Thursday, February 26, 2026

ਫੌਜ ਭਰਤੀ ਦਫ਼ਤਰ ਨੇ ਲਿਖਤੀ ਪ੍ਰੀਖਿਆ ਦਾ ਨਤੀਜਾ ਐਲਾਨਿਆ

ਅੰਮ੍ਰਿਤਸਰ, 1 ਜੂਨ (ਸੁਖਬੀਰ ਸਿੰਘ) – ਫੌਜ ਭਰਤੀ ਦਫਤਰ ਅੰਮ੍ਰਿਤਸਰ ਨੇ ਸੂਚਿਤ ਕੀਤਾ ਹੈ ਕਿ ਸਾਲ 2024-25 ਲਈ ਫੌਜ ਦੀ ਭਰਤੀ ਲਈ ਚੋਣ ਪ੍ਰਕਿਰਿਆ ਦੇ ਪੜਾਅ ਵਜੋਂ ਕਰਵਾਏ ਗਏ ਆਨਲਾਈਨ ਸੀ.ਈ.ਈ ਵਿੱਚ ਸ਼ਾਮਲ ਹੋਏ ਉਮੀਦਵਾਰਾਂ ਦੀ ਸੂਚੀ ਵੈਬਸਾਈਟ www.joinindianarmy.nic.in `ਤੇ ਅਪਲੋਡ ਕਰ ਦਿਤੀ ਗਈ ਹੈ।ਏ.ਆਰ.ਓ ਅੰਮ੍ਰਿਤਸਰ ਨੇ ਯੋਗ ਉਮੀਦਵਾਰਾਂ ਨੂੰ ਵਧਾਈ ਦਿੱਤੀ ਹੈ।ਸ਼ਾਰਟਲਿਸਟ ਕੀਤੇ ਉਮੀਦਵਾਰਾਂ ਨੂੰ ਹੁਣ ਜੁਲਾਈ 2024 ਦੇ ਮਹੀਨੇ ਸਰੀਰਕ ਟੈਸਟ, ਦਸਤਾਵੇਜ਼ ਅਤੇ ਮੈਡੀਕਲ ਜਾਂਚ ਲਈ ਬੁਲਾਇਆ ਜਾਵੇਗਾ।
ਆਰਮੀ ਰਿਕਰੂਟਿੰਗ ਦਫਤਰ ਅੰਮ੍ਰਿਤਸਰ ਦੇ ਡਾਇਰੈਕਟਰ ਕਰਨਲ ਚੇਤਨ ਪਾਂਡੇ ਨੇ ਦੱਸਿਆ ਕਿ ਇਸ ਸਾਲ ਇੱਕ ਚੰਗੀ ਪਹਿਲ ਕੀਤੀ ਜਾ ਰਹੀ ਹੈ, ਭੌਤਿਕ ਰੈਲੀ ਤੋਂ ਪਹਿਲਾਂ ਉਮੀਦਵਾਰਾਂ ਦੇ ਦਸਤਾਵੇਜ਼ਾਂ ਦੀ ਅਗਾਊਂ ਜਾਂਚ ਕੀਤੀ ਜਾਵੇਗੀ ਤਾਂ ਜੋ ਉਮੀਦਵਾਰਾਂ ਨੂੰ ਦਸਤਾਵੇਜ਼ਾਂ ਦੌਰਾਨ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।ਏ.ਆਰ.ਓ ਅੰਮ੍ਰਿਤਸਰ ਦਫਤਰ ਵਿੱਚ ਇੱਕ ਹੈਲਪ ਡੈਸਕ ਬਣਾਇਆ ਗਿਆ ਹੈ, ਜਿਥੇ ਉਮੀਦਵਾਰਾਂ ਲਈ ਰੈਲੀ ਤੋਂ ਪਹਿਲਾਂ ਦੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾਵੇਗੀ।ਇਥੇ ਉਮੀਦਵਾਰ ਆਪਣੇ ਦਸਤਾਵੇਜ਼ਾਂ ਦੀ ਜਾਂਚ ਕਰਵਾ ਸਕਦੇ ਹਨ।ਦਸਤਾਵੇਜ਼ਾਂ ਦੀ ਪੜਤਾਲ ਜਿਲ੍ਹਾਵਾਰ ਕੀਤੀ ਜਾਵੇਗੀ।ਜਿਸ ਵਿੱਚ ਪਠਾਨਕੋਟ ਜਿਲ੍ਹੇ ਦੇ ਉਮੀਦਵਾਰਾਂ ਨੂੰ 3 ਜੂਨ 2024 ਤੋਂ 8 ਜੂਨ 2024 ਤੱਕ, ਗੁਰਦਾਸਪੁਰ ਜਿਲ੍ਹੇ ਦੇ ਉਮੀਦਵਾਰਾਂ ਨੂੰ 10 ਜੂਨ 2024 ਤੋਂ 15 ਜੂਨ 2024 ਤੱਕ ਅਤੇ ਅੰਮ੍ਰਿਤਸਰ ਜਿਲ੍ਹੇ ਦੇ ਉਮੀਦਵਾਰਾਂ ਨੂੰ 18 ਜੂਨ 2024 ਤੋਂ 22 ਜੂਨ 2024 ਤੱਕ ਏ.ਆਰ.ਓ ਦਫਤਰ ਵਿਖੇ ਆਪਣੇ ਦਸਤਾਵੇਜ਼ ਲੈ ਕੇ ਹਾਜ਼ਰ ਹੋਣ।
ਉਨਾਂ ਉਮੀਦਵਾਰਾਂ ਨੂੰ ਹਦਾਇਤ ਕੀਤੀ ਕਿ ਰੈਲੀ ਦੀ ਸੂਚਨਾ ਅਨੁਸਾਰ ਰੈਲੀ ਲਈ ਲੋੜੀਂਦੇ ਦਸਤਾਵੇਜ਼ਾਂ ਦੇ ਪੂਰੇ ਸੈਟ ਦਿੱਤੀਆਂ ਮਿਤੀਆਂ ਦੌਰਾਨ ਏ.ਆਰ.ਓ ਅੰਮ੍ਰਿਤਸਰ ਵਿਖੇ ਲੈ ਕੇ ਆਉਣ।ਪਠਾਨਕੋਟ ਜਿਲ੍ਹੇ ਦੇ ਉਮੀਦਵਾਰਾਂ ਨੂੰ ਸਰੀਰਕ ਰੈਲੀ ਦੌਰਾਨ ਪਿਛਲੇ 6 ਮਹੀਨਿਆਂ ਦੇ ਅੰਦਰ ਬਣੇ ਕੰਢੀ ਖੇਤਰ ਸਰਟੀਫਿਕੇਟ ਪੇਸ਼ ਕਰਨ ਦੀ ਵੀ ਹਦਾਇਤ ਕੀਤੀ ਗਈ ਹੈ।

Check Also

ਯੂਨੀਵਰਸਿਟੀ ਵੱਲੋਂ ‘ਸੰਗੀਤ ਤੇ ਖੇਤੀਬਾੜੀ ਦਾ ਅੰਤਰਵਿਸ਼ਾ ਦ੍ਰਿਸ਼ਟੀਕੋਣ’ ਵਿਸ਼ੇ ‘ਤੇ ਤਿੰਨ ਦਿਨਾਂ ਵਰਕਸ਼ਾਪ

ਅੰਮ੍ਰਿਤਸਰ, 26 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਜ਼ੂਅਲ ਐਂਡ ਪਰਫਾਰਮਿੰਗ …