ਖੁਜਾਲਾ, 25 ਦਸੰਬਰ (ਸਿਕੰਦਰ ਸਿੰਘ)- ਅੰਮ੍ਰਿਤਸਰ ਮਹਿਤਾ ਰੋਡ ਦੇ ਅੱਡਾ ਖੁਜਾਲਾ ਵਿੱਚ ਤੇਜ਼ ਰਫਤਾਰ ਆਲਟੋ ਗੱਡੀ ਨੇ 5 ਸਾਲ ਦੇ ਬੱਚੇ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ ਤੇ ਕਾਰ ਸਵਾਰ ਕਾਰ ਭਜਾ ਕੇ ਦੌੜ ਗਿਆ। ਜਾਣਕਾਰੀ ਅਨੁਸਾਰ ਪਿੰਡ ਸੇਦੋਲੇਹਲ ਦੇ ਬਲਵਿੰਦਰ ਸਿੰਘ ਦਾ ਲੜਕਾ ਅਰਸ਼ਦੀਪ ਸਿੰਘ ਆਪਣੀ ਮੰਮੀ ਨਾਲ ਅੱਡਾ ਖੁਜਾਲਾ ਵਿਖੇ ਆਇਆ ਹੋਇਆ ਸੀ ਤੇ ਇੱਥੇ ਸੜਕ ਪਾਰ ਕਰਨ ਸਮੇਂ ਅੰਮ੍ਰਿਤਸਰ ਵਾਲੇ ਪਾਸਿਓਂ ਆ ਰਹੀ ਤੇਜ਼ ਰਫਤਾਰ ਗੱਡੀ ਮਾਰੂਤੀ ਆਲਟੋ ਰੰਗ ਚਿੱਟਾ ਦੀ ਲਪੇਟ ਵਿੱਚ ਆ ਗਿਆ, ਜਿਸ ਦੇ ਉਪਰੋਂ ਕਾਰ ਲੰਘ ਜਾਣ ਕਾਰਨ ਅਰਸ਼ਦੀਪ ਦੀ ਮੌਕੇ ਤੇ ਹੀ ਮੌਤ ਹੋ ਗਈ। ਤਰਸਿੱਕਾ ਪੁਲਿਸ ਦੇ ਏ.ਐਸ.ਆਈ ਸਵਿੰਦਰ ਸਿੰਘ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …