ਸੰਗਰੂਰ, 26 ਦਸੰਬਰ (ਜਗਸੀਰ ਲੌਂਗੋਵਾਲ) – ਓਂਕਾਰ ਸਿੰਘ ਸਟੇਟ ਆਰਗਨਾਈਜੇਸ਼ਨ ਕਮਿਸ਼ਨਰ ਅਤੇ ਪ੍ਰੀਤਮ ਸਿੰਘ ਪੰਛੀ ਆਰਗਨਾਈਜੇਸ਼ਨ ਕਮਿਸ਼ਨਰ ਦੇ
ਦਿਸ਼ਾ ਨਿਰਦੇਸ਼ ਤਹਿਤ ਸਿਪਾਹੀ ਦਰਸ਼ਨ ਸਿੰਘ ਸੀਨੀਅਰ ਸੈਕੈਂਡਰੀ ਸਕੂਲ ਸ਼ੇਰੋ ਵਿਖੇ ਜਰਨੈਲ ਸਿੰਘ ਸਕੂਲ ਇੰਚਾਰਜ਼ ਅਤੇ ਯਾਦਵਿੰਦਰ ਸਿੰਘ ਸਕਾਊਟ ਮਾਸਟਰ ਦੀ ਅਗਵਾਈ ਹੇਠ ਚਾਰ ਰੋਜ਼ਾ ਸਕਾਊਟ ਐਂਡ ਗਾਈਡ ਕੈਂਪ ਲਗਾਇਆ ਗਿਆ।ਇਸ ਕੈਂਪ ਵਿੱਚ ਜਗਤਾਰ ਸਿੰਘ ਅਸਿਸਟੈਂਟ ਲੀਡਰ ਟਰੇਨਰ ਅਤੇ ਆਰਗਨਾਈਜੇਸ਼ਨ ਕਮਿਸ਼ਨਰ ਨੇ ਐਸਟੀਮੇਸ਼ਨ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ।ਦਰਸ਼ਨ ਸਿੰਘ ਜੁਆਇੰਟ ਸਟੇਟ ਆਰਗਨਾਈਜੇਸ਼ਨ ਕਮਿਸ਼ਨਰ ਨੇ ਵਿਦਿਆਰਥੀਆਂ ਨੂੰ ਵੱਖ-ਵੱਖ ਤਰ੍ਹਾਂ ਦੇ ਕੈਂਪਾਂ ਜਿਨਾਂ ਵਿੱਚ ਸਟੇਟ ਪੱਧਰ ਦੇ ਕੈਂਪ, ਨੈਸ਼ਨਲ ਪੱਧਰ ਦੇ ਕੈਂਪ, ਰਾਸ਼ਟਰਪਤੀ ਐਵਾਰਡ ਬਾਰੇ ਜਾਣਕਾਰੀ ਦਿੱਤੀ ਗਈ।ਸ਼ੇਰੋ ਸਕੂਲ ਦੇ ਵਿਦਿਆਰਥੀਆਂ ਤੋਂ ਇਲਾਵਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਮੋਲ ਦੇ ਵਿਦਿਆਰਥੀਆਂ ਨੇ ਵੀ ਭਾਗ ਲਿਆ।ਇਸ ਕੈਂਪ ਵਿੱਚ ਵਿਦਿਆਰਥੀਆਂ ਨੇ ਫਸਟ ਏਡ, ਵੱਖ-ਵੱਖ ਤਰ੍ਹਾਂ ਦੀਆਂ ਗੰਢਾਂ ਜਿੰਨਾਂ ਰਾਹੀਂ ਇਨਸਾਨਾਂ ਤੇ ਪਸ਼ੂ ਪੰਛੀਆਂ ਦੀ ਜਾਨ ਬਚਾਈ ਜਾ ਸਕਦੀ ਹੈ ਤੋਂ ਇਲਾਵਾ ਫਾਇਰਮੈਨ ਗੰਢ, ਫਿਸ਼ਰਮੈਨ ਗੰਢ, ਡਾਕਟਰੀ ਗੰਢ ਅਤੇ ਸੋਟੀਆਂ ਨੂੰ ਜੋੜਨ ਵਾਲੀਆਂ ਵੱਖ-ਵੱਖ ਤਰ੍ਹਾਂ ਦੀਆਂ ਗੰਢਾਂ ਦੇ ਬੰਧਨ ਸਿਖਾਏ ਗਏ।ਬੱਚਿਆਂ ਨੇ ਝੰਡਾ ਲਹਿਰਾਉਣਾ, ਟੈਂਟ ਬਨਾਉਣੇ ਅਤੇ ਜੰਗਲ ਵਿੱਚ ਖਾਣਾ ਬਣਾਉਣ ਦੀ ਟ੍ਰੇਨਿੰਗ ਵੀ ਹਾਸਲ ਕੀਤੀ।
ਇਸ ਕੈਂਪ ਵਿੱਚ ਜਰਨੈਲ ਸਿੰਘ, ਜਗਸੀਰ ਸਿੰਘ, ਮੈਡਮ ਅਮਨਦੀਪ ਕੌਰ, ਮੈਡਮ ਅਮਨਜੋਤ, ਮੈਡਮ ਗਗਨਦੀਪ ਕੌਰ ਅਤੇ ਮੈਡਮ ਮੋਨਿਕਾ ਸਿੰਗਲਾ ਨੇ ਭਾਗ ਲਿਆ ਅਤੇ ਨਮੋਲ ਸਕੂਲ ਦੇ ਅਧਿਆਪਕ ਮਨਜੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਨੇ ਵੀ ਇਸ ਕੈਂਪ ਵਿੱਚ ਹਿੱਸਾ ਲਿਆ।ਵੱਖ-ਵੱਖ ਅਧਿਆਪਕਾਂ ਦੁਆਰਾ ਬੱਚਿਆਂ ਨੂੰ ਕੈਂਪ ਦੀਆਂ ਖੂਬੀਆਂ ਬਾਰੇ ਜਾਣਕਾਰੀ ਦਿੱਤੀ ਅਤੇ ਬੱਚਿਆਂ ਨੂੰ ਵੱਖ-ਵੱਖ ਕੈਂਪਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਵੀ ਕੀਤਾ।ਜਿਕਰਯੋਗ ਹੈ ਕਿ ਸਕਾਟਿੰਗ ਇੱਕ ਅਜਿਹੀ ਮੁਹਿੰਮ ਹੈ।ਜਿਸ ਵਿੱਚ ਬੱਚਿਆਂ ਨੂੰ ਸਮਾਜ ਸੇਵਾ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ।
Check Also
ਖ਼ਾਲਸਾ ਕਾਲਜ ਵਿਖੇ ਬੀ.ਐਸਸੀ (ਆਨਰਜ਼) ਐਗਰੀਕਲਚਰ ਦਾ ਹੋਇਆ ਦਾਖਲਾ ਟੈਸਟ
ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਬੀ.ਐਸ.ਸੀ ਐਗਰੀਕਲਚਰ ਸਮੈਸਟਰ ਪਹਿਲਾ ਲਈ …
Punjab Post Daily Online Newspaper & Print Media