
ਅੰਮ੍ਰਿਤਸਰ, 25 ਦਸੰਬਰ (ਸੁਖਬੀਰ ਸਿੰਘ)- ਇਨਫੋੋਰਸਮੈਂਟ ਡਾਇਰੈਕਟੋਰੇਟ ਵਲੋਂ ਅਕਾਲੀ ਵਜ਼ੀਰ ਸ. ਬਿਕਰਮ ਸਿੰਘ ਮਜੀਠੀਆ ਨੂੰ ਡਰੱਗ ਰੈਕਟ ‘ਚ ਕਿਸੇ ਜਾਣਕਾਰੀ ਲਈ ਸਹਿਯੋਗ ਵਜੋਂ ਸੱਦਣ ਮਗਰੋਂ ਪੰਜਾਬ ਭਾਜਪਾ ਦੇ ਪ੍ਰਧਾਨ ਸ੍ਰੀ ਕਮਲ ਸ਼ਰਮਾ ਵਲੋਂ ਉਨਾਂ ਦਾ ਅਸਤੀਫਾ ਮੰਗੇ ਜਾਣ ‘ਤੇ ਰੋਸ ਪ੍ਰਗਟ ਕਰਦਿਆਂ ਜ਼ਿਲਾ ਅਕਾਲੀ ਜਥਾ ਅੰਮ੍ਰਿਤਸਰ ਸ਼ਹਿਰੀ ਦੇ ਪ੍ਰਧਾਨ ਸ. ਉਪਕਾਰ ਸਿੰਘ ਸੰਧੂ ਅਤੇ ਸਮੂਹ ਅਕਾਲੀ ਕੌਂਸਲਰਾਂ ਨੇ ਅੱਜ ਕਿਹਾ ਕਿ ਇਸ ਮੌਕੇ ਭਾਜਪਾ ਪ੍ਰਧਾਨ ਵਲੋਂ ਅਜਿਹਾ ਬਿਆਨ ਦੇਣਾ ਗਠਜੋੜ ਧਰਮ ਦੀ ਮਰਿਆਦਾ ਦਾ ਉਲੰਘਣਾ ਕਿਹਾ ਜਾਵੇਗਾ।
ਅਕਾਲੀਆਂ ਨੇ ਤੌਖਲਾ ਪ੍ਰਗਟ ਕਰਦਿਆਂ ਕਿਹਾ ਕਿ ਜਦੋਂ ਸ. ਮਜੀਠੀਆ ਖੁਦ ਇਸ ਜਾਂਚ ‘ਚ ਸ਼ਾਮਿਲ ਹੋਕੇ ਅਸਲੀਅਤ ਸਾਹਮਣੇ ਲਿਆਉਣ ਲਈ ਉਤਸ਼ਾਹਿਤ ਹਨ ਤਾਂ ਫਿਰ ਭਾਜਪਾ ਨੂੰ ਆਪਾ ਵਿਰੋਧੀ ਬਿਆਨ ਜਾਰੀ ਕਰਕੇ ਵਿਰੋਧੀਆਂ ਦੇ ਗਲਤ ਤੇ ਮਨਘੜਤ ਦੋਸ਼ਾਂ ਦੀ ਤਾਈਦ ਨਹੀਂ ਕਰਨੀ ਚਾਹੀਦੀ।ਉਨਾਂ ਕਿਹਾ ਕਿ ਪੰਜਾਬ ‘ਚ ਨਸ਼ੀਲੇ ਕਾਰੋਬਾਰ ਦੇ ਪਸਾਰ ‘ਚ ਭਾਜਪਾ ਪ੍ਰਧਾਨ ਸੂਬਿਆਂ ਮੱਧ ਪ੍ਰਦੇਸ਼ ਅਤੇ ਰਾਜਸਥਾਨ ਤੋਂ ਆਉਂਦੀ ਨਜ਼ਾਇਜ਼ ਭੁੱਕੀ ਤੇ ਅਫੀਮ ਦੇ ਯੋਗਦਾਨ ਦਾ ਖੁਲਾਸਾ ਕਰਕੇ ਉੱਪ ਮੁੱਖ ਮੰਤਰੀ ਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਪੰਜਾਬ ਨੂੰ ਬਦਨਾਮ ਨਾ ਕਰਨ ਦੀ ਤਾਕੀਦ ਪਹਿਲਾਂ ਹੀ ਕਰ ਚੁੱਕੇ ਹਨ। ਜਿਥੋਂ ਤੱਕ ਨਸ਼ੀਲੇ ਪਾਊਡਰ ਦੀ ਸਰਹੱਦ ‘ਤੇ ਤਾਇਨਾਤ ਸੀਮਾ ਸੁਰੱਖਿਆ ਬਲਾਂ ਨੂੰ ਤਾੜਨਾ ਕਰਨੀ ਬਣਦੀ ਹੈ ਨਾਂ ਕਿ ਇਸ ਅਲਾਮਤ ਦਾ ਖੁਦ ਸੰਤਾਪ ਹੰਡਾ ਰਹੇ ਪੰਜਾਬ ‘ਤੇ ਚਿੱਕੜ ਸੁੱਟਣਾ।
ਅਕਾਲੀਆਂ ਨੇ ਸ. ਮਜੀਠੀਆ ਦਾ ਖੁੱਲ੍ਹਕੇ ਪੱਖ ਪੂਰਦਿਆਂ ਕਿਹਾ ਕਿ ਜੇਕਰ ਜਾਂਚ ਦੌਰਾਨ ਵਿਰੋਧੀਆਂ ਵਲੋਂ ਉਨਾਂ ‘ਤੇ ਲਗਾਏ ਜਾ ਰਹੇ ਦੋਸ਼ਾਂ ਦਾ ਇਕ ਫੀਸਦੀ ਵੀ ਸਹੀ ਨਿਕਲਦਾ ਹੈ ਤਾਂ ਸ. ਮਜੀਠੀਆ ਦੇ ਨਾਲ ਸਮੁੱਚਾ ਜ਼ਿਲਾ ਅਕਾਲੀ ਜਥਾ ਤੇ ਕੌਂਸਲਰ ਵੀ ਅਸਤੀਫੇ ਦੇ ਦੇਣਗੇ।ਉਨਾਂ ਕਿਹਾ ਭਾਜਪਾ ਨੂੰ ਆਪਣੀਆਂ ਹੀ ਜਾਂਚ ਏਜੰਸੀਆਂ ‘ਤੇ ਸ਼ਾਇਦ ਵਿਸ਼ਵਾਸ ਨਹੀ, ਜੋ ਉਹ ਕਿਸੇ ਨਤੀਜ਼ੇ ਤੋਂ ਪਹਿਲਾਂ ਹੀ ਅਸਤੀਫਿਆਂ ਦੀ ਮੰਗ ਕਰ ਰਹੇ ਹਨ।ਉਨਾਂ ਪੰਜਾਬ ਪ੍ਰਧਾਨ ਨੂੰ ਸਵਾਲ ਕੀਤਾ ਕਿ ਜਿਵੇਂ ਕਾਂਗਰਸ ਵਲੋਂ ਉਨਾਂ ਦੇ ਸਹਾਇਕਾਂ ‘ਤੇ ਤਸਕਰਾਂ ਨਾਲ ਸਬੰਧਾਂ ਦੇ ਦੋਸ਼ ਲਗਾਏਜਾ ਰਹੇ ਹਨ ਤਾਂ ਕੀ ਅਜਿਹੇ ‘ਚ ਉਨਾਂ ਕੋਲੋਂ ਵੀ ਅਸਤੀਫੇ ਦੀ ਮੰਗ ਕਰ ਲੈਣੀ ਚਾਹੀਦੀ ਹੈ? ਇਸ ਮੌਕੇ ਸੀਨੀਅਰ ਡਿਪਟੀ ਮੇਅਰ ਅਵਤਾਰ ਸਿੰਘ ਟਰੱਕਾਂ ਵਾਲੇ, ਡਿਪਟੀ ਮੇਅਰ ਅਵਿਨਾਸ਼ ਜੋਲੀ, ਸਮਸ਼ੇਰ ਸਿੰਘ ਸ਼ੇਰਾ, ਸੁਰਿੰਦਰ ਸਿੰਘ ਸੁਲਤਾਨਵਿੰਡ, ਅਮਰਜੀਤ ਸਿੰਘ ਭਾਟੀਆ, ਓਮ ਪ੍ਰਕਾਸ਼ ਗੱਬਰ, ਰਛਪਾਲ ਸਿੰਘ ਬੱਬੂ, ਬਲਜਿੰਦਰ ਸਿੰਘ ਬਿੱਲਾ, ਭੁਪਿੰਦਰ ਸਿੰਘ ਰਾਹੀ, ਜਤਿੰਦਰਪਾਲ ਸਿੰਘ ਘੁੰਮਣ, ਮਲਕੀਅਤ ਸਿੰਘ ਵੱਲਾ, ਮਨਮੋਹਨ ਸਿੰਘ ਟੀਟੂ, ਅਮਰਪ੍ਰੀਤ ਸਿੰਘ ਅੰਮੂ, ਦਿਲਬਾਗ ਸਿੰਘ, ਅਜੀਤ ਲਾਲ, ਗੁਰਪ੍ਰੀਤ ਸਿੰਘ ਮਿੰਟੂ, ਅਮਰਬੀਰ ਸਿੰਘ ਸੰਧੂ, ਕਿਰਨਪ੍ਰੀਤ ਸਿੰਘ ਮੋਨੂੰ , ਰਾਜ ਕੁਮਾਰ ਜੋਲੀ, ਪਵਨ ਕੁਮਾਰ ਪੰਮਾ, ਸੁਰਿੰਦਰ ਕੁਮਾਰ ਵਿੱਕੀ, ਕਾਮਰੇਡ ਰਾਜ ਕੁਮਾਰ, ਅਮਰੀਕ ਸਿੰਘ ਲਾਲੀ, ਬੀਬੀ ਹਰਵਿੰਦਰ ਕੌਰ ਸ਼ਾਮ, ਪ੍ਰਿਤਪਾਲ ਸਿੰਘ ਲਾਲੀ, ਬੀਬੀ ਦਲਵੀਰ ਕੌਰ, ਨਿਰਭੈ ਸਿੰਘ ਫੌਜੀ, ਹਾਜ਼ਿਰ ਸਨ।
Punjab Post Daily Online Newspaper & Print Media