ਅੰਮ੍ਰਿਤਸਰ, 25 ਜਨਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਤਰ-ਵਿਭਾਗੀ ਫੁੱਟਬਾਲ ਮੁਕਾਬਲੇ ‘ਚ ਲੜਕਿਆਂ ਦੇ ਵਰਗ ਵਿੱਚ
ਇਲੈਕਟ੍ਰੋਨਿਕਸ ਵਿਭਾਗ ਪਹਿਲੇ, ਭੌਤਿਕ ਵਿਗਿਆਨ ਵਿਭਾਗ ਦੂਜੇ ਅਤੇ ਕੰਪਿਊਟਰ ਵਿਗਿਆਨ ਵਿਭਾਗ ਤੀਜੇ ਸਥਾਨ `ਤੇ ਰਿਹਾ, ਜਦਕਿ ਮਿਆਸ ਜੀ.ਐਨ.ਡੀ.ਯੂ ਡਿਪਾਰਟਮੈਂਟ ਆਫ ਸਪੋਰਟਸ ਸਾਇੰਸਜ਼ ਅਤੇ ਮੈਡੀਸਨ ਨੇ ਚੌਥਾ ਸਥਾਨ ਪ੍ਰਾਪਤ ਕੀਤਾ।ਲੜਕੀਆਂ ਦੇ ਵਰਗ ਵਿੱਚ ਕਾਨੂੰਨ ਵਿਭਾਗ ਨੇ ਪਹਿਲਾ, ਦੂਜਾ ਸਥਾਨ ਯੂ.ਐਸ.ਐਫ.ਐਸ ਅਤੇ ਤੀਜਾ ਸਥਾਨ ਭੌਤਿਕ ਵਿਗਿਆਨ ਵਿਭਾਗ ਨੇ ਹਾਸਲ ਕੀਤਾ, ਜਦਕਿ ਕੰਪਿਊਟਰ ਇੰਜਨੀਅਰਿੰਗ ਵਿਭਾਗ ਚੌਥੇ ਸਥਾਨ ‘ਤੇ ਰਿਹਾ।
ਇਨਾਮ ਵੰਡ ਸਮਾਰੋਹ ਦੌਰਾਨ ਕਾਨੂੰਨ ਵਿਭਾਗ ਦੇ ਮੁਖੀ ਡਾ. ਬਿਮਲਦੀਪ ਸਿੰਘ ਅਤੇ ਡਾ. ਅਮਨਦੀਪ ਸਿੰਘ ਨੇ ਜੇਤੂਆਂ ਨੂੰ ਟਰਾਫ਼ੀਆਂ ਭੇਟ ਕੀਤੀਆਂ।ਡਾ. ਅਮਨਦੀਪ ਸਿੰਘ, ਜੀ.ਐਨ.ਡੀ.ਯੂ ਕੈਂਪਸ ਸਪੋਰਟਸ ਦੇ ਟੀਚਰ ਇੰਚਾਰਜ਼ ਅਤੇ ਫਿਟ ਇੰਡੀਆ ਪ੍ਰੋਗਰਾਮ (ਭਾਰਤ ਸਰਕਾਰ) ਦੇ ਨੋਡਲ ਅਫਸਰ ਨੇ ਸਾਰੀਆਂ ਟੀਮਾਂ ਦੀ ਖੇਡ ਅਤੇ ਮੁਕਾਬਲੇ ਦੀ ਭਾਵਨਾ `ਤੇ ਤਸੱਲੀ ਪ੍ਰਗਟਾਈ।
ਡਾ. ਬਿਮਲਦੀਪ ਸਿੰਘ ਨੇ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਤਰ-ਵਿਭਾਗੀ ਫੁੱਟਬਾਲ ਮੁਕਾਬਲੇ ‘ਚ ਵੱਖ-ਵੱਖ ਵਿਭਾਗਾਂ ਤੋਂ 29 ਲੜਕਿਆਂ ਅਤੇ 19 ਲੜਕੀਆਂ ਦੀਆਂ ਟੀਮਾਂ ਨੇ ਭਾਗ ਲਿਆ।
Check Also
“ਮਿਸ਼ਨ ਕਲੀਨ ਪੰਜਾਬ” ਤਹਿਤ ਹਲਕਾ ਪੂਰਬੀ ਵਿੱਚ ਦੂਜੇ ਦਿਨ ਵੀ ਵਿਸ਼ੇਸ਼ ਸਫ਼ਾਈ ਮੁਹਿੰਮ ਜਾਰੀ
ਰਾਮ ਤਲਾਈ ਚੌਂਕ ਤੋਂ ਘਿਓ ਮੰਡੀ ਚੌਂਕ ਤੱਕ ਚਲਾਈ ਗਈ ਮੁਹਿੰਮ ਅੰਮ੍ਰਿਤਸਰ, 30 ਅਗਸਤ (ਸੁਖਬੀਰ …
Punjab Post Daily Online Newspaper & Print Media