Thursday, July 18, 2024

“ਕਿਸ ਮੇਂ ਕਿਤਨਾ ਹੈ ਦਮ” ‘ਚ ਮਾਧਵ ਇੰਦਰ ਸਿੰਘ ਨੇ ਜਿੱਤਿਆ ਡੀ.ਡੀ ਪੰਜਾਬੀ ਦਾ ਫਸਟ ਰਨਰਅੱਪ ਖਿਤਾਬ

ਸੰਗਰੂਰ, 1 ਦਸੰਬਰ (ਜਗਸੀਰ ਲੌਂਗੋਵਾਲ) – ਅਕਾਲ ਅਕੈਡਮੀ ਮੂਨਕ ਵਿੱਚ ਪੜ੍ਹ ਰਹੇ ਵਿਦਿਆਰਥੀ ਨੇ ਡੀ.ਡੀ ਪੰਜਾਬੀ ਵਲੋਂ ਕਰਵਾਏ ਜਾ ਰਹੇ ਪ੍ਰੋਗਰਾਮ “ਕਿਸ ਮੇਂ ਕਿਤਨਾ ਹੈ ਦਮ” ਵਿੱਚ ਭਾਗ ਲਿਆ।ਜਿਸ ਵਿੱਚ ਮਾਧਵ ਇੰਦਰ ਸਿੰਘ ਜਾਖਲ ਵਲੋਂ ਪਹਿਲੇ ਚਾਰ ਰਾਊਂਡ ਕਲੀਅਰ ਕਰਨ ਉਪਰੰਤ `ਬੈਟਲ ਆਫ ਬ੍ਰੇਨ` ਗ੍ਰੈਂਡ ਫਿਨਾਲੇ ਤੱਕ ਦਾ ਸਫ਼ਰ ਤੈਅ ਕੀਤਾ ਅਤੇ ਫਸਟ ਰਨਰਅੱਪ ਦਾ ਖਿਤਾਬ ਹਾਸਲ ਕੀਤਾ।ਅਕਾਲ ਅਕੈਡਮੀ ਪ੍ਰਿੰਸੀਪਲ ਮਨਜੀਤ ਕੌਰ ਨੇ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਤੇ ਦਿੱਲੀ ਰਾਜਾਂ ਵਿੱਚੋਂ ਬੱਚਿਆਂ ਨੇ ਭਾਗ ਲਿਆ ਸੀ।ਪ੍ਰੋਗਰਾਮ ਵਿੱਚੋਂ ਇਹ ਖਿਤਾਬ ਹਾਸਿਲ ਕਰਕੇ ਉਸ ਨੇ ਨਾ ਸਿਰਫ ਅਕਾਲ ਅਕੈਡਮੀ ਮੂਨਕ, ਬਲਕਿ ਜਾਖਲ ਤੇ ਆਪਣੇ ਮਾਤਾ-ਪਿਤਾ ਦਾ ਨਾਮ ਵੀ ਰੋਸ਼ਨ ਕੀਤਾ ਹੈ।
ਪ੍ਰਿੰਸੀਪਲ ਮਨਜੀਤ ਕੌਰ ਨੇ ਮਾਧਵ ਇੰਦਰ ਅਤੇ ਉਸ ਦੇ ਪਰਿਵਾਰ ਨੂੰ ਵਧਾਈ ਦਿੱਤੀ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਅਤੇ ਨਾਲ ਹੀ ਇੰਚਾਰਜ਼ ਨਰਿੰਦਰ ਸ਼ਰਮਾ ਦਾ ਵੀ ਧੰਨਵਾਦ ਕੀਤਾ।

Check Also

ਭਾਰਤੀ ਸਟੇਟ ਬੈਂਕ ਦੇ ਅਧਿਕਾਰੀਆਂ ਨੇ ਬੂਟੇ ਲਗਾਏ

ਸੰਗਰੂਰ, 17 ਜੁਲਾਈ (ਜਗਸੀਰ ਲੌਂਗੋਵਾਲ) – ਐਸ.ਬੀ.ਆਈ ਵਲੋਂ ਸੀ.ਐਸ.ਆਰ ਗਤੀਵਿਧੀ ਅਧੀਨ “ਇਕ ਪੇੜ ਮਾਂ ਦੇ …