ਅੰਮ੍ਰਿਤਸਰ, 27 ਜੂਨ (ਜਗਦੀਪ ਸਿੰਘ) – ਇੰਡੀਅਨ ਅਕੈਡਮੀ ਆਫ ਫਾਈਨ ਆਰਟਸ ਵਿਖੇ ਉਤਰੀ ਜ਼ੋਨ ਕਲਚਰਲ ਸੈਂਟਰ ਦੇ ਸਹਿਯੋਗ ਨਾਲ ਚੱਲ ਰਿਹਾ 11ਵਾਂ
ਸਮਰ ਆਰਟ/ਫੈਸਟੀਵਲ 2024 ਕੈਂਪ ਸਮਰ ਆਰਟ /ਫੈਸਟੀਵਲ ਹਰ ਸਾਲ ਦੀ ਤਰਾਂ ਇਸ ਸਾਲ ਵੀ 1 ਤੋਂ 30 ਜੂਨ 2024 ਤੱਕ ਚੱਲੇਗਾ।ਜਿਸ ਵਿੱਚ ਹਰ ਹਫ਼ਤੇ ਵੱਖੋ ਵੱਖ ਪ੍ਰੋਗਰਾਮ ਪੇਸ਼ ਕੀਤੇ ਜਾ ਰਹੇ ਹਨ।ਇਸੇ ਤਹਿਤ ਇੰਡੀਅਨ ਅਕੈਡਮੀ ਆਫ ਫਾਈਨ ਆਰਟਸ ਵਿਖੇ ਵਰਲਡ ਮਿਊਜ਼ਿਕ ਡੇਅ ਸਮਾਗਮ ਦਾ ਆਯੋਜਨ ਕੀਤਾ ਗਿਆ।ਪ੍ਰੋਗਰਾਮ ਦਾ ਉਦਘਾਟਨ ਮੁੱਖ ਮਹਿਮਾਨ ਅਕੈਡਮੀ ਪ੍ਰਧਾਨ ਰਜਿੰਦਰ ਮੋਹਨ ਸਿੰਘ ਛੀਨਾ ਨੇ ਕੀਤਾ।
ਆਨ. ਜਨ ਸੈਕਟਰੀ ਡਾ. ਪੀ.ਐਸ ਗਰੋਵਰ ਨੇ ਦੱਸਿਆ ਕਿ ਇਹ ਪ੍ਰੋਗਰਾਮ ਹਰਿੰਦਰ ਸੋਹਲ ਯੂ.ਐਨ ਐਂਟਰਟੇਨਮੈਂਟ ਦੀ ਟੀਮ ਵਲੋਂ ਕਰਵਾਇਆ ਗਿਆ।ਜਿਸ ਵਿੱਚ ਗਿਟਾਰ ਟੀਮ ਦੇ 5 ਮੈਂਬਰ, ਭੰਗੜਾ ਟੀਮ ਦੇ 8 ਮੈਂਬਰ ਅਤੇ ਗਾਇਕੀ ਦੇ 4 ਮੈਂਬਰ ਸ਼ਾਮਲ ਸਨ।ਹਾਜ਼ਰ ਦਰਸ਼ਕਾਂ ਨੇ ਗਾਇਕੀ ਦਾ ਖੂਬ ਆਨੰਦ ਮਾਣਿਆ।ਇਸ ਸਮੇਂ ਵਿਜ਼ੁਅਲ ਆਰਟ ਸੈਕਟਰੀ ਸੁਖਪਾਲ ਸਿੰਘ, ਨਰਿੰਦਰ ਸਿੰਘ ਬੁੱਤਤਰਾਸ਼, ਨਰਿੰਦਰਜੀਤ ਸਿੰਘ ਆਰਕੀਟੈਕਟ, ਨਰਿੰਦਰ ਨਾਥ ਕਪੂਰ, ਧਰਮਿੰਦਰ ਸ਼ਰਮਾ ਹੋਰ ਮੈਬਰ ਸਾਹਿਬਾਨ ਤੇ ਸ਼ਹਿਰ ਦੇ ਕਲਾਪ੍ਰੇਮੀ ਹਾਜ਼ਰ ਸਨ।
Check Also
ਪੁਲ ਮੋਰਾਂ (ਪੁਲ ਕੰਜ਼ਰੀ) ਦੀ ਲੜਾਈ ਦੇ ਸ਼ਹੀਦ ਸੂਰਮਿਆਂ ਨੂੰ ਸਮਰਪਿਤ ਬਾਈਕ ਰੈਲੀ
ਅੰਮ੍ਰਿਤਸਰ, 14 ਜੁਲਾਈ (ਜਗਦੀਪ ਸਿੰਘ) – 1971 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਦੇਸ਼ ਦੀ ਰੱਖਿਆ ਕਰਦਿਆਂ …
Punjab Post Daily Online Newspaper & Print Media