ਸੰਗਰੂਰ, 7 ਅਪ੍ਰੈਲ (ਜਗਸੀਰ ਲੌਂਗੋਵਾਲ) – ਸੁਨਾਮ ਸੰਗਰੂਰ ਰੋਡ ‘ਤੇ ਬਣੇ ਸਰਹੰਦ ਚੋਅ ਪੁੱਲ ਤੇ ਬੀਤੀ ਦਿਨ ਹੋਏ ਹਾਦਸੇ ‘ਚ ਸਪੇਅਰ ਪਾਰਟ ਨਾਲ ਭਰਿਆ ਇੱਕ
ਟਰਾਲਾ ਜੋ ਲੁਧਿਆਣਾ ਤੋਂ ਮਹਾਰਾਸ਼ਟਰ ਜਾ ਰਿਹਾ ਸੀ, ਰੇਲਿੰਗ ਨੂੰ ਤੋੜਦਾ ਹੋਇਆ ਪੁੱਲ ਤੋਂ ਹੇਠਾਂ ਜਾ ਡਿੱਗਾ, ਪਰ ਚੰਗੀ ਕਿਸਮਤ ਦੇ ਚੱਲਦਿਆਂ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਜਿਕਰਯੋਗ ਹੈ ਕਿ ਇਹ ਪੁੱਲ ਪਿੱਛਲੀਆਂ ਬਰਸਾਤਾਂ ਦੌਰਾਨ ਨੁਕਸਾਨਿਆ ਗਿਆ ਸੀ।ਪ੍ਰਸਾਸ਼ਨ ਨੇ ਲੋਕਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਆਵਾਜਾਈ ਲਈ ਬੰਦ ਕਰ ਦਿੱਤਾ ਸੀ, ਪ੍ਰੰਤੂ ਜਿਲ੍ਹਾ ਹੈਡਕੁਆਟਰ ਨੂੰ ਜੋੜਨ ਵਾਲਾ ਇੱਕੋ ਇੱਕ ਰਸਤਾ ਬੰਦ ਹੋਣ ਕਰਕੇ ਲੋਕ ਪ੍ਰੇਸ਼ਾਨ ਹੋ ਰਹੇ ਸਨ।ਵਾਹਨ ਚਾਲਕਾਂ ਅਤੇ ਲੋਕਾਂ ਵਲੋਂ ਇਸ ਨੂੰ ਆਪ ਮੁਹਾਰੇ ਖੋਹਲ ਲਿਆ ਗਿਆ।ਪੁੱਲ ਦਾ ਇੱਕ ਪਾਸਾ ਧਸ ਚੁੱਕਾ ਹੈ, ਪ੍ਰੰਤੂ ਕਈ ਮਹੀਨੇ ਬੀਤ ਜਾਣ ਦੇ ਬਾਵਜ਼ੂਦ ਇਸ ਪੁੱਲ ਦੀ ਕੋਈ ਸਾਰ ਨਹੀਂ ਲਈ ਗਈ।ਕੈਬਨਿਟ ਮੰਤਰੀ ਅਮਨ ਅਰੋੜਾ ਵਲੋਂ ਇਹ ਦਾਅਵਾ ਕੀਤਾ ਗਿਆ ਸੀ ਕਿ ਇਸ ਪੁੱਲ ਲਈ ਲੋੜੀਂਦੀ ਰਾਸ਼ੀ ਪ੍ਰਵਾਨ ਕੀਤੀ ਗਈ ਹੈ, ਪਰ ਕੋਈ ਸਾਰ ਨਹੀਂ ਲਈ ਗਈ।
ਇਸ ਸਮੇਂ ਮੌਕੇ ‘ਤੇ ਪਹੁੰਚੇ ਭਾਜਪਾ ਆਗੂ ਦਮਨ ਥਿੰਦ ਬਾਜਵਾ ਨੇ ਕਿਹਾ ਕਿ ਉਨਾਂ ਇਥੇ ਆਰਜੀ ਪੁੱਲ ਬਣਾ ਕੇ ਇਸ ਪੁੱਲ ਦੀ ਨਵਉਸਾਰੀ ਕਰਵਾਉਣ ਦੀ ਮੰਗ ਰੱਖੀ ਸੀ, ਪਰ ਪ੍ਰਸਾਸ਼ਨ ਵਲੋਂ ਟੈਂਡਰ ਲੱਗੇ ਹੋਣ ਦੀ ਗੱਲ ਕਹਿ ਕੇ ਮੰਗ ਨੂੰ ਟਾਲ ਦਿੱਤਾ ਗਿਆ।
Check Also
ਆਪਰੇਸ਼ਨ ਵਾਕ ਮਿਡ ਐਟਲਾਂਟਿਕ ਅਤੇ ਸ੍ਰੀ ਗੁਰੂ ਰਾਮ ਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਨੇ ਲੋੜਵੰਦ ਮਰੀਜ਼ਾਂ ਦੇ ਗੋਡੇ ਬਦਲੇ
ਅੰਮ੍ਰਿਤਸਰ, 28 ਅਕਤੂਬਰ (ਜਗਦੀਪ ਸਿੰਘ) – ਲੋੜਵੰਦ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਮਰੀਜ਼ਾਂ ਨੂੰ ਮਿਆਰੀ …
Punjab Post Daily Online Newspaper & Print Media