
ਛੇਹਰਟਾ, 25 ਦਸੰਬਰ (ਕੁਲਦੀਪ ਸਿੰਘ ਨੋਬਲ) – ਪੰਜਾਬ ਦੀ ਸਿਆਸਤ ਵਿਚ ਹਲਚਲ ਲਿਆਉਣ ਵਾਲੇ ਰਾਜ ਦੇ ਮਾਲੀਆ ਬਾਰੇ ਕੈਬਨਿਟ ਮੰਤਰੀ ਬਿਕਰਮਜੀਤ ਸਿੰਘ ਮਜੀਠੀਆਂ ਨੂੰ ਈਡੀ ਵਲੋਂ ਭੇਜੇ ਸੰਮਨ ਤੇ ੁਿਜੱਥੇ ਰਾਜਨੀਤੀ ਵੀ ਹੁਣ ਆਪਣੀਆਂ ਸ਼ਿਖਰਾਂ ਤੇ ਪਹੁੰਚ ਗਈ ਹੈ ਤੇ ਪੰਜਾਬ ਵਿਧਾਨ ਸਭਾ ਵਿਚ ਇਸ ਮੁੱਦੇ ਤੇ ਕਾਂਗਰਸ ਨੇ ਅਕਾਲੀ ਦਲ ਭਾਜਪਾ ਗਠਜੋੜ ਸਰਕਾਰ ਦੇ ਖਿਲਾਫ ਬੇਵਿਸ਼ਾਹੀ ਮਤਾ ਪੇਸ਼ ਕਰ ਦਿੱਤਾ ਹੈ। ਉੱਥੇ ਕਾਂਗਰਸੀਆਂ ਦੇ ਇਸ ਮੱਤੇ ਤੇ ਅਕਾਲੀ ਦਲ ਦੇ ਐਸ.ਓ.ਆਈ ਆਗੂ ਤੇ ਕੋਂਸਲਰ ਐਡਵੋਕੇਟ ਕਿਰਨਪ੍ਰੀਤ ਸਿੰਘ ਮੋਨੂੰ ਨੇ ਨਸ਼ਿਆਂ ਦੇ ਤਸੱਕਰੀ ਮਾਮਲੇ ਵਿਚ ਮਜੀਠੀਆ ਦਾ ਹੱਥ ਹੋਣ ਦੇ ਇਲਜਾਮਾਂ ਨੂੰ ਸਿਰੇ ਤੋਂ ਨਕਾਰਿਆ ਹੈ ਤੇ ਇਸ ਨੂੰ ਕਾਂਗਰਸ ਵਲੋਂ ਸ਼ੁਰੂ ਕੀਤਾ ਝੂਠੀ ਬਿਆਨਬਾਜੀ ਕਰਾਰ ਦਿੱਤਾ ਹੈ। ਉਨਾਂ ਕਿਹਾ ਕਿ ਵਿਰੋਧੀ ਧਿਰਾਂ ਮਜੀਠੀਆ ਦੀ ਦਿਨ-ਬ-ਦਿਨ ਵੱਧ ਰਹੀ ਲੋਕਪ੍ਰਿਯਤਾ ਤੋਂ ਘਬਰਾ ਗਏ ਹਨ, ਕਿਉਂਕਿ ਮਝਠਿੀਆ ਦਾ ਹਲਕੀ ਉਮਰੇ ਵੱਡੀਆਂ ਰਾਜਨੀਤਿਕ ਪ੍ਰਾਪਤੀਆਂ ਕਰਨਾ ਉਨਾਂ ਨੂੰ ਰਾਸ ਨਹੀ ਆ ਰਹੀਆਂ, ਇਸ ਲਈ ਉਹ ਮਜੀਠੀਆ ਖਿਲਾਫ ਸੋੜੀ ਸੋਚ ਦਾ ਮੁਜਾਹਰਾ ਕਰਦੇ ਹੋਏ ਅਜਿਹੀ ਬਿਆਨਬਾਜੀ ਕਰ ਰਹੇ ਹਨ।
ਉਨਾਂ ਕਿਹਾ ਕਿ ਬਿਕਰਮ ਮਜੀਠੀਆਂ ਪੰਜਾਬ ਦੇ ਨੋਜਵਾਨਾਂ ਦੀ ਨਬਜ ਪਛਾਨਣ ਦੀ ਮੁਹਾਰਤ ਰੱਖਦੇ ਹਨ ਤੇ ਉਨਾਂ ਵਲੋਂ ਨੋਜਵਾਨਾਂ ਵਿਚ ਕੀਤੀ ਜਾ ਰਹੀ ਤਰਜਮਾਨੀ ਤੋਂ ਕਾਂਗਰਸੀ ਬੋਖਲਾ ਗਏ ਹਨ। ਉਨਾਂ ਕਿਹਾ ਕਿ ਈਡੀ ਵਲੋਂ ਬੁਲਾਏ ਗਏ ਮਜੀਠੀਆ ਕੋਈ ਪਹਿਲੇ ਰਾਜਨੀਤਿਕ ਆਗੂ ਨਹੀ ਹਨ। ਉਨਾਂ ਕਿਹਾ ਕਿ ਕਾਂਗਰਸੀਆਂ ਨੂੰ ਸ਼ਰਮ ਆਉਣੀ ਚਾਹੀਦੂੀ ਹੈ ਕਿ ਉਨਾਂ ਦੀ ਯੂਪੀਏ ਸਰੋਕਾਰ ਦੇ ਸਮੇਂ ਦੀ ਕਾਰਜਸ਼ੈਲੀ ਨੂੰ ਲੈ ਕੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਸੀਬੀਆਈ ਦੀ ਜਾਂਚ ਦੇ ਘੇਰੇ ਵਿਚ ਹਨ।
Punjab Post Daily Online Newspaper & Print Media