ਅੰੰਮ੍ਰਿਤਸਰ, 23 ਅਪ੍ਰੈਲ (ਸੁਖਬੀਰ ਸਿੰਘ) – ਕਾਂਗਰਸ ਦੇ ਲੋਕ ਸਭਾ ਉਮੀਦਵਾਰ ਗੁਰਜੀਤ ਸਿੰਘ ਔਜਲਾ ਅੱਜ ਸ਼ਾਮ ਸਮੇਂ ਸ਼ਹਿਰ ਦੇ ਕੇਂਦਰੀ ਹਲਕੇ ਵਿੱਚ ਲੋਕਾਂ ਨੂੰ
ਮਿਲਣ ਲਈ ਪੁੱਜੇ।ਉਨ੍ਹਾਂ ਸ਼ਾਸਤਰੀ ਮਾਰਕੀਟ ਅਤੇ ਕਰਮੋ ਡਿਊੜੀ ਚੌਕ ਦਾ ਦੌਰਾ ਕੀਤਾ ਅਤੇ ਦੁਕਾਨਦਾਰਾਂ ਨਾਲ ਮੁਲਾਕਾਤ ਕੀਤੀ।ਔਜਲਾ ਦੇ ਅਚਾਨਕ ਕਰਮੋ ਡਿਉੜੀ ਮਾਰਕੀਟ ਵਿੱਚ ਪਹੁੰਚਣ ‘ਤੇ ਲੋਕਾਂ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ।ਸਾਰਿਆਂ ਨੇ ਉਹਨਾਂ ਨੂੰ ਸਮਰਥਨ ਦਾ ਭਰੋਸਾ ਦਿੱਤਾ।ਗੁਰਜੀਤ ਔਜਲਾ ਨੇ ਸ਼ਾਸਤਰੀ ਮਾਰਕੀਟ ਸਥਿਤ ਗੱਦੀ ਨਸ਼ੀਨ ਬਾਵਾ ਲਾਲ ਦਿਆਲ ਜੀ ਮੰਦਿਰ ਵਿਖੇ ਮਹੰਤ ਅਨੰਤ ਦਾਸ ਮਹਾਰਾਜ ਜੀ ਤੋਂ ਅਸ਼ੀਰਵਾਦ ਲਿਆ।ਉਨ੍ਹਾਂ ਸ਼ਾਸਤਰੀ ਮਾਰਕੀਟ ‘ਚ ਦੁਕਾਨਦਾਰਾਂ ਨਾਲ ਕੁੱਝ ਪਲ ਸਾਂਝੇ ਕੀਤੇ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ।ਉਨ੍ਹਾਂ ਕਿਹਾ ਕਿ ਉਹ ਕਾਰੋਬਾਰੀਆਂ ਦੇ ਮੇੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ।
Check Also
ਵਿਧਾਇਕ ਧਾਲੀਵਾਲ ਵੱਲੋਂ ਹਲਕਾ ਅਜਨਾਲਾ ਦੇ 8 ਪਿੰਡਾਂ ‘ਚ ਖੇਡ ਮੈਦਾਨਾਂ ਤੇ 2 ਹੈਲਥ ਐਂਡ ਵੈਲਨੈਸ ਕੇਂਦਰਾਂ ਦਾ ਉਦਘਾਟਨ
ਕਿਹਾ ਕਿ, ਸੂਬੇ ਭਰ ਵਿੱਚ 3100 ਖੇਡ ਮੈਦਾਨ ਕੀਤੇ ਜਾਣਗੇ ਵਿਕਸਿਤ ਅੰਮ੍ਰਿਤਸਰ, 24 ਅਗਸਤ (ਸੁਖਬੀਰ …
Punjab Post Daily Online Newspaper & Print Media