ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖ਼ਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਐਨ.ਸੀ.ਸੀ ਕੈਡਿਟਾਂ ਨੇ ਵੱਖ-ਵੱਖ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮੈਡਲ ਅਤੇ ਸਰਟੀਫ਼ਿਕੇਟ ਹਾਸਲ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ।
ਸਕੂਲ ਪ੍ਰਿੰਸੀਪਲ ਸ੍ਰੀਮਤੀ ਪੁਨੀਤ ਕੌਰ ਨਾਗਪਾਲ ਨੇ ਦੱਸਿਆ ਕਿ ਸਕੂਲ ਤੇ ਫ਼ਸਟ ਪੰਜਾਬ ਗਰਲਜ਼ ਬਟਾਲੀਅਨ ਦੀ ਕੈਡਿਟ ਕ੍ਰਿਤਿਕਾ ਬਟਰਾਏ ਨੇ ਐਨ.ਸੀ.ਸੀ ਦੇ ਕੈਡਿਟਸ ਵੱਲੋਂ ਆਪਣੀ ਟੀਮ ਨਾਲ ਨੈਸ਼ਨਲ ਕੈਂਪ ਈ.ਬੀ.ਐਸ.ਬੀ ਰੋਪੜ ਵਿਖੇ ਵਾਲੀਬਾਲ ’ਚ ਪਹਿਲਾ ਸਥਾਨ ਅਤੇ ਰੱਸਾਕੱਸੀ ਮੁਕਾਬਲੇ ’ਚ ਟੀਮ ਨੇ ਦੂਜਾ ਸਥਾਨ ਹਾਸਲ ਕਰਕੇ ਮੈਡਲ ਤੇ ਸਰਟੀਫ਼ਿਕੇਟ ਪ੍ਰਾਪਤ ਕੀਤਾ।ਕੈਡਿਟ ਸਿਮਰਨਦੀਪ ਕੌਰ ਨੇ ਵੀ ਕੈਂਪ ਦੌਰਾਨ ਸੱਭਿਆਚਾਰਕ ਗਤੀਵਿਧੀਆਂ ’ਚ ਭਾਗ ਲੈ ਕੇ ਸਰਟੀਫ਼ਿਕੇਟ ਹਾਸਲ ਕੀਤੇ।ਪਿ੍ਰੰ: ਨਾਗਪਾਲ ਨੇ ਕਿਹਾ ਕਿ ਐਨ.ਆਈ.ਏ.ਪੀ ਜਿਸ ’ਚ ਓਡੀਸ਼ਾ ਤੇ ਅੰਮ੍ਰਿਤਸਰ ਦੀਆਂ ਟੀਮਾਂ ਦੇ ਵੱਖ-ਵੱਖ ਮੁਕਾਬਲੇ ਹੋਏ, ’ਚ ਅੰਮ੍ਰਿਤਸਰ ਟੀਮ ਜੇਤੂ ਰਹੀ ਅਤੇ ਕੈਡਿਟ ਸਿਮਰਨਦੀਪ ਕੌਰ ਤੇ ਕ੍ਰਿਤਿਕਾ ਬਟਰਾਏ ਨੇ ਸਰਟੀਫ਼ਿਕੇਟ ਹਾਸਲ ਕੀਤੇ।ਇਸ ਤੋਂ ਇਲਾਵਾ ਟੀ.ਐਸ.ਸੀ 1-2 ਕੈਂਪ ਗੁਰਦਾਸਪੁਰ ਅਤੇ ਪ੍ਰੀ-ਟੀ.ਐਸ.ਸੀ ਕੈਂਪ ਸੋਨੀਪਤ ’ਚ ਲਗਾਉਂਦੇ ਹੋਏ ਚੰਗੀ ਕਾਰਗੁਜ਼ਾਰੀ ਲਈ ਕ੍ਰਿਤਿਕਾ ਬਟਰਾਏ ਨੂੰ ਵੀ ਸਰਟੀਫ਼ਿਕੇਟ ਮਿਲੇ।
Check Also
ਬਾਬਾ ਬਕਾਲਾ ਸਾਹਿਬ ਨੂੰ ਕੀਤਾ ਜਾਵੇਗਾ ਪੰਜਾਬ ‘ਚ ਸਭ ਤੋਂ ਪਹਿਲਾਂ ਨਸ਼ਾ ਮੁਕਤ – ਪ੍ਰਧਾਨ ਸੁਰਜੀਤ ਕੰਗ
ਬਾਬਾ ਬਕਾਲਾ, 7 ਮਈ (ਪੰਜਾਬ ਪੋਸਟ ਬਿਊਰੋ) – ਆਮ ਆਦਮੀ ਪਾਰਟੀ ਦੇ ਨਗਰ ਪੰਚਾਇਤ ਬਾਬਾ …