Monday, July 8, 2024

ਖ਼ਾਲਸਾ ਕਾਲਜ ਲਾਅ ਨੇ ਮਨਾਇਆ ਵਾਤਾਵਰਣ ਦਿਵਸ

ਅੰਮ੍ਰਿਤਸਰ, 7 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਲਾਅ ਵਿਖੇ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਗਿਆ।ਕਾਲਜ ਡਾਇਰੈਕਟਰ-ਕਮ-ਪ੍ਰਿੰਸੀਪਲ ਡਾ. ਜਸਪਾਲ ਸਿੰਘ ਦੀ ਅਗਵਾਈ ਹੇਠ ਐਨ.ਸੀ.ਸੀ ਆਰਮੀ ਵਿੰਗ (11-ਪੰਜਾਬ ਬਟਾਲੀਅਨ) ਵੱਲੋਂ ਡੀ.ਜੀ.ਐਨ.ਸੀ.ਸੀ, ਯੂ.ਐਨ.ਈ.ਪੀ, ਟੀ.ਟੀ.ਪੀ.ਸੀ ਅਤੇ ਮਿਸ਼ਨ ਲਾਈਫ਼ ਦੇ ਸਹਿਯੋਗ ਨਾਲ ਕੈਂਪਸ ਵਿਖੇ ਧਰਤੀ ਦੀ ਉਪਜ਼ਾਊ ਸ਼ਕਤੀ ਦੀ ਬਹਾਲੀ ਅਤੇ ‘ਸੋਕੇ ਨਾਲ ਨਜਿੱਠਣ ਸਬੰਧੀ’ ਵਿਸ਼ੇ ’ਤੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਗਿਆ।ਉਨ੍ਹਾਂ ਨੇ ਕੈਡਿਟਾਂ ਨੂੰ ਮਨੁੱਖੀ ਜੀਵਨ ਅਤੇ ਕੁਦਰਤ ਦੇ ਆਪਸੀ ਤਾਲਮੇਲ ਸਬੰਧੀ ਵਿਸਥਾਰਪੂਰਵਕ ਚਾਨਣਾ ਪਾਇਆ।
ਡਾ. ਜਸਪਾਲ ਸਿੰਘ ਨੇ ਕਿਹਾ ਕਿ ਵਾਤਾਵਰਣ ਦੀ ਸੰਭਾਲ ਰੱਖਣਾ ਅਤੇ ਉਸ ਪ੍ਰਤੀ ਲੋਕਾਂ ਦਾ ਜਾਗਰੂਕ ਹੋਣਾ ਅਤਿ ਜਰੂਰੀ ਹੈ।ਉਨ੍ਹਾਂ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਪਵਨ, ਪਾਣੀ, ਪ੍ਰਕਿਰਤੀ, ਪੌਦੇ ਅਤੇ ਪਸ਼ੂ-ਪੰਛੀ ਮਨੁੱਖੀ ਹੋਂਦ ਨੂੰ ਬਰਕਰਾਰ ਰੱਖਣ ਲਈ ਅਤਿ ਜਰੂਰੀ ਹਨ।ਕੈਡਿਟਾਂ ਨੂੰ ਪੌਦੇ ਲਗਾ ਕੇ ਉਨਾਂ ਦੀ ਸਾਂਭ-ਸੰਭਾਲ ਕਰਨ ਅਤੇ ਚੌਗਿਰਦੇ ਨੂੰ ਸਾਫ਼-ਸੁੱਥਰਾ ਰੱਖਣ ਦੀ ਸਹੁੰ ਵੀ ਚੁੱਕਾਈ।ਕਾਲਜ ਕੈਡਿਟਾਂ ਨੇ ਵਾਤਾਵਰਣ ਸਬੰਧੀ ਪੋਸਟਰ ਮੇਕਿੰਗ, ਭਾਸ਼ਣ ਮੁਕਾਬਲੇ ਤੋਂ ਇਲਾਵਾ ਪੌਦਾਰੋਪਣ ਵੀ ਕੀਤਾ ਗਿਆ।ਇਸ ਮੌਕੇ ਡਾ. ਗੁਨੀਸ਼ਾ ਸਲੂਜਾ, ਪ੍ਰੋ: ਗੁਰਜਿੰਦਰ ਕੌਰ, ਰਣਜੀਤ ਸਿੰਘ ਆਦਿ ਹਾਜ਼ਰ ਸਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …