
ਛੇਹਰਟਾ, 27 ਦਸੰਬਰ (ਕੁਲਦੀਪ ਸਿੰਘ ਨੋਬਲ) – ਸਥਾਨਕ ਇੰਦਰਾ ਕਲੋਨੀ ਸਥਿਤ ਗੁਰਦੁਆਰਾ ਸਾਧ ਸੰਗਤ ਵਲੋਂ ਪ੍ਰਧਾਨ ਦਰਬਾਰਾ ਸਿੰਘ ਦੀ ਅਗਵਾਈ ਹੇਂਠ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਸ਼੍ਰੀ ਗੁਰੂ ਗੋਬਿਦ ਸਿਘ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ।ਜਿਸ ਦਾ ਇਲਾਕਾ ਨਿਵਾਸੀਆ ਵਲੋਂ ਸਿੱਖ ਰਵਾਇਤਾਂ, ਪਰੰਪਰਾਵਾਂ ਤੇ ਰਹੁਰੀਤਾਂ ਅਨੁਸਾਰ ਥਾਂ-ਥਾਂ ਸਵਾਗਤ ਕੀਤਾ ਗਿਆ।ਇਸ ਮੋਕੇ ਤੇ ਵਰਕਿੰਗ ਕਮੇਟੀ ਮੈਂਬਰ ਦਿਲਬਗ ਸਿੰਘ ਵਡਲੀ ਨੇ ਕਿਹਾ ਕਿ ਸਰਬੰਸ ਦੀ ਖਾਤਿਰ ਆਪਣਾ ਸਭ ਕੁੱਝ ਵਾਰਣ ਵਾਲੇ ਸਾਹਿਬ ਏ ਕਮਾਲ ਸ਼੍ਰੀ ਗੁਰੁ ਗੋਬਿੰਦ ਸਿੰਘ ਜੀ ਦਾ ਇਹ ਪਾਵਨ ਪਵਿੱਤਰ ਦਿਹਾੜਾ ਸਾਨੂੰ ਉਨਾਂ ਦੇ ਦਰਸ਼ਾਏ ਹੋਏ ਮਾਰਗ ਤੇ ਚੱਲਣ ਦੀ ਪ੍ਰੇਰਣਾ ਦਿੰਦਾ ਹੈ। ਇਸ ਮੋਕੇ ਗੁਰਦੁਆਰਾ ਪ੍ਰਬੰਧਕੀ ਕਮੇਟੀ ਵਲੋਂ ਦਿਲਬਾਗ ਸਿੰਘ ਵਡਾਲੀ ਤੇ ਚੋਂਕੀ ਇੰਚਾਰਜ ਕੋਟ ਖਾਲਸਾ ਨੂੰ ਸਨਮਾਨਤ ਵੀ ਕੀਤਾ ਗਿਆ।ਇਸ ਮੋਕੇ ਦੁੱਧ ਤੇ ਪਕੌੜਿਆਂ ਦਾ ਅਤੁੱਟ ਲੰਗਰ ਵੀ ਵਰਤਾਇਆ ਗਿਆ।ਇਸ ਮੋਕੇ ਜਗੀਰ ਸਿੰਘ, ਅਰਜੁਨ ਸਿੰਘ, ਮੁੱਖਤਾਰ ਸਿੰਘ, ਸਤਨਾਮ ਸਿੰਘ, ਚਰਨ ਸਿੰਘ, ਕਸ਼ਮੀਰ ਸਿੰਘ ਪੰਜਵੜ, ਬਲਜਿੰਦਰ ਸਿੰਘ, ਸੁਖਵਿੰਦਰ ਸਿੰਘ, ਬਚਨ ਸਿੰਘ, ਅਮਰਜੀਤ ਸਿੰਘ ਆਦਿ ਹਾਜਿਰ ਸਨ।
Punjab Post Daily Online Newspaper & Print Media