ਅੰਮ੍ਰਿਤਸਰ, 5 ਮਈ (ਸੁਖਬੀਰ ਸਿੰਘ) – ਅਗਾਮੀ ਲੋਕ ਸਭਾ 2024 ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਚੋਣ ਅਧਿਕਾਰੀ ਘਨਸ਼ਾਮ ਥੋਰੀ ਨੇ ਦੱਸਿਆ ਕਿ
ਆਗਾਮੀ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਲਈ ਅੱਜ ਤੋਂ ਰਿਹਰਸਲਾਂ ਸ਼ੁਰੂ ਹੋ ਰਹੀਆਂ ਹਨ।ਇਹਨਾਂ ਰਿਹਰਸਲਾਂ ਵਿੱਚ 16860 ਅਧਿਕਾਰੀ ਅਤੇ ਮੁਲਾਜ਼ਮਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ।ਇਸ ਵਿੱਚ 4038 ਪੀ.ਆਰ.ਓ 4280 ਏ.ਪੀ.ਆਰ.ਓ ਅਤੇ 8542 ਪੋਲਿੰਗ ਅਫਸਰ ਲਗਾਏ ਗਏ ਹਨ।ਜਿਲ੍ਹਾ ਚੋਣ ਅਧਿਕਾਰੀ ਨੇ ਦੱਸਿਆ ਕਿ ਰਿਹਰਸਲ ਵਾਲੀਆਂ ਥਾਵਾਂ ‘ਤੇ ਹਰ ਕਮਰੇ ਵਿੱਚ ਪ੍ਰੋਜੈਕਟਰ ਦੀ ਵਿਵਸਥਾ ਕੀਤੀ ਗਈ ਹੈ ਅਤੇ ਪੋਲਿੰਗ ਪਾਰਟੀਆਂ ਲਈ ਰਿਫਰੈਸ਼ਮੈਂਟ, ਪੀਣ ਵਾਲਾ ਪਾਣੀ, ਪਾਰਕਿੰਗ ਆਦਿ ਦਾ ਵੀ ਪੂਰਾ ਪ੍ਰਬੰਧ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵਧੀਕ ਕਮਿਸ਼ਨਰ (ਜਰਨਲ) ਸ਼੍ਰੀਮਤੀ ਜੋਤੀ ਬਾਲਾ ਵਲੋਂ ਇਹਨਾਂ ਰਿਹਾਸਲ ਕੇਂਦਰਾਂ ਦਾ ਦੌਰਾ ਕਰਕੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ ਅਤੇ ਸੰਬੰਧਿਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਰੀ ਹਰਸਲਾ ਵਾਲੀਆਂ ਥਾ ਵਾਂ ‘ਤੇ ਪੂਰੇ ਪ੍ਰਬੰਧ ਮੁਕੰਮਲ ਹੋਣੇ ਚਾਹੀਦੇ ਹਨ, ਤਾਂ ਜੋ ਰਿਹਰਸਲ ਲਈ ਨਿਯੁੱਕਤ ਕੀਤੇ ਗਏ ਕਰਮਚਾਰੀਆਂ ਨੂੰ ਕੋਈ ਮੁਸ਼ਕਲ ਪੇਸ਼ ਨਾ ਆਵੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਰਕਾਰੀ ਕਾਲਜ ਦੇ ਅਜਨਾਲਾ, ਸਰਕਾਰੀ ਨਰਸਿੰਗ ਕਾਲਜ ਲੜਕੀਆਂ, ਮੈਡੀਕਲ ਮਾਈ ਭਾਗੋ ਸਰਕਾਰੀ ਪੋਲੀਟੈਕਨੀਕਲ ਕਾਲਜ, ਸੀਨੀਅਰ ਸੈਕੰਡਰੀ ਰੈਜ਼ੀਡੈਂਸ਼ੀਅਲ ਸਕੂਲ, ਸਰਕਾਰੀ ਇੰਸਟੀਚਿਊਟ ਆਫ ਗਾਰਮੈਂਟ ਟੈਕਨੋਲੋਜੀ ਮਾਈ ਭਾਗੋ, ਸਰਕਾਰੀ ਪੋਲੀਟਿਕਲ ਕਾਲਜ ਜੀ.ਟੀ ਰੋਡ, ਸਰਕਾਰੀ ਇੰਡਸਟਰੀਅਲ ਟ੍ਰੇਨਿੰਗ ਇੰਸਟੀਟਿਊਟ ਬੀ ਬਲਾਕ ਰਨਜੀਤ ਐਵਨਿਊ, ਸਾਰਾਗੜੀ ਮੈਮੋਰੀਅਲ ਸਕੂਲ ਟਾਊਨ ਹਾਲ, ਸਰੂਪ ਪੁਰਾਣੀ ਕਾਲਜ ਫਾਰ ਵੋਮੈਨ ਰਾਣੀ ਕਾ ਬਾਗ, ਬੀ.ਬੀ.ਕੇ ਡੀ.ਏ.ਵੀ ਕਾਲਜ ਲਾਰੈਂਸ ਰੋਡ, ਸ੍ਰੀ ਮਾਤਾ ਗੰਗਾ ਕੰਨਿਆ ਸੀਨੀਅਰ ਸੈਕੈਂਡਰੀ ਸਕੂਲ ਬਾਬਾ ਬਕਾਲਾ ਵਿਖੇ ਉਕਤ ਰਿਹਰਸਲਾਂ ਹੋਣਗੀਆਂ
ਵਧੀਕ ਕਮਿਸ਼ਨਰ (ਜਰਨਲ) ਸ਼੍ਰੀਮਤੀ ਜੋਤੀ ਬਾਲਾ ਵਲੋ 019 ਅੰਮ੍ਰਿਤਸਰ ਦੱਖਣੀ ਦੇ ਇਲਾਕੇ ਅਤੇ ਅਜਨਾਲਾ ਵਿਖੇ ਬਣੇ ਰਿਹਰਸਲ ਕੇਂਦਰਾਂ ਦੀ ਚੈਕਿੰਗ ਵੀ ਕੀਤਾ ਗਿਆ।
ਇਸ ਮੌਕੇ 019 ਅੰਮ੍ਰਿਤਸਰ ਦੱਖਣੀ ਦੇ ਸਹਾਇਕ ਰਿਟਰਨਿੰਗ ਅਫਸਰ-ਕਮ-ਵਧੀਕ ਕਮਿਸ਼ਨਰ ਨਗਰ ਨਿਗਮ ਅੰਮ੍ਰਿਤਸਰ ਸੁਰਿੰਦਰ ਸਿੰਘ, ਐਸ.ਡੀ.ਐਮ ਅਰਵਿੰਦਰ ਪਾਲ ਸਿੰਘ ਅਜਨਾਲਾ ਤੇ ਏ.ਈ.ਆਰ.ਓ-ਕਮ-ਐਕੀਸੀਅਨ ਗੁਰਜਿੰਦਰ ਸਿੰਘ, ਐਕਸੀਅਨ ਐਸ.ਪੀ ਸਿੰਘ, ਐਕਸੀਅਨ ਭਲਿੰਦਰ ਸਿੰਘ, ਇਲੈਕਸ਼ਨ ਇੰਚਾਰਜ ਸੰਜੀਵ ਕਾਲੀਆ ਅਤੇ ਇਲੈਕਸ਼ਨ ਕਾਨੂੰਨਗੋ ਰਾਜਵਿੰਦਰ ਸਿੰਘ ਬੱਲ ਹਾਜ਼ਰ ਸਨ।
।
Check Also
ਖਾਲਸਾ ਯੂਨੀਵਰਸਿਟੀ ਵਿਖੇ ਸਨਮਾਨ ਸਮਾਰੋਹ ਕਰਵਾਇਆ ਗਿਆ
ਅੰਮ੍ਰਿਤਸਰ, 24 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਵਿਖੇ ਪੰਜਾਬ ਦੇ ਉੱਭਰਦੇ ਖਿਡਾਰੀ ਗੁਰਿੰਦਰਵੀਰ …
Punjab Post Daily Online Newspaper & Print Media