ਸੰਤ ਸਿੰਘ ਸੁੱਖਾ ਸਿੰਘ ਸਕੂਲ ਵਿਖੇ ਪ੍ਰਤੀਯੋਗੀ ਬੱਚਿਆਂ ‘ਚ ਦਿਖਿਆ ਭਰਪੂਰ ਉਤਸ਼ਾਹ
ਅੰਮ੍ਰਿਤਸਰ, 25 ਦਸੰਬਰ (ਰੋਮਿਤ ਸ਼ਰਮਾ) – ਸਾਹਿਬ ਸ੍ਰੀ ਗੁਰੁ ਗੋਬਿੰਦ ਸਿੰਘ ਜੀ, ਮਾਤਾ ਗੁਜਰੀ ਜੀ ਅਤੇ ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਅਕਾਲ ਪੁਰਖ ਕੀ ਫੌਜ ਵੱਲੋਂ ਗਲਵਕੜੀ ਲਹਿਰ ਤਹਿਤ ਸ਼੍ਰੋਮਣੀ ਗੁ: ਪ੍ਰ: ਕਮੇਟੀ ਦੇ ਸਹਿਯੋਗ ਨਾਲ ਕਰਵਾਏ ਜਾ ਰਿਹਾ ਸਾਡਾ ਵਿਰਸਾ ਸਾਡਾ ਪਰਿਵਾਰ ਪ੍ਰੋਗਰਾਮ ਅੱਜ ਸਥਾਨਕ ਸੰਤ ਸਿੰਘ ਸੁੱਖਾ ਸਿੰਘ ਸਕੂਲ ਮਾਲ ਰੋਡ ਵਿਖੇ ਸਵੇਰੇ 9 ਵਜੇ ਤੋਂ ਕਰਵਾਇਆ ਗਿਆ।ਚਾਰ ਸਾਹਿਬਜ਼ਾਦਿਆਂ ਅਤੇ ਹੋਰ ਸਮੂਹ ਸ਼ਹੀਦ ਸਿੰਘਾਂ ਦੀ ਯਾਦ ਨੂੰ ਸਮਰਪਿਤ ਇਸ ਪ੍ਰੋਗਰਾਮ ਦੇ ਤਹਿਤ ਵੱਖ-ਵੱਖ ਸਥਾਨਕ ਸਕੂਲਾਂ ਦੇ 972 ਵਿਦਿਆਰਥੀਆਂ ਅਤੇ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀ ਲੜਕੇਫ਼ਲੜਕੀਆਂ ਦੇ ਦਸਤਾਰ, ਦੁਮਾਲਾ, ਕਵਿਤਾ ਅਤੇ ਸਲੋਗਨ ਮੁਕਾਬਲੇ ਕਰਵਾਏ ਗਏ।
ਇਸ ਮੁੱਖ ਸਮਾਰੋਹ ਦੀ ਆਰੰਭਤਾ ਸਵੇਰੇ 9 ਵਜੇ ਵੱਖ-ਵੱਖ ਸਕੂਲਾਂਫ਼ਕਾਲਜਾਂ ਦੇ ਵਿਦਿਆਰਥੀਆਂ ਵੱਲੋਂ ਦਸਤਾਰ ਮੁਕਾਬਲੇ ਨਾਲ ਹੋਈ ਅਤੇ ਇਸ ਉਪਰੰਤ 3 ਤੋਂ 10 ਸਾਲ ਤੱਕ ਦੇ ਬੱਚਿਆਂ ਦੇ ਭੁਝੰਗੀ ਖਾਲਸਾ ਮੁਕਾਬਲੇ, ਕਵਿਤਾ ਮੁਕਾਬਲੇ, ਦੁਮਾਲਾ ਮੁਕਾਬਲੇ, ਬੀਬੀਆਂ ਦੇ ਦਸਤਾਰ ਮੁਕਾਬਲੇ ਕਰਵਾਏ ਗਏ।ਦਸਤਾਰਾਂ ਅਤੇ ਖਾਸਲਈ ਬਾਣਿਆਂ ਨਾਲ ਸੱਜੇ ਹੋਏ ਪ੍ਰਤੀਯੋਗੀਆਂ ਨੇ ਇਨ੍ਹਾਂ ਸਾਰੇ ਮੁਕਾਬਲਿਆਂ ਵਿਚ ਬਹੁਤ ਹੀ ਜੋਸ਼ ਨਾਲ ਭਾਗ ਲਿਆ ਅਤੇ ਹਰ ਕੈਟਾਗਰੀ ਵਿਚ ਆਪਣੀ ਕੁਸ਼ਲਤਾ ਦਾ ਪ੍ਰਦਰਸ਼ਨ ਕੀਤਾ ।
3 ਸਾਲ ਤੋਂ 10 ਸਾਲ ਤੱਕ ਦੇ ਬੱਚਿਆਂ ਲਈ ਭੁਝੰਗੀ ਖਾਲਸਾ ਕੈਟਾਗਰੀ ਦੇ ਤਹਿਤ ਖਾਲਸਈ ਬਾਣੇ ਵਿਚ ਸੱਜ ਕੇ ਸਟੇਜ ਤੋਂ ਆਏ ਹੋਏ ਪਤਵੰਤਿਆਂ ਦੇ ਸਨਮੁੱਖ ਖੁਦ ਨੂੰ ਪੇਸ਼ ਕਰਦੇ ਹੋਏ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੀ ਯਾਦ ਦਿਲਾਈ ਅਤੇ ਖਾਲਸਈ ਜੈਕਾਰਿਆਂ ਨਾਲ ਆਏ ਹੋਏ ਪਰਿਵਾਰਾਂ ਤੱਕ ਸਿੱਖੀ ਦੀ ਆਉਣ ਵਾਲੀ ਪੀੜ੍ਹੀ ਦੀ ਚੜ੍ਹਦੀ ਕਲਾ ਦਾ ਸੁਨੇਹਾ ਦਿੱਤਾ।
ਕਵਿਤਾ ਮੁਕਾਬਲਿਆਂ ਵਿਚ ਪ੍ਰਤੀਯੋਗੀਆਂ ਵੱਲੋਂ ਆਪਣੇ-ਆਪਣੇ ਅੰਦਾਜ਼ ਨਾਲ ਕਵਿਤਾਵਾਂ ਰਾਹੀਂ ਸਿੱਖ ਇਤਿਹਾਸ ਅਤੇ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਭਾਵਪੂਰਤ ਜਾਣਕਾਰੀ ਦਿੱੱਤੀ ਗਈ। ਬੀਬੀਆਂ ਵੱਲੋਂ ਵੀ ਦਸਤਾਰ ਮੁਕਾਬਲਿਆਂ ਵਿਚ ਭਾਗ ਲੈਂਦੇ ਹੋਏ ਬਹੁਤ ਹੀ ਵਧੀਆ ਸੁੰਦਰ ਦਸਤਾਰਾਂ ਸਜਾਈਆਂ ਗਈਆਂ। ਇਸੇ ਤਰ੍ਹਾਂ ਸਲੋਗਨ ਮੁਕਾਬਲਿਆਂ ਵਿਚ ਪ੍ਰਤੀਯੋਗੀਆਂ ਵੱਲੋਂ ਵੱਖ-ਵੱਖ ਸਿੱਖ ਇਤਿਹਾਸ ਨਾਲ ਸਬੰਧਤ ਤੱਥਾਂ ਨੂੰ ਦਰਸਾਉਂਦੇ ਹੋਏ ਸਲੋਗਨ ਜੈਕਾਰਿਆਂ ਦੀ ਗੂੰਜ ਨਾਲ ਪੇਸ਼ ਕੀਤੇ ਗਏ।
ਅਕਾਲ ਪੁਰਖ ਕੀ ਫੌਜ ਸੰਸਥਾ ਦੇ ਡਾਇਰੈਕਟਰ ਸ੍ਰ: ਜਸਵਿੰਦਰ ਸਿੰਘ ਐਡਵੋਕੇਟ ਨੇ ਦੱਸਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਮਾਤਾ ਗੁਜਰੀ ਜੀ, ਚਾਰ ਸਾਹਿਬਜ਼ਾਦਿਆਂ ਅਤੇ ਸਮੂਹ ਸ਼ਹੀਦ ਸਿੰਘਾਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸਾਡਾ ਵਿਰਸਾ ਸਾਡਾ ਪ੍ਰੋਗਰਾਮ ਤਹਿਤ ਇਹ ਸਮਾਰੋਹ ਆਯੋਜਿਤ ਕੀਤਾ ਗਿਆ ਹੈ, ਜਿਸ ਦਾ ਮੁੱਖ ਮਕਸਦ ਸਿੱਖ ਪਰਿਵਾਰਾਂ ਨੂੰ ਸਾਡੇ ਗੁਰੂ ਸਾਹਿਬਾਨ ਵੱਲੋਂ ਦਰਸਾਏ ਮਾਰਗ ਉੱਪਰ ਚੱਲਣ ਲਈ ਪ੍ਰੇਰਨਾ ਕਰਕੇ ਆਪਣੇ ਸਿੱਖੀ ਵਿਰਸੇ ਦੀ ਜਾਣਕਾਰੀ ਦੇ ਕੇ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਅਤੇ ਉਨ੍ਹਾਂ ਦੀਆਂ ਸਿੱਖ ਪੰਥ ਲਈ ਕੀਤੀਆਂ ਕੁਰਬਾਨੀਆਂ ਤੋਂ ਆਪਣੇ ਬੱਚਿਆਂ ਅਤੇ ਸਾਰੇ ਪਰਿਵਾਰਾਂ ਨੂੰ ਜਾਣੂੰ ਕਰਵਾਉਣਾ ਹੈ।
ਉਨ੍ਹਾ ਸਮੁੱਚੇ ਵੱਖ-ਵੱਖ ਸਕੂਲਾਂ, ਚੀਫ ਖਾਲਸਾ ਦੀਵਾਨ ਦੇ ਸਮੂਹ ਸਕੂਲਾਂਫ਼ਕਾਲਜਾਂ, ਸ਼੍ਰੋਮਣੀ ਗੁ: ਪ੍ਰ: ਕਮੇਟੀ ਦੇ ਸਮੂਹ ਸਕੂਲਾਂਫ਼ਕਾਲਜ ਜਿਥੇ ਇਹ ਪ੍ਰੋਗਰਾਮ ਕਰਵਾਏ ਗਏ ਇਨ੍ਹਾ ਸਾਰੀਆਂ ਸੰਸਥਾਵਾਂ ਤੇ ਸ੍ਰ: ਸੁਨੀਤ ਸਿੰਘ ਤੁਲੀ ਡਾਟਾਵਿੰਡ ਦਾ ਵਿਸ਼ੇਸ਼ ਰੂਪ ਵਿਚ ਧੰਨਵਾਦ ਕੀਤਾ। ਇਸ ਮੌਕੇ ਗਲਵਕੜੀ ਲਹਿਰ ਤਹਿਤ ਭੁੱਲੜ ਵੀਰਾਂ ਵੱਲੋਂ ਵਾਪਸੀ ਦਾ ਪ੍ਰਣ ਕੀਤਾ ਅਤੇ ਉਨ੍ਹਾ ਦਾ ਵਿਸ਼ੇਸ਼ ਸਨਮਾਨ ਸਟੇਜ ਤੋਂ ਕੀਤਾ ਗਿਆ।
ਇਸ ਮੌਕੇ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਗੁ: ਪ੍ਰ: ਕਮੇਟੀ ਦੇ ਸਕੱਤਰ ਸ੍ਰ: ਸਤਬੀਰ ਸਿੰਘ ਅਤੇ ਸ੍ਰ: ਰੂਪ ਸਿੰਘ ਜੀ, ਸ੍ਰ: ਰਜਿੰਦਰ ਸਿੰਘ ਜੀ ਮਹਿਤਾ ਕਾਰਜਕਾਰਣੀ ਮੈਂਬਰ ਸ਼੍ਰੋਮਣੀ ਗੁ: ਪ੍ਰ: ਕਮੇਟੀ ਵੱਲੋਂ ਇਸ ਸਮਾਗਮ ਵਿਚ ਵਿਸ਼ੇਸ਼ ਰੂਪ ਵਿਚ ਸ਼ਿਰਕਤ ਕੀਤੀ ਅਤੇ ਆਪਣੇ ਵਿਚਾਰ ਸਾਂਝੇ ਕੀਤੇ।ਅਕਾਲ ਪੁਰਖ ਕੀ ਫੌਜ ਦੇ ਡਾਇਰੈਕਟਰ ਸ੍ਰ: ਜਸਵਿੰਦਰ ਸਿੰਘ ਐਡਵੋਕੇਟ, ਸੰਤ ਸਿੰਘ ਸੁੱਖਾ ਸਿੰਘ ਸਕੂਲ ਦੇ ਪ੍ਰਿੰਸੀਪਲ ਸ੍ਰ: ਜਗਦੀਸ਼ ਸਿੰਘ ਵੱਲੋਂ ਯਾਦ ਚਿੰਨ੍ਹ ਅਤੇ ਸਨਮਾਨ ਦੇ ਕੇ ਨਿਵਾਜਿਆ ਗਿਆ।
ਇਸ ਸਮਾਗਮ ਤਹਿਤ 3 ਸਾਲ ਤੋਂ ਲੈ ਕੇ 10 ਤੱਕ ਦੀ ਉਮਰ ਦੇ ਮੁਕਾਬਲਿਆਂ ਵਿਚ ਪਹਿਲੇ, ਦੂਜੇ ਅਤੇ ਤੀਜੇ ਸਥਾਨ ‘ਤੇ ਕ੍ਰਮਵਾਰ ਭੁਝੰਗੀ ਖਾਲਸਾ ਤਹਿਤ ਰੋਲ ਨੰਬਰ 3074, 3054, 3065 ਅਤੇ 3051, 3015, 3036 ਆਏ। ਸਲੋਗਨ ਮੁਕਾਬਲੇ ਤਹਿਤ ਰੋਲ ਨੰ: 2006, 2004, 2009 ਪਹਿਲੇ, ਦੂਜੇ, ਤੀਜੇ ਸਥਾਨ ਤੇ ਆਏ। ਦਸਤਾਰ ਮੁਕਾਬਲਾ ਬੀਬੀਆਂ ਤਹਿਤ 1178, 1209, 1208 ਪਹਿਲੇ, ਦੂਜੇ, ਤੀਜੇ ਸਥਾਨ ‘ਤੇ ਆਏ। ਦੁਮਾਲਾ ਮੁਕਾਬਲੇ ਤਹਿਤ 1120, 1146, 1154 ਨੰਬਰ ਪਹਿਲੇ, ਦੂਜੇ, ਤੀਜੇ ਸਥਾਨ ‘ਤੇ ਰਹੇ। ਦਸਤਾਰ ਮੁਕਾਬਲਿਆਂ ਤਹਿਤ 6ਵੀਂ ਤੋ 8ਵੀਂ, 9ਵੀਂ ਤੋਂ 12ਵੀਂ ਦੇ 218, 266 ਅਤੇ 218, ਕਾਲਜ ਪੱਧਰ ਦੇ ਜੇਤੂਆਂ ਵਿਚ 405, 404, 403 ਨੂੰ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ ਦੇ ਇਨਾਮ ਦਿੱਤੇ ਗਏ। ਕਵਿਤਾ ਮੁਕਾਬਲਿਆ ਵਿਚ 1412, 1394, 1311 ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ ‘ਤੇ ਆਏ। ਕਵਿਤਾ ਮੁਕਾਬਲਿਆਂ ਦੇ ਜੇਤੂਆਂ ਵੱਲੋਂ ਆਪਣੀਆਂ ਕਵਿਤਾਵਾਂ ਨਾਲ ਸਮਾਂ ਬੰਨ੍ਹਿਆ ਗਿਆ। ਪ੍ਰੋ: ਬਲਵਿੰਦਰ ਸਿੰਘ ਜੌੜਾ ਐਡੀ: ਸਕੱਤਰ ਸ਼੍ਰੋਮਣੀ ਗੁ: ਪ੍ਰ: ਕਮੇਟੀ, ਪਿ੍ਰੰਸੀਪਲ ਜਗਦੀਸ਼ ਸਿੰਘ, ਸ੍ਰ: ਰਜਿੰਦਰ ਸਿੰਘ ਮਹਿਤਾ, ਸ੍ਰ: ਜਸਵਿੰਦਰ ਸਿੰਘ ਐਡਵੋਕੇਟ, ਸ੍ਰ: ਕੁਲਜੀਤ ਸਿੰਘ ਸਿੰਘ ਬ੍ਰਦਰਜ਼ ਵਲੋਂ ਜੇਤੂਆਂ ਨੂੰ ਇਨਾਮ ਤਕਸੀਮ ਕੀਤੇ ਗਏ।
ਵਿਜੇਤਾ ਪ੍ਰਤੀਯੋਗੀਆਂ ਨੂੰ ਪਹਿਲੇ ਸਥਾਨ ਪੁਰ ਆਉਣ ਵਾਲੇ ਪ੍ਰਤੀਯੋਗੀ ਡਾਟਾਵਿੰਡ (ਆਕਾਸ਼) ਟੈਬਲੇਟ ਵੱਲੋਂ ਸਮਾਰਟ ਟੈਬਲੇਟ, ਦੂਜੇ ਸਥਾਨ ਵਾਲੇ ਨੂੰ ਓਰਗਨੈਟ.ਕਾਮ ਵੱਲੋਂ ਘੜੀਆਂ ਅਤੇ ਹੋਰ ਵੀ ਬਹੁਤ ਸਾਰੇ ਆਕਰਸ਼ਿਤ ਇਨਾਮ ਦਿੱਤੇ ਗਏ।
ਇਸ ਮੌਕੇ ਪ੍ਰੋ: ਬਲਵਿੰਦਰ ਸਿੰਘ ਜੌੜਾਸਿੰਘਾ ਐਡੀ: ਸਕੱਤਰ ਸ਼੍ਰੋ. ਗੁ: ਪ੍ਰ: ਕਮੇਟੀ, ਜਸਵਿੰਦਰ ਸਿੰਘ ਜੱਸੀ, ਬਰਿੰਦਰਪਾਲ ਸਿੰਘ, ਰਜਿੰਦਰ ਸਿੰਘ, ਪਰਮਜੀਤ ਸਿੰਘ, ਅਮਰਬੀਰ ਸਿੰਘ, ਕਰਨਬੀਰ ਸਿੰਘ, ਸਰਬਜੀਤ ਸਿੰਘ, ਜਸਪਾਲ ਸਿੰਘ, ਇੰਦਰਪਾਲ ਸਿੰਘ, ਤਰਸੇਮ ਸਿੰਘ, ਪੂਜਾ ਕੌਰ, ਹਰਪ੍ਰੀਤ ਕੌਰ, ਗੁਰਪ੍ਰੀਤ ਕੌਰ, ਜਸਪ੍ਰੀਤ ਕੌਰ, ਨਵਨੀਤ ਕੌਰ, ਇੰਦਰਜੀਤ ਕੌਰ, ਹਰਜੋਤ ਕੌਰ, ਪੁਨੀਤ ਕੌਰ, ਜਗਨਪ੍ਰੀਤ ਕੌਰ ਤੋਂ ਇਲਾਵਾ ਕਈ ਵਲੰਟੀਅਰ ਹਾਜ਼ਰ ਸਨ।