Saturday, April 18, 2026

ਜਿਲ੍ਹਾ ਅਤੇ ਸੈਸ਼ਨਜ਼ ਜੱਜ ਵਲੋਂ ਕੇਂਦਰੀ ਜੇਲ੍ਹ ਅੰਮ੍ਰਿਤਸਰ ਦਾ ਦੌਰਾ

ਅੰਮ੍ਰਿਤਸਰ 20 ਦਸੰਬਰ (ਸੁਖਬੀਰ ਸਿੰਘ) – ਸ੍ਰੀਮਤੀ ਹਰਪ੍ਰੀਤ ਕੌਰ ਰੰਧਾਵਾ ਮਾਨਯੋਗ ਜਿਲ੍ਹਾ ਅਤੇ ਸੇਸ਼ਨਜ-ਕਮ-ਚੇਅਰਮੈਨ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅੰਮ੍ਰਿਤਸਰ ਵੱਲੋ ਕੇਂਦਰੀ ਜੇਲ੍ਹ, ਅੰਮਿ੍ਰਤਸਰ ਦਾ ਦੌਰਾ ਕੀਤਾ ਗਿਆ।ਇਸ ਦੋਰਾਨ ਸ੍ਰੀ ਰਸ਼ਪਾਲ ਸਿੰਘ ਅਤੇ ਅਮਿਤ ਮਲਹਨ, ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਅੰਮ੍ਰਿਤਸਰ ਵੀ ਨਾਲ ਸਨ।ਇਸ ਦੇ ਨਾਲ ਹੀ ਕੇਂਦਰੀ ਜੇਲ ਦੇ ਵੱਖ-ਵੱਖ ਬੇਰਕਾਂ, ਲੰਗਰ ਘਰ, ਹਸਪਤਾਲ ਆਦਿ ਦਾ ਨਿਰਖਣ ਕੀਤਾ ਗਿਆ।ਜੇਲ੍ਹ ਸੁਪਰਡੈਂਟ ਅਨੁਰਾਗ ਅਜਾਦ ਵੀ ਮੌਜ਼ੁਦ ਸਨ।
ਇਸ ਤੋਂ ਬਾਅਦ ਉਹਨਾਂ ਹਵਾਲਾਤੀਆਂ ਨਾਲ ਮੁਲਾਕਾਤ ਵੀ ਕੀਤੀ ਅਤੇ ਉਹਨਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਗਈਆ ਅਤੇ ਜੇਲ ਪ੍ਰਬੰਧਕਾਂ ਨੂੰ ਜਰੂਰੀ ਨਿਰਦੇਸ਼ ਜਾਰੀ ਕੀਤੇ ਗਏ।ਉਹਨਾਂ ਹਵਾਲਾਤੀਆਂ ਜੋ ਕੀ ਛੋਟੇ ਕੇਸਾਂ ‘ਚ ਜੇਲ ਅੰਦਰ ਬੰਦ ਹਨ ਅਤੇ ਕੇਸ ਕਾਫੀ ਸਮੇਂ ਤੋਂ ਲੰਬਿਤ ਪਏ ਹਨ, ਉਹਨਾਂ ਨੂੰ ਵੀ ਆਪਣੇ ਕੇਸ ਕੈਂਪ ਕੋਰਟ ਵਿੱਚ ਸੁਣਵਾਈ ਲਈ ਰਖਵਾਉਣ ਲਈ ਜਾਗਰੂਕ ਕੀਤਾ ਅਤੇ ਦਰਖਾਸਤਾ ਦੇਣ ਲਈ ਕਿਹਾ ਗਿਆ ਤਾਂ ਜੋ ਅਗਲੀ ਕੇਂਪ ਕੋਰਟ ਵਿੱਚ ਉਹਨਾ ਦੇ ਕੇਸ ਸੁਣੇ ਜਾ ਸਕਣ।
ਉਨਾਂ ਕਿਹਾ ਕਿ ਜਿਲ੍ਹਾ ਕਾਨੁੰਨੀ ਸੇਵਾਵਾਂ ਅਥਾਰਟੀ ਵਲੋਂ ਸਮੇਂ-ਸਮੇਂ ‘ਤੇ ਲੋਕ ਅਦਾਲਤਾਂ ਦਾ ਆਯੋਜਨ ਵੀ ਕੀਤਾ ਜਾਂਦਾ ਹੈ।ਲੋਕ ਅਦਾਲਤ ਵਿੱਚ ਦੋਵਾਂ ਧਿਰਾਂ ਦਾ ਰਾਜ਼ੀਨਾਮੇ ਤਹਿਤ ਫੈਸਲਾ ਕਰਵਾਇਆ ਜਾਂਦਾ ਹੈ।ਲੋਕ ਅਦਾਲਤਾਂ ਰਾਹੀਂ ਸਸਤਾ ਤੇ ਛੇਤੀ ਇਨਸਾਫ ਮਿਲਦਾ ਹੈ।ਲੋਕ ਅਦਾਲਤਾਂ ਦੇ ਫੈਸਲੇ ਦੀ ਕੋਈ ਅਪੀਲ ਨਹੀ ਹੁੰਦੀ। ਦੋਹਾਂ ਧਿਰਾਂ ਵਿੱਚ ਪਿਆਰ ਵੱਧਦਾ ਹੈ।

 

 

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ

ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …