ਸੰਗਰੂਰ, 25 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਦਾ ਸਥਾਪਨਾ ਦਿਵਸ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ।ਮਹਾਰਾਣੀ ਕਲੱਬ ਪਟਿਆਲਾ ਬਾਰਾਦਰੀ ਵਿਖੇ ਸਮਾਗਮ ਆਯੋਜਿਤ ਵਿੱਚ ਮੁੱਖ ਮਹਿਮਾਨ ਵਜੋਂ ਰਵਿੰਦਰ ਸਾਗਰ ਜਿਲ੍ਹਾ ਗਵਰਨਰ ਵਿਸ਼ੇਸ਼ ਤੌਰ ‘ਤੇ ਪਹੁੰਚੇ ਅਤੇ ਨਵਨਿਯੁੱਕਤ ਪ੍ਰਧਾਨ ਅੰਜ਼ੂ ਕਾਕਰੀਆ, ਸੈਕਟਰੀ ਬਲਜੀਤ ਸਿੰਘ, ਕੈਸ਼ੀਅਰ ਜਸਪਾਲ ਚੰਦ ਮੋਦੀ ਨੂੰ ਸਨਮਾਨਿਤ ਕਰਦਿਆਂ ਰੀਜ਼ਨ ਚੇਅਰਮੈਨ ਸੰਜੀਵ ਮੈਨਨ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਉਨਾਂ ਦੀ ਟੀਮ ਰੀਜ਼ਨ ਲਈ ਬਹੁਤ ਵਧੀਆ ਕੰਮ ਕਰੇਗੀ।ਇਸ ਮੌਕੇ ਅੰਮ੍ਰਿਤਪਾਲ ਝੰਡੂ, ਅਜੈ ਗੋਇਲ, ਐਸ ਕਾਲਰਾ, ਰਾਜਿੰਦਰ ਕੁਮਾਰ ਮੱਖਣ, ਸੰਤੋਖ ਸਿੰਗਲ, ਪ੍ਰਦੀਪ ਬਹਾਵਾ, ਸੁਨਾਮ ਤੋਂ ਕੁਲਵਿੰਦਰ ਸਿੰਘ ਨਾਮਧਾਰੀ ਅਤੇ ਕਲੱਬ ਦੇ ਸਾਰੇ ਮੈਂਬਰ ਹਾਜ਼ਰ ਸਨ।
Check Also
ਮਾਂ ਦਿਵਸ ‘ਤੇ ਬੱਚਿਆਂ ਦੇ ਡਰਾਇੰਗ ਮੁਕਾਬਲੇ ਕਰਵਾਏ ਗਏ
ਸੰਗਰੂਰ, 11 ਮਈ (ਜਗਸੀਰ ਲੌਂਗੋਵਾਲ) – ਮਦਰ ਡੇ ਦਿਵਸ ਮੌਕੇ ਸਥਾਨਕ ਰਬਾਬ ਕਲਾਸਿਜ਼ ਸੰਗਰੂਰ ਵਿਖੇ …