ਸੰਗਰੂਰ, 25 ਜੁਲਾਈ (ਜਗਸੀਰ ਲੌਂਗੋਵਾਲ) – ਜ਼ੋਨ ਪੱਧਰੀ ਮੁਕਾਬਲਿਆਂ ਵਿੱਚ ਅਕੈਡਮਿਕ ਵਰਲਡ ਸਕੂਲ ਖੋਖਰ ਦੇ ਵਿਦਿਆਰਥੀਆਂ ਨੇ ਬਾਜ਼ੀ ਮਾਰੀ ਹੈ।ਕੱਲ
ਸੂਰਜਕੁੰਡ ਵਿਦਿਆ ਮੰਦਿਰ ਸਕੂਲ ਸੁਨਾਮ ਵਿਖੇ ਹੋਏ ਜ਼ੋਨ ਪੱਧਰੀ ਜੂਡੋ ਮੁਕਾਬਲੇ ਵਿੱਚ ਇਲਾਕੇ ਦੇ ਕਈ ਸਕੂਲਾਂ ਦੀਆ ਟੀਮਾਂ ਨੇ ਹਿੱਸਾ ਲਿਆ।ਅਕੈਡਮਿਕ ਵਰਲਡ ਸਕੂਲ ਖੋਖਰ ਦੇ ਵਿਦਿਆਰਥੀਆਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।ਜਿਸ ਵਿੱਚ ਅੰਡਰ-19 ਵਿਦਿਆਰਥਣਾਂ ਮਨਪ੍ਰੀਤ ਕੌਰ, ਅੰਕਿਤਾ, ਅਮਨਦੀਪ ਕੌਰ, ਹਰਮਨਪ੍ਰੀਤ ਕੌਰ, ਪ੍ਰੀਤ ਕੌਰ ਅਤੇ ਅੰਡਰ-17 ਵਿੱਚ ਮਨਪ੍ਰੀਤ ਕੌਰ ਨੇ ਬਹੁਤ ਵਧੀਆ ਪ੍ਰਦਰਸ਼ਨ ਕਰਦਿਆਂ ਮੈਚ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਜਿਲ੍ਹਾ ਪੱਧਰੀ ਮੁਕਾਬਲਿਆਂ ਲਈ ਆਪਣਾ ਨਾਮ ਦਰਜ਼ ਕੀਤਾ।ਸਕੂਲ ਪ੍ਰਿੰਸੀਪਲ ਸ਼੍ਰੀਮਤੀ ਸੁਜਾਤਾ ਠਾਕੁਰ ਨੇ ਬੱਚਿਆਂ ਨੂੰ ਉਹਨਾਂ ਦੀ ਜਿੱਤ ‘ਤੇ ਮੁਬਾਰਕਬਾਦ ਦਿੱਤੀ।ਸਕੂਲ ਦੇ ਚੇਅਰਮੈਨ ਸੰਜੇ ਸਿੰਗਲਾ ਨੇ ਬੱਚਿਆਂ ਨੂੰ ਅਤੇ ਕੋਚ ਨੀਰੂ ਕੌਰ ਤੇ ਧਰਮਪ੍ਰੀਤ ਸਿੰਘ ਨੂੰ ਜਿੱਤ ਦੀ ਵਧਾਈ ਦਿੱਤੀ
ਇਸ ਮੌਕੇ ਸਕੂਲ ਦੇ ਸਾਰੇ ਅਧਿਆਪਕ ਡੀ.ਪੀ.ਈ ਧਰਮਪ੍ਰੀਤ, ਨੀਰੂ, ਮਨਪ੍ਰੀਤ, ਨੇਵੀ, ਰਾਜਿੰਦਰ, ਰਾਜਵਿੰਦਰ, ਗਗਨ, ਮਹਿਕਪ੍ਰੀਤ, ਸਿਮਰਨ, ਮਮਤਾ, ਗੁਰਵਿੰਦਰ, ਮਨਪ੍ਰੀਤ, ਊਸ਼ਾ, ਜਸਪ੍ਰੀਤ, ਮਨਦੀਪ, ਹਰਪ੍ਰੀਤ, ਰਾਜਨਦੀਪ, ਗੁਰਪ੍ਰੀਤ, ਅਲਕਾ ਅਤੇ ਕਮਲ ਆਦਿ ਮੌਜ਼ੂਦ ਸਨ।
Check Also
ਸ਼੍ਰੋਮਣੀ ਕਮੇਟੀ ਨੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਪਾਸਪੋਰਟ ਮੰਗੇ
ਅੰਮ੍ਰਿਤਸਰ, 25 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਚਮ ਪਾਤਸ਼ਾਹ ਸ੍ਰੀ ਗੁਰੂ …
Punjab Post Daily Online Newspaper & Print Media