ਅੰਮ੍ਰਿਤਸਰ, 17 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਅਦਾਰੇ ਸ੍ਰੀ ਗੁਰੂ ਤੇਗ ਬਹਾਦਰ ਕਾਲਜ ਵੁਮੈਨ ਵਿਖੇ ਬੈਲਜ਼ੀਅਮ
ਤੋਂ ਸਿੱਖਿਆ ਸ਼ਾਸਤਰੀਆਂ ਨੇ ਭਾਰਤ ਵਿੱਦਿਅਕ ਫ਼ੇਰੀ ਦੌਰਾਨ ਕਾਲਜ ਦਾ ਦੌਰਾ ਕੀਤਾ।ਪ੍ਰਿੰਸੀਪਲ ਨਾਨਕ ਸਿੰਘ ਨੇ ਵਫ਼ਦ ਕੋਆਰਡੀਨੇਟਰ ਕ੍ਰਿਸਟੀਨ ਜੈਮਿਨਨ, ਅਨੁਪਮ ਕ੍ਰਿਸਟੀਨ ਦਾ ਕਾਲਜ ਵਿਹੜੇ ਪੁੱਜਣ ’ਤੇ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਸਵਾਗਤ ਕੀਤਾ।
ਪ੍ਰਿੰ: ਨਾਨਕ ਸਿੰਘ ਨੇ ਦੱਸਿਆ ਕਿ ਆਪਣੀ ਅੰਮ੍ਰਿਤਸਰ ਫੇਰੀ ਦੌਰਾਨ ਵਿਦਵਾਨਾਂ ਨੇ ਕਾਲਜ ਦਾ ਦੌਰਾ ਕੀਤਾ ਅਤੇ ਸਿੱਖਿਆ ਪ੍ਰਣਾਲੀ ਤੇ ਕੋਰਸਾਂ ਦੀ ਵੰਨ ਸਵੰਨਤਾ ਬਾਰੇ ਆਪਣੇ ਵਿਚਾਰ ਵਿਦਿਆਰਥਣਾਂ ਨਾਲ ਸਾਂਝੇ ਕੀਤੇ।ਉਨ੍ਹਾਂ ਕਿਹਾ ਕਿ ਟੀਮ ਨੇ ਭਾਰਤੀ ਸਿੱਖਿਆ ਪ੍ਰਣਾਲੀ ਦੀ ਸ਼ਲਾਘਾ ਕਰਦਿਆਂ ਕਾਲਜ ਵਿਖੇ ਸਕਿਲ ਟੀਚਿੰਗ ਵਿਭਾਗਾਂ, ਫੈਸ਼ਨ ਡਿਜ਼ਾਈਨਿੰਗ, ਗਾਰਮੈਂਟ ਟੈਕਨਾਲੋਜੀ, ਹੈਲਥ ਤੇ ਕਾਸਮੈਟੋਲੋਜੀ ਅਤੇ ਆਈ.ਟੀ ਸੈਕਟਰ ਦੇ ਵੱਖ-ਵੱਖ ਕੋਰਸਾਂ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ।ਉਨ੍ਹਾਂ ਕਿਹਾ ਕਿ ਕੁੱਝ ਸਮਾਂ ਪਹਿਲਾਂ ਵੀ ਕਾਲਜ ਵਿਖੇ ਫਰਾਂਸ ਤੋਂ ਐਮ.ਸੀ.ਆਈ.ਪੀ.ਡੀ ਨਿੱਜੀ ਪ੍ਰਬੰਧਨ ਮਿਸ ਮੈਰੀ ਮਾਰਕਵਿਕ ਅਤੇ ਲੰਡਨ ਤੋਂ ਬੈਰਿਸਟਰ ਮਿਸ ਐਂਜੇਲਾ ਜੌਨੇਊ (ਵਿੱਦਿਅਕ ਮਾਹਿਰ) ਇਤਿਹਾਸਕ ਅਤੇ ਅਧਿਆਤਮਿਕ ਯਾਤਰਾ ਦੌਰਾਨ ਭਾਰਤ ਦੇ ਵੱਖ-ਵੱਖ ਹਿੱਸਿਆਂ ਦਾ ਦੌਰਾ ਕਰਨ ਉਪਰੰਤ ਗੁਰੂ ਨਗਰੀ ਪੁੱਜੇ ਸਨ।ਉਨ੍ਹਾਂ ਕਿਹਾ ਕਿ ਕਾਲਜ ਵਿਖੇ ਭਾਰਤ ਦੇ ਨਾਮਵਰ ਸਥਾਨਾਂ ਤੋਂ ਇਲਾਵਾ ਵਿਦੇਸ਼ਾਂ ਤੋਂ ਵੀ ਸਿੱਖਿਆ ਮਾਹਿਰਾਂ ਨੇ ਪੁੱਜ ਕੇ ਵਿੱਦਿਅਕ ਪ੍ਰਣਾਲੀ ਸਬੰਧੀ ਆਪਣੇ ਗਿਆਨ ਨੂੰ ਵਿਦਿਆਰਥਣਾਂ ਨਾਲ ਸਾਂਝਾ ਕੀਤਾ ਹੈ।ਵਿੱਦਿਅਕ ਦੌਰੇ ਨੇ ਬੈਲਜੀਅਮ ਵਿਦਵਾਨਾਂ ’ਤੇ ਕਾਲਜ ਦੇ ਵਾਤਾਵਰਣ, ਅਧਿਆਪਕਾਂ ਦੇ ਪੜ੍ਹਾਏ ਸਬੰਧਾਂ, ਸਿੱਖਿਆ ਦੀ ਗੁਣਵੱਤਾ, ਜਮਾਤੀ ਮਾਹੌਲ ਅਤੇ ਅਧਿਆਪਕਾਂ ਦੀ ਭੂਮਿਕਾ ਆਦਿ ਸਬੰਧੀ ਚੰਗੀ ਛਾਪ ਛੱਡੀ।ਵਿਦੇਸ਼ੀ ਮਹਿਮਾਨਾਂ ਨੂੰ ਪੰਜਾਬੀ ਸੱਭਿਅਤਾ ਤੇ ਵਿਰਸੇ ਬਾਰੇ ਵੀ ਜਾਣਕਾਰੀ ਪ੍ਰਦਾਨ ਕੀਤੀ ਗਈ।
Check Also
ਸਿਹਤ ਵਿਭਾਗ ਵੱਲੋਂ ਵਿਸ਼ਵ ਖ਼ੂਨਦਾਨ ਦਿਹਾੜੇ ਨੂੰ ਸਮਰਪਿਤ ਜਾਗਰੂਕਤਾ ਮੁਹਿੰਮ ਦਾ ਆਯੋਜਨ
ਅੰਮ੍ਰਿਤਸਰ, 17 ਜੂਨ (ਜਗਦੀਪ ਸਿੰਘ) – ਵਿਸ਼ਵ ਖ਼ੂਨਦਾਨ ਦਿਹਾੜੇ `ਤੇ ਸਿਹਤ ਵਿਭਾਗ ਵੱਲੋਂ ਸਵੈਇੱਛਕ ਖ਼ੂਨਦਾਨ …
Punjab Post Daily Online Newspaper & Print Media