ਛੇਹਰਟਾ, 25 ਦਸੰਬਰ (ਕੁਲਦੀਪ ਸਿੰਘ ਨੋਬਲ) – ਹਿਊਮੈਨ ਰਿਸੋਰਸ ਡਿਵੈਲਪਮੈਂਟ ਸੁਸਾਇਟੀ ਵਲੋਂ ਚਲਾਏ ਜਾ ਰਹੇ ਅਪੈਕਸ ਐਜੂਕੇਸ਼ਨ ਦੇ ਵਿਦਿਅਕ ਅਦਾਰੇ ਅਪੈਕਸ ਇੰਟਰਨੈਸ਼ਨਲ ਸਕੂਲ ਦਾ 19ਵਾਂ ਸਥਾਪਨਾ ਦਿਵਸ ਮਨਾਇਆ ਗਿਆ, ਜਿਸ ਦੋਰਾਨ ਡਾਕਟਰ ਧਨਵੰਤ ਸਿੰਘ ਮਠਾਰੂ ਚਾਂਸਲਰ ਅਪੈਕਸ ਪ੍ਰੌਫੇਸਰ ਯੂਨੀਵਰਸਿਟੀ ਪਾਸ਼ੀਘਾਟ ਨੇ ਮੁੱਖ ਮਹਿਮਨਾਨ ਵਜੋਂ ਹਾਜਰੀ ਭਰੀ ਤੇ ਸ਼ਮਾ ਰੋਸ਼ਨ ਕਰਕੇ ਸਮਾਰੋਹ ਦਾ ਸ਼ੁੱਭ ਆਰੰਭ ਕੀਤਾ।ਉਨਾਂ ਅਧਿਆਪਕਾਂ, ਬੱਚਿਆਂ ਤੇ ਮਾਪਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦੀ ਨੋਜਵਾਨ ਪੀੜੀ ਨਸ਼ਿਆਂ ਦੀ ਗਲਤਾਨ ਹੋ ਕੇ ਆਪਣਾ ਭਵਿੱਖ ਖਤਰੇ ਵਿਚ ਪਾ ਰਹੀ ਹੈ, ਇਸ ਲਈ ਬੱਚਿਆਂ ਨੂੰ ਵਧੀਆ ਸਿੱਖਿਆ ਅਤੇ ਸਿੱਖਿਆਂਵਾਂ ਦੇਣ ਦੀ ਲੋੜ ਹੈ ਤਾਂ ਜੋ ਨੋਜਵਾਨ ਪੀੜੀ ਆਪਣਾ ਭਵਿੱਖ ਸਵਾਰ ਕੇ ਦੇਸ਼ ਦੀ ਤੱਰਕੀ ਵਿਚ ਆਪਣਾ ਯੋਗਦਾਨ ਪਾ ਸਕੇ। ਇਸ ਮੋਕੇ ਡਾਇਰੈਕਟਰ ਆੱਫ ਅਪੈਕਸ ਇੰਟਰਨੈਸ਼ਨਲ ਸਕੂਲ ਜਸਪ੍ਰੀਤ ਕੌਰ ਨੇ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨਾਂ ਤੇ ਮਾਪਿਆਂ ਨੂੰ ਜੀ ਆਇਆਂ ਆਖਦਿਆਂ ਮਾਪਿਆਂ ਨੂੰ ਅਪੀਲ ਕੀਤੀ ਕਿ ਸਮਾਜ ਵਿਚ ਭਰੂਣ ਵਰਗੇ ਕੌਹੜ ਨੂੰ ਖਤਮ ਕਰਨ ਲਈ ਅੱਗੇ ਆ ਕੇ ਅਵਾਜ ਉਠਾਉਣ ਤਾਂਕਿ ਲੜਕੇ ਤੇ ਲੜਕੀਆਂ ਦੇ ਅਨੁਪਾਤ ਵਿਚ ਵੱਧ ਰਹੇ ਫਰਕ ਨੂੰ ਬਰਾਬਰ ਕੀਤਾ ਜਾ ਸਕੇ।ਪ੍ਰਿੰਸੀਪਲ ਮਨਜੀਤ ਸਿੰਘ ਵਿਰਕ ਨੇ ਕਿਹਾ ਕਿ ਲੜਕੀਆਂ ਸਮਾਜ ਦਾ ਧੁਰਾ ਹਨ। ਲੜਕੀ ਦੇ ਪੜ ਜਾਣ ਨਾਲ ਸਾਰੇ ਪਰਿਵਾਰ ਦੇ ਪੜ ਜਾਣ ਦਾ ਮੁੱਢ ਬੱਚ ਜਾਂਦਾ ਹੈ, ਇਸ ਲਈ ਲੜਕੀਆਂ ਨੂੰ ਉਚੇਰੀ ਸਿੱਖਿਆ ਦੇਣਾ ਸਮੇਂ ਦੀ ਮੁੱਖ ਮੰਗ ਹੈ।ਚੀਫ ਕਮਿਊਨੇਕਸ਼ਨ ਅਫਸਰ ਨੇ ਵਿਦਿਆਰਥੀਆਂ ਨੂੰ ਵਿਗਿਆਨ ਦੇ ਖੇਤਰ ਵਿਚ ਉੱਚਆਂ ਪੁਲਾਂਘਾ ਪੁੱਟਣ ਦਾ ਸੱਦਾ ਦਿੱਤਾ ਤਾਂਕਿ ਉਹ ਕੋਮਾਂਤਰੀ ਚੁਣੋਤੀਆਂ ਦਾ ਸਾਹਮਣਾ ਕਰ ਸਕਣ। ਇਸ ਮੋਕੇ ਸਕੂਲ ਵਲੋਂ ਇਕ ਲੱਕੀ ਡਰਾਅ ਕੱਢਿਆ ਗਿਆ, ਜਿਸ ਵਿਚ ਪਹਿਲੇ ਸਥਾਨ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਮਾਈਕਰੋਵੇਵ, ਦੂਜੇ ਸਥਾਨ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਇਲੈਕਟ੍ਰੀਕ ਕੈਂਟਲ ਤੇ ਤੀਜੇ ਸਥਾਨ ‘ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਹੈਂਡੀ ਬਲੈਂਡਰ ਦਿੱਤੇ ਗਏ।ਵਿਦਿਆਰਥੀਆਂ ਵਲੋਂ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਮੰਚ ਦਾ ਸੰਚਾਲਨ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਸਾਂਝੇ ਤੋਰ ਤੇ ਆਦਾ ਕੀਤੀ। ਇਸ ਮੋਕੇ ਪ੍ਰਿੰਸੀਪਲ ਮਨਜੀਤ ਸਿੰਘ ਵਿਰਕ, ਸਾਬਕਾ ਬੀਪੀਈਓ ਵੇਰਕਾ ਕਰਨ ਰਾਜ ਸਿੰਘ ਗਿੱਲ, ਰਜਨੀ ਰਾਮਪਾਲ, ਸਵਿਤਾ, ਨੀਨਾ ਬਾਵਾ, ਰਚਨਾ, ਸੁਧਾ, ਹਰਪ੍ਰੀਤ ਸਿੰਘ, ਅਰਜੁਨ ਆਦਿ ਹਾਜਰ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …