Saturday, April 11, 2026

 ਸ. ਸੁਖਬੀਰ ਬਾਦਲ ਤੇ ਸ. ਮਜੀਠੀਆ ਵਲੋਂ ਸੀਨੀ: ਪ੍ਰੈਸ ਫੋਟੋ ਪੱਤਰਕਾਰ ਸ. ਨਿਰਮਲ ਸਿੰਘ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ

ਸਵਰਗਵਾਸੀ ਨਿਰਮਲ ਸਿੰਘ ਨੇ ਫੋਟੋਗ੍ਰਾਫੀ ਦੇ ਕਿੱਤੇ ‘ਚ ਮਨਵਾਇਆ ਲੋਹਾ

PPN0501201526

ਅੰਮ੍ਰਿਤਸਰ, 5 ਜਨਵਰੀ (ਸੁਖਬੀਰ ਸਿੰਘ) – ਉੱਪ ਮੁੱਖ ਮੰਤਰੀ ਪੰਜਾਬ ਸ. ਸੁਖਬੀਰ ਸਿੰਘ ਬਾਦਲ ਤੇ ਸ. ਬਿਕਰਮ ਸਿੰਘ ਮਜੀਠੀਆ ਮਾਲ ਤੋ ਲੋਕ ਸੰਪਰਕ ਮੰਤਰੀ ਪੰਜਾਬ ਨੇ ਅੱਜ ‘ਅਜੀਤ’ ਅਖਬਾਰ ਦੇ ਸੀਨੀਅਰ ਫੋਟੋ ਪੱਤਰਕਾਰ ਸ. ਨਿਰਮਲ ਸਿੰਘ ਦੀ ਅਚਨਚੇਤ ਹੋਈ ਮੌਤ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸ. ਬਾਦਲ ਤੇ ਮਜੀਠੀਆ ਨੇ ਕਿਹਾ ਕਿ ਸ. ਨਿਰਮਲ ਸਿੰਘ ਨੇ ਹਮੇਸਾਂ ਪੂਰੀ ਇਮਾਨਦਾਰੀ ਤੇ ਮਿਹਨਤ ਨਾਲ ਪੱਤਰਕਾਰੀ ਦੇ ਖੇਤਰ ਵਿਚ ਆਪਣੇ ਫਰਜ਼ਾ ਨੂੰ ਅੰਜਾਮ ਦਿੱਤਾ। ਉਨਾਂ ਪਰਿਵਾਰ ਨਾਲ ਗਹਿਰੇ ਦੁੱਖ ਦਾ ਇਜ਼ਹਾਰ ਕਰਦਿਆਂ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਖਸ਼ਣ।

                         ਦੱਸਣਯੋਗ ਹੈ ਕਿ ਸਵਰਗਵਾਸੀ ਨਿਰਮਲ ਸਿੰਘ ਮੀਡੀਆਂ ਖੇਤਰ ਨਾਲ ਲੰਮੇ ਅਰਸੇ ਤੋਂ ਜੁੜੇ ਹੋਏ ਸਨ ਅਤੇ ਇਨਾਂ ਨੇ ਅੰਤਿਮ ਸਾਹ ਲੈਣ ਤਕ ਪੱਤਰਕਾਰੀ ਖੇਤਰ ਵਿਚ ਮੂਹਰੇ ਹੋ ਕੇ ਰੋਲ ਨਿਭਾਇਆ। ਸ. ਨਿਰਮਲ ਸਿੰਘ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਚੱਲੇ ਆ ਰਹੇ ਸਨ ਅਤੇ ਅੱਜ ਉਨਾਂ ਨੇ ਅੰਤਿਮ ਸਾਹ ਲਏ। ਕਰੀਬ 85 ਸਾਲ ਦੇ ਸਵਰਗਵਾਸੀ ਨਿਰਮਲ ਸਿੰਘ ਨੇ ਆਪਣੀ ਪੂਰੀ ਜ਼ਿੰਦਗੀ ਦੌਰਾਨ ਪੱਤਰਕਾਰੀ ਖੇਤਰ ਵਿਚ ਅੱਗੇ ਹੋ ਕੇ ਰੋਲ ਨਿਭਾਇਆ ਤੇ ਆਪਣੇ ਕਿੱਤੇ ਫੋਟੋਗ੍ਰਾਫੀ ਦਾ ਲੋਹਾ ਮਨਵਾਇਆ।

Check Also

ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ

ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …

Leave a Reply