(ਗੀਤ)
ਬਾਰਵੇਂ ਮਹੀਨੇ ਦੀ ਬਾਰਾਂ ਤਰੀਕ ਆਉਂਦੀ, ਰੱਬੀ ਰੰਗ ‘ਚ ਮਾਹੌਲ ਨੂੰ ਰੰਗਦੇ ਨੇ।
ਸਦਕੇ ਜਾਵਾਂ ਮੈਂ ਇਨ੍ਹਾਂ ਪਟਵਾਰੀਆਂ ਤੋਂ, ਜਿਹੜੇ ਭਲਾ ਸਰਬਤ ਦਾ ਮੰਗਦੇ ਨੇ।
ਅਕਾਲ ਪੁਰਖ ਦੀ ਲੈਂਦੇ ਨੇ ਓਟ ਰੱਲਕੇ, ਪ੍ਰਵਾਹ ਬਾਣੀ ਦਾ ਹਨ ਚਲਾ ਦਿੰਦੇ,
ਮਾਇਆ ਆਪਣੀ ਵਿੱਚੋਂ ਦਸਵੰਧ ਕੱਢ ਕੇ, ਲੋਹ ਲੰਗਰਾਂ ਤਾਈਂ ਤਪਾ ਦਿੰਦੇ,
ਕਈ ਤਰ੍ਹਾਂ ਦੇ ਤਿਆਰ ਪਕਵਾਨ ਕਰਕੇ,ਸੰਗਤਾਂ ਵਿਚ ਪਿਆਰ ਨਾਲ ਵੰਡਦੇ ਨੇ।
ਸਦਕੇ……………………….. ।
ਹੋਵੇ ਵਿਚ ਸਦਭਾਵਨਾ ਕੁੱਲ ਦੁਨੀਆਂ,ਇਕੱਠੇ ਹੋ ਕੇ ਹਨ ਇਹ ਆਸ ਕਰਦੇ,
ਵਿਚ ਦੇਸ਼ ਦੇ ਅਮਨ ਅਮਾਨ ਹੋਵੇ,ਅੱਗੇ ਵਹਿਗੁਰੂ ਦੇ ਇਹ ਅਰਦਾਸ ਕਰਦੇ,
ਖੁੱਲ ਦਿਲੀ ਦਿਖਾਂਵਦੇ ਹਨ ਪੂਰੀ, ਕਿਸੇ ਚੀਜ਼ ਤੋਂ ਹੱਥ ਨਾ ਤੰਗਦੇ ਨੇ।
ਸਦਕੇ……………………….. ।
ਲੋੜਵੰਦ ਮਰੀਜ਼ਾਂ ਦੀ ਲੋੜ ਖ਼ਾਤਿਰ, ਮੈਡੀਕਲ ਕੈਂਪ ਦਾ ਵੱਡਾ ਪ੍ਰਬੰਧ ਕਰਦੇ,
ਦਰਦਵੰਦਾਂ ਦੇ ਦਰਦ ਨੂੰ ਘੱਟ ਕਰਕੇ,ਸੁਖਾਵੇਂ ਸਮਾਜ ਦੇ ਨਾਲ ਸੰਬੰਧ ਕਰਦੇ,
ਰੋਗੀ ਕਰਨ ਦੇ ਲਈ ਅਰੋਗ ਪੂਰੇ,ਮਾਹਿਰ ਡਾਕਟਰਾਂ ਨੂੰ ਵੀ ਗੰਢਦੇ ਨੇ।
ਸਦਕੇ………………………..।
ਜਿਥੇ ਪੈਂਦੀ ਹੈ ਕੁਦਰਤੀ ਮਾਰ ਕੋਈ,ਉਸ ਥਾਂ ‘ਤੇ ਵੀ ਜਾ ਬਹੁੜਦੇ ਨੇ,
ਫੜਕੇ ਬਾਂਹ ਮੁਸੀਬਤਾਂ ਮਾਰਿਆਂ ਦੀ,ਟੁੱਟੀ ਜ਼ਿੰਦਗੀ ਨੂੰ ਫਿਰ ਜੋੜਦੇ ਨੇ,
ਜਿਹੜੇ ਢੰਗ ਤਰੀਕੇ ਨਾਲ ਰਾਹਤ ਮਿਲਦੀ,ਯਤਨ ਕਰਦੇ ਉਸ ਹੀ ਢੰਗ ਦੇ ਨੇ।
ਸਦਕੇ…………………………।
ਹੱਡੀ ਰੀੜ ਦੀ ਮਾਲ ਦੇ ਮਹਿਕਮੇ ਦੀ, ਤਾਂਹੀਉਂ ਮਿਲਦਾ ਮਾਣ ਪਟਵਾਰੀਆਂ ਨੂੰ,
ਸਮਾਜ ਸੇਵਾ ਦੇ ਇਨ੍ਹਾਂ ਸਮਾਗਮਾਂ ਨੇ, ਦਿੱਤੀ ਵੱਖਰੀ ਪਹਿਚਾਣ ਪਵਟਾਰੀਆਂ ਨੂੰ,
ਵਿਚ ਚੜ੍ਹਦੀਕਲਾ ਦੇ ਰਹਿਣ ‘ਚੋਹਲਾ’,ਪਾਤਰ ਬਣੇ ਜੋ ਭਲਾਈ ਪ੍ਰਸੰਗ ਦੇ ਨੇ।
ਸਦਕੇ ਜਾਵਾਂ ਮੈਂ ਇਨ੍ਹਾਂ ਪਟਵਾਰੀਆਂ ਤੋਂ,ਜਿਹੜੇ ਭਲਾ ਸਰਬਤ ਦਾ ਮੰਗਦੇ ਨੇ।
-ਰਮੇਸ਼ ਬੱਗਾ ਚੋਹਲਾ
(ਲੁਧਿਆਣਾ) ਮੋਬ: 9463132719