀ ਦੇ ਮੈਂਬਰਾਂ ਨੇ ਪ੍ਰਿੰਸੀਪਲ ਵਿਕਰਮ ਸ਼ਰਮਾ, ਸ਼੍ਰੀਮਤੀ ਮੀਨੂ ਸ਼ਰਮਾ, ਸ਼ਿਵ ਕੁਮਾਰ, ਵਾਇਸ ਪ੍ਰਿੰਸੀਪਲ ਬਲਵਿੰਦਰ ਸਿੰਘ ਨੂੰ ਸਿਰੋਪਾ ਪਾ ਕੇ ਸਨਮਾਨਿਤ ਕੀਤਾ।
ਸਕੂਲ ਵਲੋਂ ਸ਼ਸ਼ੀਕਾਂਤ ਮਿੱਤਲ, ਦਵਿੰਦਰ ਸ਼ਰਮਾ ਬੁਟਾ ਸਿੰਘ ਅਤੇ ਰੁਪਿੰਦਰ ਸਿੰਘ ਆਦਿ ਨੇ ਕੈਂਪ ਲਈ ਸੁਚੱਜਾ ਪ੍ਰਬੰਧ ਕੀਤਾ।
Check Also
ਸਰਬਜੀਤ ਸਿੰਘ ਸੰਧੂ ਦੀ ਪੁਸਤਕ ‘ਲੰਮਾ ਪੰਧ ਵਫ਼ਾ ਦਾ‘ ਅਤੇ ‘ਸਾਂਵਲੇ ਰੰਗ ਦੀ ਕੁੜੀ ‘ਤੇ ਚਰਚਾ
ਅੰਮ੍ਰਿਤਸਰ, 27 ਅਪ੍ਰੈਲ (ਦੀਪ ਦਵਿੰਦਰ ਸਿੰਘ) – ਰਾਬਤਾ ਮੁਕਾਲਮਾ ਕਾਵਿ ਮੰਚ ਵੱਲੋਂ ਸਰਬਜੀਤ ਸਿੰਘ ਸੰਧੂ …
Punjab Post Daily Online Newspaper & Print Media