ਸੰਗਰੂਰ, 8 ਜੁਲਾਈ (ਜਗਸੀਰ ਲੌਂਗੋਵਾਲ) – ਟੈਗੋਰ ਵਿਦਿਆਲਿਆ ਲੌਂਗੋਵਾਲ ਵਿਖੇ ਸਤਨਾਮ ਸਿੰਘ ਸਲ੍ਹੋਪੁਰੀ ਵਲੋਂ ਗੁਰਬਾਣੀ ਦੀ ਲੋਅ ਵਿੱਚ ਸ਼ਖਸੀਅਤ ਉਸਾਰੀ
ਵਿਸ਼ੇ ‘ਤੇ ਸੈਮੀਨਾਰ ਦੌਰਾਨ 30 ਵਿਦਿਆਰਥੀ ਸ੍ਰੀ ਸਹਿਜ ਪਾਠ ਕਰਨ ਲਈ ਤਿਆਰ ਹੋਏ।ਸੁਖਬੀਰ ਸਿੰਘ ਬਰਨਾਲਾ 9 ਜੁਲਾਈ ਨੂੰ ਪਾਠ ਆਰੰਭ ਕਰਵਾਉਣਗੇ।ਪ੍ਰਿੰਸੀਪਲ ਜਸਵਿੰਦਰ ਕੌਰ ਨੇ ਦੱਸਿਆ ਕਿ 26 ਵਿਦਿਆਰਥੀ ਪਹਿਲਾਂ ਤੋਂ ਹੀ ਸ੍ਰੀ ਸਹਿਜ ਪਾਠ ਕਰ ਰਹੇ ਹਨ।30 ਜਪੁਜੀ ਸਾਹਿਬ ਸਟੀਕ ਸੁੰਦਰ ਲਿਖਾਈ, 64 ਮੂਲਮੰਤਰ ਤੇ 92 ਵਾਹਿਗੁਰੂ ਲਿਖਣ ਅਭਿਆਸ ‘ਚ ਭਾਗ ਲੈਣਗੇ।ਪਵਿੱਤਰ ਸਿੰਘ ਗ੍ਰੰਥੀ ਗੁਰਦੁਆਰਾ ਨਰੈਣ ਦਾਸ ਲੌਂਗੋਵਾਲ ਨੇ ਵੀ ਵਿਚਾਰਾਂ ਦੀ ਸਾਂਝ ਪਾਈ।ਇਸ ਸਮੇਂ ਫੈਕਲਟੀਜ਼ ਤੇ ਵਿਦਿਆਰਥੀਆਂ ਨੂੰ ਭੇਟਾ ਰਹਿਤ ਧਾਰਮਿਕ ਸਾਹਿਤ ਵੀ ਵੰਡਿਆ ਗਿਆ।
Check Also
ਡਾ. ਨਿੱਜਰ ਦੀ ਅਗਵਾਈ ਹੇਠ ਬਿਲਾਸ ਫਾਊਂਡੇਸ਼ਨ ਵੱਲੋਂ 30 ਅਗਸਤ ਨੂੰ ਲਗਾਇਆ ਜਾਵੇਗਾ ਮੁਫ਼ਤ ਮੈਗਾ ਮੈਡੀਕਲ ਕੈਂਪ
ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾ. …
Punjab Post Daily Online Newspaper & Print Media