Sunday, October 25, 2026

ਮਾਘੀ ਤੇ ਸੰਗਰਾਂਦ ਮੌਕੇ ਕਿਲਾ ਮਾਰਕੀਟ ਨਿਵਾਸੀਆਂ ਨੇ ਲਗਾਇਆ ਲੰਗਰ

ਸੰਗਰੂਰ, 14 ਜਨਵਰੀ (ਜਗਸੀਰ ਲੌਂਗੋਵਾਲ) – ਸੰਗਰੂਰ ਵਿਖੇ ਮਾਘੀ ਅਤੇ ਸੰਗਰਾਂਦ ਮੌਕੇ ਸਮੂਹ ਕਿਲਾ ਮਾਰਕੀਟ ਨਿਵਾਸੀਆਂ ਵਲੋਂ ਬਰੈਡ ਪਕੌੜਿਆਂ ਤੇ ਚਾਹ ਦਾ ਲੰਗਰ ਲਾਇਆ ਗਿਆ।ਮਾਰਕੀਟ ਦੇ ਪ੍ਰਧਾਨ ਪਵਨ ਕੁਮਾਰ ਗਰਗ ਨੇ ਕਿਹਾ ਕਿ ਮਾਘੀ ਤੇ ਸੰਗਰਾਂਦ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਮਨਾਉਣੀ ਚਾਹੀਦੀ ਹੈ।ਉਨ੍ਹਾਂ ਮਾਘੀ ਦੇ ਇਤਿਹਾਸ ਬਾਰੇ ਵੀ ਜਾਣਕਾਰੀ ਦਿੱਤੀ।ਸਤਵੰਤ ਸਿੰਘ ਪੂਨੀਆ ਭਾਜਪਾ ਆਗੂ, ਅਮਨਦੀਪ ਸਿੰਘ ਪੂਨੀਆ, ਪ੍ਰੀਤਮ ਸਿੰਘ ਜੌਹਲ ਰਿਟਾ: ਏ.ਡੀ.ਸੀ, ਵਿਨੋਦ ਕੁਮਾਰ ਬੋਦੀ, ਗੁਰਸੇਵਕ ਸਿੰਘ ਕਾਕੂ, ਸੁਮਿਤ ਗਰਗ, ਭਾਗ ਸਿੰਘ, ਅਸੀਸ ਗੋਇਲ, ਹਰਜਿੰਦਰ ਦੁੱਗਾਂ, ਜਤਿੰਦਰ ਜੋਨੀ, ਆਵਾ ਸਿੰਘ, ਲੱਖਾ ਸਿੰਘ ਮਡਾਹਰ, ਲਕਸ਼ਮੀ ਦੇਵੀ, ਮਜੂਲਾ ਸ਼ਰਮਾ, ਅਰੁਣ ਗੋਇਲ, ਭੁਪਿੰਦਰ ਸਿੰਘ ਤੇ ਮਨਪ੍ਰੀਤ ਸੇਠੀ ਤੋਂ ਇਲਾਵਾ ਵੱਡੀ ਗਿਣਤੀ ‘ਚ ਸਮੂਹ ਕਿਲਾ ਮਾਰਕੀਟ ਦੁਕਾਨਦਾਰ ਹਾਜ਼ਰ ਸਨ।

Check Also

ਖਾਲਸਾ ਯੂਨੀਵਰਸਿਟੀ ਵਿਖੇ ਸਨਮਾਨ ਸਮਾਰੋਹ ਕਰਵਾਇਆ ਗਿਆ

ਅੰਮ੍ਰਿਤਸਰ, 24 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਵਿਖੇ ਪੰਜਾਬ ਦੇ ਉੱਭਰਦੇ ਖਿਡਾਰੀ ਗੁਰਿੰਦਰਵੀਰ …