ਸੰਗਰੂਰ, 14 ਜਨਵਰੀ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਅਤੇ ਹਾਈਟਸ ਐਂਡ ਹਾਈਟਸ ਪਬਲਿਕ ਸਕੂਲ ਦੇ ਵਿਦਿਆਰਥੀਆਂ, ਸਮੂਹ ਸਟਾਫ਼ ਮੈਂਬਰ ਅਤੇ ਪ੍ਰਬੰਧਕਾਂ ਨੇ ਸੰਗਰੂਰ ਪਿੰਗਲਵਾੜੇ ਜਾ ਕੇ ਲੋਹੜੀ ਦਾ ਤਿਉਹਾਰ ਮਨਾਇਆ।ਪਿੰਗਲਵਾੜੇ ਦੇ ਪ੍ਰਧਾਨ ਤਰਲੋਚਨ ਸਿੰਘ ਨੇ ਜਿਹਨਾਂ ਦੀ ਉਮਰ 101 ਸਾਲ ਹੈ, ਬੱਚਿਆਂ ਨੂੰ ਸੰਬੋਧਨ ਕਰਦੇ ਕਿਹਾ ਕਿ ਮਨੁੱਖਤਾ ਦੀ ਸੇਵਾ ਤੋਂ ਵੱਡੀ ਕੋਈ ਸੇਵਾ ਨਹੀਂ ਹੈ।ਉਹਨਾ ਨੇ ਆਪਣੀ ਜ਼ਿੰਦਗੀ ਦਾ ਮੰਤਵ ਇਹਨਾਂ ਬੇਸਹਾਰਾ ਲੋਕਾਂ ਦੀ ਸੇਵਾ ਕਰਨਾ ਕਿਹਾ।ਉਹਨਾ ਨੇ ਕਿਹਾ ਕਿ ਬੱਚਿਆਂ ਅਤੇ ਅਧਿਆਪਕਾਂ ਨੂੰ ਇਥੇ ਪਹੁੰਚ ਕੇ ਮਰੀਜ਼ਾਂ ਨਾਲ ਲੋਹੜੀ ਮਨਾਉਦੇ ਬੜੀ ਖੁਸ਼ੀ ਹੋਈ।ਰਿਟਾਇਰਡ ਚੀਫ਼ ਮੈਨੇਜਰ ਅਰੋੜਾ ਨੇ ਬੱਚਿਆਂ ਨੂੰ ਦੱਸਿਆ ਕਿ ਕਿਵੇਂ ਇਹ ਪਿੰਗਲਵਾੜਾ ਸ਼ੁਰੂ ਕੀਤਾ ਗਿਆ, ਭਗਤ ਪੂਰਨ ਸਿੰਘ ਜੀ ਦੀ ਪਿੰਗਲਵਾੜੇ ਨੂੰ ਕੀ ਦੇਣ ਹੈ, ਇਹ ਸੰਸਥਾ ਕਿਵੇਂ ਕੰਮ ਕਰਦੀ ਹੈ।ਉਹਨਾ ਨੇ ਦੱਸਿਆ ਕਿ ਹਰ ਮਰੀਜ਼ ਨੂੰ ਟਾਈਮ ਟਾਈਮ ਟੇਬਲ ਦੇ ਅਨੁਸਾਰ ਖਾਣਾ, ਚਾਹ, ਫਲ, ਦੁੱਧ ਸਭ ਦਿੱਤਾ ਜਾਂਦਾ ਹੈ।ਉਹਨਾ ਦੀ ਸਰੀਰਕ ਕਸਰਤ ਕਰਨ ਲਈ ਮਸ਼ੀਨਾਂ ਦਾ ਵੀ ਪ੍ਰਬੰਧ ਹੈ।ਸਕੂਲ ਦੇ ਚੇਅਰਮੈਨ ਸੰਜੈ ਸਿੰਗਲਾ ਨੇ ਵੀ ਕਿਹਾ ਕਿ ਸਾਨੂੰ ਸਭ ਨੂੰ ਸਾਲ ਵਿੱੱਚ ਇੱਕ ਵਾਰ ਏਥੇ ਆਓਣਾ ਚਾਹੀਦਾ ਹੈ ਅਤੇ ਸਾਨੂੰ ਬੱਚਿਆਂ ਦੀ ਮਦਦ ਕਰਨੀ ਚਾਹੀਦੀ ਹੈ।ਪਿੰਗਲਵਾੜੇ ਵਿੱਚ ਬੱਚਿਆਂ, ਸਟਾਫ਼ ਅਤੇ ਮੈਨੇਜਮੈਂਟ ਵਲੋਂ ਮਰੀਜ਼ਾਂ ਲਈ ਬਰੈਡ ਪਕੌੜੇ, ਪੇਸਟੀਆਂ, ਬਿਸਕੁੱਟ, ਅਨਾਜ਼, ਕਪੜੇ ਅਤੇ ਨਕਦੀ ਦਾਨ ਵੀ ਲਿਜਾਇਆ ਗਿਆ।
ਇਸ ਮੌਕੇ ਅਕੈਡਮਿਕ ਵਰਲਡ ਸਕੂਲ ਖੋਖਰ ਦੇ ਪ੍ਰਿੰਸੀਪਲ ਸ਼੍ਰੀਮਤੀ ਤਰੁਨਾ ਅਰੋੜਾ ਅਤੇ ਹਾਈਟਸ ਐਂਡ ਹਾਈਟਸ ਦੇ ਪ੍ਰਿੰਸੀਪਲ ਸ਼੍ਰੀਮਤੀ ਪਿ੍ੰਯਕਾ ਬਾਂਸਲ ਅਤੇ ਸਮੂਹ ਸਟਾਫ ਮੈਂਬਰ ਸਿਖਾ, ਗੋਬਿੰਦ, ਰਾਜਵਿੰਦਰ,ਸੁਰਬੀ, ਜਸਪ੍ਰੀਤ, ਚਰਨਜੀਤ, ਮਨਪ੍ਰੀਤ, ਅੱਕੀ, ਚਿੰਕੀ, ਕਮਲ, ਲਖਵਿੰਦਰ, ਆਸਾ, ਵੀਰਪਾਲ, ਸੋਮਾ, ਸਮੀਨਾ, ਸਿਫਾਲੀ, ਹਿਮਾਨੀ, ਸ੍ਰਿਸ਼ਟੀ, ਮੀਨੂੂ, ਰਮਾ, ਗੁਰਵਿੰਦਰ, ਨਿਸ਼ੂ, ਸਰਬਜੀਤ ਮਮਤਾ ਆਦਿ ਸ਼ਾਮਲ ਰਹੇ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …