ਵਿਦਿਆਰਥੀ ਪੜਾਈ ਦੇ ਨਾਲ ਖੇਡਾਂ ਵੱਲ ਵੀ ਵਿਸ਼ੇਸ਼ ਧਿਆਨ ਦੇਣ – ਬੱਲੂ
ਛੇਹਰਟਾ, 27 ਦਸੰਬਰ (ਕੁਲਦੀਪ ਸਿੰਘ ਨੋਬਲ) – ਰੈਡਿਅੰਟ ਰੌਜਿਜ਼ ਪਬਲਿਕ ਸਕੂਲ ਦਾ ਸਲਾਨਾ ਸਮਾਗਮ ਅਯੋਜਿਤ ਕੀਤਾ ਗਿਆ।ਸ਼ੇਰ ਸ਼ਾਹ ਸੂਰੀ ਰੋਡ ਸਥਿਤ ਸਕੂਲ ਪ੍ਰਿੰਸੀਪਲ ਸ਼ੁਕਲਾ ਸ਼ਰਮਾ ਦੀ ਅਗਵਾਈ ਤੇ ਵਾਈਸ ਪ੍ਰਿੰਸੀਪਲ ਮੀਨਾਕਸ਼ੀ ਸ਼ਰਮਾ ਦੀ ਦੇਖ-ਰੇਖ ਹੇਠ ਸਕੂਲ ਦੇ ਸਲਾਨਾ ਸਮਾਰੋਹ ਦੌਰਾਨ ਭਾਜਪਾ ਦੇ ਜਿਲਾ ਸਕੱਤਰ ਸਤੀਸ਼ ਬੱਲੂ ਨੇ ਬਤੌਰ ਮੁੱਖ ਮਹਿਮਾਨ ਵਜੋਂ ਹਾਜਰੀ ਭਰੀ ਜਦਕਿ ਪ੍ਰਿੰਸੀਪਲ ਮਨੀਸ਼ਾ ਧਾਨੂਕਾ, ਮੰਡਲ ਪ੍ਰਧਾਨ ਕੁਲਦੀਪ ਸ਼ਰਮਾ, ਪ੍ਰਧਾਨ ਮੰਗਲ ਸਿੰਘ, ਫੂਡ ਸਪਲਾਈ ਦੇ ਅਨੂਪ ਸ਼ਰਮਾ, ਨਰਿੰਦਰ ਸਿੰਘ ਨੌਨੀ ਆਦਿ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਹਾਜਰੀ ਭਰੀ ।ਰੰਗਾਂਰੰਗ ਪ੍ਰੋਗਰਾਮ ਦੇ ਰਾਹੀਂ ਸਕੂਲ ਦੇ ਮਾਸੂਮੀਅਤ ਦੇ ਪੈਮਾਨੇ ਵਿਚ ਤਰਾਸ਼ੇ ਨੰਨੇ ਮੁੰਨੇ ਬੱਚਿਆਂ ਨੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ ਤੇ ਗੀਤ ਸੰਗੀਤ, ਨਾਟਕ, ਸਕਿੱਟ, ਫੈਂਸੀ ਡਰੈੱਸ ਦੇ ਨਾਲ ਨਾਲ ਪੰਜਾਬੀ ਸੱਭਿਆਚਾਰ ਦੇ ਅਨਿੱਖੜਵੇਂ ਅੰਗ ਗਿੱਧੇ ਤੇ ਭੰਗੜੇ ਦੀ ਸਫਲ ਬੇਮਿਸਾਲ ਪੇਸ਼ਕਾਰੀ ਕੀਤੀ।ਵੱਖ-ਵੱਖ ਖੇਤਰਾਂ ਵਿਚ ਮੋਹਰੀ ਰਹਿਣ ਵਾਲੇ ਵਿਦਿਆਰਥੀਆਂ ਨੂੰ ਵਿਸ਼ੇਸ਼ ਤੋਰ ਤੇ ਸਨਮਾਨਤ ਕਰਦਿਆਂ ਸਤੀਸ਼ ਬੱਲੂ ਨੇ ਕਿਹਾ ਕਿ ਨਵਾਂ ਵਰਾ ਸਕੂਲ ਲਈ ਬੜਾ ਭਾਗਾਂ ਭਰਿਆਂ ਹੋਵੇਗਾ ਤੇ ਸਕੂਲ ਨਵੀਆਂ ਬੁਲੰਦੀਆਂ ਨੂੰ ਛੂਵੇਗਾ। ਉਨਾਂ ਕਿਹਾ ਕਿ ਬੱਚਿਆਂ ਨੂੰ ਪੜਾਈ ਦੇ ਨਾਲ ਖੇਡਾਂ ਵੱਲ ਵੀ ਵਿਸ਼ੇਸ਼ ਧਿਆਂਨ ਦੇਣਾ ਚਾਹੀਦਾ ਹੈ। ਇਸ ਮੋਕੇ ਵਿਦਿਆਰਥੀਆਂ ਨੇ ਆਪੋ ਆਪਣੇ ਵਿਚਾਰ ਪੇਸ਼ ਕੀਤੇ ਤੇ ਉਨਾਂ ਵਿਸ਼ਵਾਸ ਦਿਵਾਇਆ ਕਿ ਉਹ ਆਪਣੇ ਮਾਤਾ ਪਿਤਾ ਅਧਿਆਪਕ ਤੇ ਦੇਸ਼ ਦਾ ਨਾਂ ਰੋਸ਼ਨ ਕਰਨ ਲਈ ਸਖਤ ਮਿਹਨਤ ਕਰਣਗੇ । ਇਸ ਮੋਕੇ ਸਕੂਲ ਦੀ ਪ੍ਰਿੰਸੀਪਲ ਸ਼ੁਕਲਾ ਸ਼ਰਮਾ ਨੇ ਸਲਾਨਾ ਪ੍ਰਗਤੀ ਰਿਪੋਰਟ ਪੇਸ਼ ਕੀਤੀ।ਇਸ ਮੋਕੇ ਰਕਸ਼ਿਤ ਸ਼ਰਮਾ, ਚੰਦਰਮੋਹਨ ਸ਼ਰਮਾ, ਦੀਪਕ ਬਹਿਲ, ਸਤੀਸ਼ ਮੋਹਣਾਂ, ਕਿਰਤੀ ਸ਼ਰਮਾ, ਰਜਨੀ ਸ਼ਰਮਾ, ਨਵਿੰਦਰ ਕੌਰ, ਸੁਮਨ ਸ਼ਰਮਾ, ਦਮਨਦੀਪ ਕੌਰ, ਪੂਨਮ ਕੌਮਲ ਸ਼ਰਮਾ ਹਾਜਰ ਸਨ।