ਅੰਮ੍ਰਿਤਸਰ, 14 ਦਸੰਬਰ (ਸੁਖਬੀਰ ਸਿੰਘ) – ਪੰਜਾਬ ਪਾਵਰ ਕਾਰਪੋਰੇਸ਼ਨ ਲਿਮ. ਦੇ ਡਾਇਰੈਕਟਰ ਜਸਬੀਰ ਸਿੰਘ ਸੁਰਸਿੰਘ ਜੋ ਕਿ ਭਗਵਾਨ ਵਾਲਮੀਕਿ ਤੀਰਥ
ਵਿਖੇ ਨਤਮਸਤਕ ਹੋਣ ਲਈ ਪਹੁੰਚੇ।ਉਨਾਂ ਨੇ ਤੀਰਥ ਦੀ ਬਿਜਲੀ ਸਪਲਾਈ ਨੂੰ ਹੌਟਲਾਈਨ ਨਾਲ ਜੋੜਨ ਦਾ ਵਾਅਦਾ ਕਰਦੇ ਕਿਹਾ ਕਿ ਜਲਦੀ ਹੀ ਤੀਰਥ ਦੀ ਬਿਜਲੀ ਸਪਲਾਈ ਨੂੰ ਨੋ-ਪਾਵਰ ਕੱਟ ਜ਼ੋਨ ਬਣਾਇਆ ਜਾਵੇਗਾ।ਭਗਵਾਨ ਵਾਲਮੀਕਿ ਤੀਰਥ ਨਾਲ ਜੁੜੀ ਇੱਕ ਵੱਡੀ ਮੰਗ ਨੂੰ ਗੰਭੀਰਤਾ ਨਾਲ ਲਿਆ, ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਦੁਰਗਿਆਨਾ ਮੰਦਿਰ ਦੀ ਤਰਜ਼ ‘ਤੇ ਤੀਰਥ ਨੂੰ ਬਿਜਲੀ ਦੇ ਬਿਲ ਵਿੱਚ 75% ਛੋਟ ਦੇਣ ਦੀ ਹੈ।ਉਨਾਂ ਨੇ ਜਲਦੀ ਇਸ ਨੂੰ ਜਲਦ ਮਨਜ਼ੂਰੀ ਦੇਣ ਦਾ ਭਰੋਸਾ ਵੀ ਦਿਵਾਇਆ।ਉਹਨਾਂ ਨੇ ਮੌਕੇ ‘ਤੇ ਅਧਿਕਾਰੀਆਂ ਨੂੰ ਨਿਰੇਦਸ਼ ਦਿੱਤੇ ਕਿ ਪਾਵਨ ਤੀਰਥ ਨੂੰ ਐਮਰਜੈਂਸੀ ਸੇਵਾ ਲਈ ਦੋ ਵੱਡੇ ਟਰਾਲੀ ਜਰਨੇਟਰ ਮੁਹੱਈਆ ਕਰਵਾਏ ਜਾਣ।
ਇਸ ਮੌਕੇ ਭਗਵਾਨ ਵਾਲਮੀਕਿ ਤੀਰਥ ਸ਼ਰਾਇਨ ਬੋਰਡ ਦੇ ਜਨਰਲ ਮੈਨੇਜਰ ਅਤੇ ਰਵਿੰਦਰ ਹੰਸ ਨੇ ਆਪਣੇ ਸਾਥੀਆਂ ਨਾਲ ਡਾਇਰੈਕਟਰ ਜਸਬੀਰ ਸਿੰਘ ਸੁਰਸਿੰਘ ਦਾ ਸਨਮਾਨ ਕੀਤਾ।ਇਸ ਮੌਕੇ ਭਗਵਾਨ ਵਾਲਮੀਕਿ ਤੀਰਥ ਦੇ ਜੀ.ਐਮ ਕੁਛਰਾਜ, ਜ਼ਿਲ੍ਹਾ ਯੂਥ ਜੁਆਇੰਟ ਸੈਕਟਰੀ ਵਰੁਣ ਰਾਣਾ, ਬਲਾਕ ਇੰਚਾਰਜ਼ ਵਿਰਾਟ ਦੇਵਗਨ, ਪਿ੍ਰਤਪਾਲ ਸਿੰਘ, ਸੁਰਜੀਤ ਸਿੰਘ, ਸਰਬਜੀਤ ਸਿੰਘ, ਗੁਰਜੀਤ ਸਿੰਘ, ਹਰਜੀਤ ਸਿੰਘ, ਮੈਡਮ ਸੁਨੀਤਾ ਸਮੇਤ ਵੱਡੀ ਗਿਣਤੀ ‘ਚ ਪਾਰਟੀ ਵਰਕਰ ਮੌਜ਼ੂਦ ਸਨ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media