ਅੰਮ੍ਰਿਤਸਰ, 11 ਜੁਲਾਈ (ਸੁਖਬੀਰ ਸਿੰਘ) – ਰਿਜ਼ਰਵ ਬੈਂਕ ਐਫ ਇੰਡੀਆ ਵਲੋਂ ਸੂਬੇ ਵਿੱਚ ਅਸੈਸ ਡਿਵੈਲਪਮੈਂਟ ਸਰਵਿਸ ਰਾਹੀਂ ਸ਼ੁਰੂ ਕੀਤੇ ਵਿੱਤੀ ਸਾਖਰਤਾ  ਜਾਗਰੂਕਤਾ ਪ੍ਰੋਜੈਕਟ ਤਹਿਤ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿੱਚ ਏਰੀਆ ਮੈਨਜਰ ਹਰਵਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕਲੱਸਟਰ ਮੈਨਜਰ ਮੈਡਮ ਅਮਨਦੀਪ ਕੌਰ ਵਲੋਂ ਬਲਾਕ ਵੇਰਕਾ ਅਧੀਨ ਪੈਂਦੇ ਪਿੰਡ ਧੌਲ ਕਲਾ ਵਿਖੇ ਵਿਸ਼ੇਸ ਜਾਗਰੂਕਤਾ ਕੈਂਪ ਲਗਾਇਆ ਗਿਆ।ਇਸ ਵਿੱਚ ਚੰਡੀਗੜ੍ਹ ਤੋਂ ਵਿਸ਼ੇਸ ਤੌਰ ‘ਤੇ ਆਰ.ਬੀ.ਆਈ ਤੋਂ ਮੈਡਮ ਗਰਿਮਾ ਬੱਸੀ ਪੁੱਜੇ।ਉਨਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਭਾਰਤੀ ਰਿਜ਼ਰਵ ਬੈਂਕ ਆਫ ਇੰਡੀਆ ਵਲੋਂ ਸੂਬੇ ਵਿੱਚ ਆਮ ਲੋਕਾਂ ਨੂੰ ਵਿੱਤੀ ਸਾਖਰਤਾ ਤੇ ਵਿਸ਼ੇਸ਼ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ, ਜਿਸ ਵਿੱਚ ਲੋਕਾਂ ਨੂੰ ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ, ਅਟਲ ਪੈਨਸ਼ਨ ਬੀਮਾ ਯੋਜਨਾ, ਸੁਕੰਨਿਆ ਸਮਰਤੀ ਯੋਜਨਾ ਤੋਂ ਇਲਾਵਾ ਫੋਨ ਕਾਲ ‘ਤੇ ਹੋ ਰਹੀ ਧੋਖਾਧੜੀਆਂ ਆਦਿ ਬਾਰੇ ਕੈਂਪ ਲਗਾ ਕੇ ਲੋਕਾਂ ਨੂੰ ਵਿਸ਼ੇਸ਼ ਤੌਰ ‘ਤੇ ਜਾਗਰੂਕ ਕੀਤਾ ਜਾ ਰਿਹਾ ਹੈ।
ਜਾਗਰੂਕਤਾ ਪ੍ਰੋਜੈਕਟ ਤਹਿਤ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿੱਚ ਏਰੀਆ ਮੈਨਜਰ ਹਰਵਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕਲੱਸਟਰ ਮੈਨਜਰ ਮੈਡਮ ਅਮਨਦੀਪ ਕੌਰ ਵਲੋਂ ਬਲਾਕ ਵੇਰਕਾ ਅਧੀਨ ਪੈਂਦੇ ਪਿੰਡ ਧੌਲ ਕਲਾ ਵਿਖੇ ਵਿਸ਼ੇਸ ਜਾਗਰੂਕਤਾ ਕੈਂਪ ਲਗਾਇਆ ਗਿਆ।ਇਸ ਵਿੱਚ ਚੰਡੀਗੜ੍ਹ ਤੋਂ ਵਿਸ਼ੇਸ ਤੌਰ ‘ਤੇ ਆਰ.ਬੀ.ਆਈ ਤੋਂ ਮੈਡਮ ਗਰਿਮਾ ਬੱਸੀ ਪੁੱਜੇ।ਉਨਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਭਾਰਤੀ ਰਿਜ਼ਰਵ ਬੈਂਕ ਆਫ ਇੰਡੀਆ ਵਲੋਂ ਸੂਬੇ ਵਿੱਚ ਆਮ ਲੋਕਾਂ ਨੂੰ ਵਿੱਤੀ ਸਾਖਰਤਾ ਤੇ ਵਿਸ਼ੇਸ਼ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ, ਜਿਸ ਵਿੱਚ ਲੋਕਾਂ ਨੂੰ ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ, ਅਟਲ ਪੈਨਸ਼ਨ ਬੀਮਾ ਯੋਜਨਾ, ਸੁਕੰਨਿਆ ਸਮਰਤੀ ਯੋਜਨਾ ਤੋਂ ਇਲਾਵਾ ਫੋਨ ਕਾਲ ‘ਤੇ ਹੋ ਰਹੀ ਧੋਖਾਧੜੀਆਂ ਆਦਿ ਬਾਰੇ ਕੈਂਪ ਲਗਾ ਕੇ ਲੋਕਾਂ ਨੂੰ ਵਿਸ਼ੇਸ਼ ਤੌਰ ‘ਤੇ ਜਾਗਰੂਕ ਕੀਤਾ ਜਾ ਰਿਹਾ ਹੈ।
ਉਹਨਾਂ ਦੱਸਿਆ ਕਿ ਜਿਵੇਂ ਕਿ ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ, ਅਟਲ ਪੈਨਸ਼ਨ ਬੀਮਾ ਯੋਜਨਾ ਆਦਿ ਸਕੀਮਾਂ ਤਹਿਤ ਲੋਕਾਂ ਦੇ ਬੀਮੇ ਤਾਂ ਬੈੰਕਾਂ ਵਲੋਂ ਕਰ ਦਿੱਤੇ ਜਾਂਦੇ ਹਨ।ਇਸ ਲਈ ਪਿੰਡਾਂ ਵਿੱਚ ਵੱਧ ਤੋਂ ਵੱਧ ਲੋਕਾਂ ਨੂੰ ਬੈਂਕਾਂ ਦੀਆ ਸਕੀਮਾਂ ਨਾਲ ਜੋੜ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈੈ।ਮੈਡਮ ਗਰਿਮਾ ਬੱਸੀ ਵਲੋਂ ਇਸ ਜਾਗਰੂਕਤਾ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਇਥੋਂ ਦੇ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਵੱਖ-ਵੱਖ ਵਿਭਾਗਾਂ ਦੇ ਅਫਸਰਾਂ ਨਾਲ ਵਿਸ਼ੇਸ ਮੀਟਿੰਗ ਕਰਕੇ ਆਰ.ਬੀ.ਆਈ ਵਲੋਂ ਇਸ ਮੁਹਿੰਮ ਤਹਿਤ ਲਗਾਏ ਜਾ ਰਹੇ ਜਾਗਰੂਕਤਾ ਕੈੰਪਾਂ ਵਿੱਚ ਸਹਿਯੋਗ ਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ।
ਸੈਂਟਰ ਮੈਨਜਰ ਅਮਨਦੀਪ ਕੌਰ ਨੇ ਆਰ.ਬੀ.ਆਈ ਤੋਂ ਉਚੇਚੇ ਤੌਰ ਨੂੰ ‘ਜੀ ਆਇਆ’ ਕਹਿੰਦਿਆਂ ਹਾਜ਼ਰੀਨ ਨੁੰ ਜਾਗਰੂਕ ਕਰਦਿਆਂ ਕਿਹਾ ਕਿ ਉਹ ਫੋਨ ‘ਤੇ ਆਉਂਦੀਆਂ ਕਾਲਾ ਬਾਰੇ ਸੁਚੇਤ ਰਹਿਣ ਅਤੇ ਕਿਸੇ ਵੀ ਵਿਅਕਤੀ ਨੂੰ ਫੋਨ ‘ਤੇ ਆਇਆ ਓ.ਟੀ.ਪੀ ਅਤੇ ਹੀ ਯੂ.ਪੀ.ਆਈ.ਡੀ ਕਿਸੇ ਨੂੰ ਨਾ ਦੱਸਣ।ਫ਼ੀਲਡ ਕੋਆਰਡੀਨੇਟਰ ਗੁਰਪ੍ਰੀਤ ਸਿੰਘ ਕੱਦਗਿਲ ਨੇ ਧੰਨਵਾਦ ਕਰਦਿਆਂ ਪਿੰਡ ਵਾਸੀਆਂ ਨੂੰ ਉਕਤ ਸਕੀਮਾਂ ਦਾ ਵੱਧ ਤੋ ਵੱਧ ਲਾਭ ਲੈਣ ਦੀ ਅਪੀਲ ਕੀਤੀ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …
 Punjab Post Daily Online Newspaper & Print Media
Punjab Post Daily Online Newspaper & Print Media
				 
			 
			 
						
					 
						
					 
						
					