Saturday, May 18, 2024

ਡੀ.ਏ.ਵੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਸਕੂਲ ਦਾ ਨਾਂ ਰੌਸ਼ਨ ਕੀਤਾ

ਅੰਮ੍ਰਿਤਸਰ, 5 ਮਈ (ਜਗਦੀਪ ਸਿੰਘ) – ਡੀ.ਏ.ਵੀ ਕਾਲਜ ਦੁਆਰਾ ਅਯੋਜਿਤ ਇੰਟਰ ਸਕੂਲ ਸਮਾਰਟ ਹੈਕਾਥਨ ਅਤੇ ਆਈ.ਟੀ. ਫੈਸਟੀਵਲਸ਼ਟੈਕਸਪਾਰਕ ਵਿੱਚ ਆਪਸੀ ਜਿੱਤ ਸਾਂਝੀ ਕਰਦੇ ਹੋਏ ਓਪਨ ਮਾਈਕ ਈਵੈਂਟ ਵਿੱਚ ਬਾਰ੍ਹਵੀਂ ਆਰਟਸ ਦੀ ਮੇਧਾ ਉਪੱਲ ਨੇ ਪਹਿਲਾ ਸਥਾਨ, ਕਾਮਰਸ ਵਿੱਚੋਂ ਕਵਿਰ ਮਹਿਰਾ ਅਤੇ ਜੀਆ ਤਾਲਵਾਰ ਦੋਹਾਂ ਨੇ ਟੈਕਨੀਕਲ ਪੇਸ਼ਕਾਰੀ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ।ਗਿਆਰ੍ਹਵੀਂ ਕਾਮਰਸ ਦੇ ਦੇਵਾਸ਼ੀਸ਼ ਅਤੇ ਧਰੁਵ ਵਿਚਕਾਰ ਮੁਕਾਬਲੇ ਦਾ ਪ੍ਰਮਾਣੀਕਰਨ ਦੋਹਾਂ ਵਿੱਚ ਸਾਂਝਾ ਕੀਤਾ ਗਿਆ।ਈਵੈਂਟ ਸਮਾਰਟ ਹੈਕਾਥਨ ਵਿੱਚ ਮੇਧਾ ਉਪਲ ਅਤੇ ਗੁਰੂਤਾ ਨੰਦਨ ਨੇ ਆਈ.ਟੀ ਕਵਿਜ਼ (ਪ੍ਰਸ਼ਨਾਵਲੀ) ਵਿੱਚ ਤੀਸਰਾ ਸਥਾਨ ਹਾਸਲ ਕੀਤਾ।ਮਨਹਰਲੀਨ ਕੌਰ ਬਾਰ੍ਹਵੀਂ ਆਰਟਸ ਅਤੇ ਸਤਿਅਮ ਅਰੋੜਾ ਬਾਰ੍ਹਵੀਂ ਕਾਮਰਸ ਨੇ ਤੀਸਰਾ ਸਥਾਨ ਹਾਸਲ ਕੀਤਾ।
ਪੰਜਾਬ ਜ਼ੋਨ-ਏ ਦੇ ਖੇਤਰੀ ਅਧਿਕਾਰੀ ਡਾ. ਸ਼੍ਰੀਮਤੀ ਨੀਲਮ ਕਾਮਰਾ ਤੇ ਸਕੂਲ ਦੇ ਪ੍ਰਬੰਧਕ ਡਾ. ਪੁਸ਼ਪਿੰਦਰ ਵਾਲੀਆ ਪਿ੍ਰੰਸੀਪਲ ਬੀ.ਬੀ.ਕੇ ਡੀ.ਏ.ਵੀ ਕਾਲਜ ਫ਼ਾਰ ਵੁਮੈਨ ਅੰਮ੍ਰਿਤਸਰ ਨੇ ਹੋਣਹਾਰ ਵਿਦਿਆਰਥੀਆਂ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਭਵਿੱਖ ਦੀਆਂ ਸਾਰੀਆਂ ਕੋਸ਼ਿਸ਼ਾਂ ਲਈ ਆਸ਼ੀਰਵਾਦ ਦਿੱਤਾ।
ਸਕੂਲ ਦੇ ਪਿ੍ਰੰਸੀਪਲ ਡਾ. ਪੱਲਵੀ ਸੇਠੀ ਨੇ ਵਿਦਿਆਰਥੀਆਂ ਦੀ ਇਸ ਪ੍ਰਾਪਤੀ ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਇਸ ਦਾ ਸਿਹਰਾ ਸਖ਼ਤ ਮਿਹਨਤ ਅਤੇ ਉਨ੍ਹਾਂ ਦੇ ਅਰਪਣ ਨੂੰ ਦਿੱਤਾ।ਉਨ੍ਹਾਂ ਕਿਹਾ ਕਿ ਇਹ ਬੇਮਿਸਾਲ ਮਾਣ ਅਤੇ ਸਨਮਾਨ ਦਾ ਪਲ ਹੈ ਅਤੇ ਆਪਣੇ ਪਾਠਾਂ ਵਿੱਚ ਤਕਨੋਲੌਜੀ ਨੂੰ ਸ਼ਾਮਲ ਕਰਨ ਦੀ ਸਲਾਹ ਦਿੱਤੀ, ਕਿਉਂਕਿ ਇਹ ਸਾਡੇ ਜੀਵਨ ਦਾ ਅਣਿਖੱੜਵਾਂ ਅੰਗ ਬਣ ਗਿਆ ਹੈ।ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਆਪਣੇ ਜਨੂੰਨ ਨੂੰ ਕਾਇਮ ਰੱਖਣ ਅਤੇ ਆਪਣੀ ਪਸੰਦ ਦੇ ਖੇਤਰ ਵਿੱਚ ਉਤੱਮਤਾ ਪ੍ਰਾਪਤ ਕਰਨ ਲਈ ਕਿਹਾ।

Check Also

ਜਿਲ੍ਹਾ ਚੋਣ ਅਧਿਕਾਰੀ ਨੇ ਲੋਕ ਸਭਾ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਵੰਡੇ – 30 ਉਮੀਦਵਾਰ ਚੋਣ ਮੈਦਾਨ ‘ਚ

ਅੰਮ੍ਰਿਤਸਰ, 17 ਮਈ (ਸੁਖਬੀਰ ਸਿੰਘ) – ਅੰਮ੍ਰਿਤਸਰ 02 ਹਲਕੇ ਲਈ ਚੋਣ ਲੜ ਰਹੇ ਉਮੀਦਵਾਰਾਂ ਨੂੰ …