ਚੋਣ ਵਿਭਾਗ ਵਲੋਂ ਡਾਕ ਰਾਹੀਂ ਭੇਜਿਆ ਗਿਆ ਫਾਰਮ ਤਰੁੰਤ ਭਰ ਕੇ ਭੇਜਣ ਦੀ ਹਦਾਇਤ
ਅੰਮ੍ਰਿਤਸਰ, 14 ਦਸੰਬਰ (ਸੁਖਬੀਰ ਸਿੰਘ) – ਜਿਲ੍ਹਾ ਚੋਣ ਅਧਿਕਾਰੀ ਘਣਸ਼ਾਮ ਥੋਰੀ ਨੇ ਨਵੀਆਂ ਬਣ ਰਹੀਆਂ ਵੋਟਾਂ ਅਤੇ ਚੱਲ ਰਹੇ ਸੁਧਾਈ ਦੇ ਕੰਮ ਦਾ ਜਾਇਜ਼ਾ
ਲੈਂਦਿਆਂ ਦੱਸਿਆ ਕਿ ਜਿਲ੍ਹੇ ਵਿੱਚ ਜਿੰਨਾਂ ਵੋਟਰਾਂ ਦੀ ਕਿਸੇ ਕਾਰਨ ਦੋਹਰੀ ਵੋਟ ਬਣੀ ਹੈ, ਉਨਾਂ ਨੂੰ ਚੋਣ ਵਿਭਾਗ ਵੱਲੋਂ ਡਾਕ ਰਾਹੀਂ ਨੋਟਿਸ ਭੇਜੇ ਜਾ ਚੁੱਕੇ ਹਨ।ਇਸ ਨੋਟਿਸ ਦੇ ਨਾਲ-ਨਾਲ ਫਾਰਮੈਟ-ਏ ਵੀ ਅਜਿਹੇ ਵੋਟਰਾਂ ਨੂੰ ਭੇਜਿਆ ਗਿਆ ਹੈ।ਇਸ ਫਾਰਮੈਟ ਏ ਵਿੱਚ ਵੋਟਰ ਨੇ ਜਿਸ ਜਗ੍ਹਾ ਦੀ ਵੋਟ ਰੱਖਣੀ ਹੈ, ਉਸਦੀ ਚੋਣ ਕਰਕੇ ਫਾਰਮੈਟ ਏ ਉਤੇ ਦਸਤਖਤ ਕਰਨ ਅਤੇ ਨਾਲ ਭੇਜੇ ਗਏ ਖਾਲੀ ਲਿਫਾਫੇ ਵਿੱਚ ਵਾਪਸੀ ਡਾਕ ਰਾਹੀਂ ਸਬੰਧਤ ਚੋਣਕਾਰ ਰਜਿਸਟਰੇਨ ਅਫਸਰ ਨੂੰ ਤਰੁੰਤ ਭੇਜਣਾ ਯਕੀਨੀ ਬਨਾਉਣ।ਉਨਾਂ ਦੱਸਿਆ ਕਿ ਫਾਰਮੈਟ ਏ ਵਿੱਚ ਇਸ ਸਬੰਧੀ ਵਧੇਰੇ ਜਾਣਕਾਰੀ ਲੈਣ ਲਈ ਇਕ ਮੋਬਾਇਲ ਨੰਬਰ ਵੀ ਪ੍ਰਿੰਟ ਹੋਇਆ ਹੈ।ਜੇਕਰ ਕਿਸੇ ਵੀ ਅਜਿਹੇ ਵੋਟਰ ਨੇ ਵਧੇਰੀ ਜਾਣਕਾਰੀ ਲੈਣੀ ਹੈ ਤਾਂ ਉਹ ਵੋਟਰ ਹੈਲਪਲਾਈਨ ਨੰਬਰ 1950 ‘ਤੇ ਸੰਪਰਕ ਕਰ ਸਕਦਾ ਹੈ।
Punjab Post Daily Online Newspaper & Print Media