Friday, April 10, 2026

ਨਾਟਕ ”ਡਮਰੂ” ਦੀ ਪੇਸ਼ਕਾਰੀ ਨੇ ਦਰਸ਼ਕ ਕੀਲੇ

PPN0601201504

PPN0601201505

ਅੰਮ੍ਰਿਤਸਰ, 6 ਜਨਵਰੀ (ਰੋਮਿਤ ਸ਼ਰਮਾ)- ਦਾ ਥੀਏਟਰ ਪਰਸਨਜ ਅੰਮ੍ਰਿਤਸਰ ਵੱਲੋਂ ਅਨੀਤਾ ਦੇਵਗਨ ਅਤੇ ਹਰਦੀਪ ਗਿੱਲ ਦੀ ਅਗਵਾਈ ਵਿੱਚ ਪੰਜਾਬ ਨਾਟਸ਼ਾਲਾ ਵਿਖੇ ਕਰਵਾਏ ਜਾ ਰਹੇ 8ਵੇਂ ਪੰਜਾਬ ਥੀਏਟਰ ਫੈਸਟੀਵਲ ਵਿੱਚ ਸੁਖਜੀਤ ਦੀ ਕਹਾਣੀ ‘ਤੇ ਅਧਾਰਿਤ ਨਾਟਕ ‘ਡਮਰੂ’ ਪੇਸ਼ ਕੀਤਾ ਗਿਆ। ਹਰਦੀਪ ਗਿੱਲ ਦੀ ਪਠ-ਕਥਾ ਅਤੇ ਅਨੀਤਾ ਦੇਵਗਨ ਦੀ ਨਿਰਦੇਸ਼ਨਾਂ ਵਿੱਚ ਪੇਸ਼ ਕੀਤੇ ਇਸ ਨਾਟਕ ਦੀ ਕਹਾਣੀ ਆਦਮੀ ਔਰਤ ਦੇ ਰਿਸ਼ਤਿਆਂ ਦੇ ਮਹੀਨ ਤੰਦਾਂ ਨੂੰ ਉਜਾਗਰ ਕਰਦਿਆਂ ਇੱਕ ਐਸੀ ਔਰਤ ਦੀ ਮਨੋਦਸ਼ਾ ਬਿਆਨਦੀ ਹੈ, ਜਿਸ ਵਿੱਚ ਤੀਵੀਂ ਮਰਦ ਸਮਾਜ ਦੀ ਜਕੜ ਨੂੰ ਤੋੜਣ ਦੀ ਕੋਸ਼ਿਸ਼ ਵਿੱਚ ਜਿੰਦਗੀ ਦੇ ਕਈ ਤਰ੍ਹਾਂ ਦੇ ਅਸਾਵੇਂਪਨ ਹੰਡਾਉਂਦੀ ਹੈ ਅਤੇ ਆਪਣੇ ਪਤੀ, ਪੁੱਤਰ ਤੱਕ ਹੱਥੋਂ ਗਵਾ ਬੈਠਦੀ ਹੈ। ਉਮਰ ਭਰ ਆਦਮੀ ਤੋਂ ਜੀ-ਜੀ ਕਹਾਉਣ ਵਾਲੀ ਮਨੋ ਅਵਸਥਾ ਵਿੱਚ ਔਰਤ ਅੰਤ ਤੇ ਖੁਦ ਸਵਿਕਾਰਦੀ ਹੈ ਕਿ ਆਦਮੀ ਨੂੰ ਆਦਮੀ ਹੀ ਹੋਣਾ ਚਾਹੀਦਾ ਹੈ ਡਮਰੂ ਨਹੀਂ। ਸਾਹਿਤ ਅਤੇ ਨਾਟਕੀ ਜੁਗਲਬੰਦੀ ਵਿੱਚ ਕਲਾਕਾਰਾਂ ਵੱਲੋਂ ਨਿਭਾਏ ਪਾਤਰਾਂ ਦੇ ਕਿਰਦਾਰ ਦਰਸ਼ਕਾਂ ਨੂੰ ਧੁਰ ਅੰਦਰ ਤੀਕ ਹਿਲਾਉਂਦੇ ਰਹੇ।
ਅੱਜ ਦੇ ਨਾਟਕੀ ਕਿਰਦਾਰਾਂ ਵਿੱਚ ਹਰਦੀਪ ਗਿੱਲ, ਅਰਵਿੰਦਰ ਭੱਟੀ, ਅਮਨਪ੍ਰੀਤ ਬੱਲ, ਡੋਲੀ ਸੱਡਲ, ਯੁਧਪ੍ਰੀਤ ਚੀਮਾ, ਮਨਜੋਤ ਸਿੰਘ ਅਤੇ ਅਮਨਸ਼ੇਰ ਆਦਿ ਕਲਾਕਾਰਾਂ ਵੱਲੋਂ ਦਮ ਦਾ ਅਭਿਨੈ ਰਾਹੀਂ ਆਪਣੀ ਕਲਾ ਦੇ ਜੌਹਰ ਦਿਖਾਏ। ਅੱਜ ਦੇ ਨਾਟਕ ਵਿੱਚ ਸੂਰਤ ਸਿੰਘ ਵਿਰਕ ਅਤੇ ਰੁਪਿੰਦਰ ਕੌਰ ਵਿਸ਼ੇਸ਼ ਮਹਿਮਾਨਾਂ ਵਿੱਚ ਹਾਜ਼ਰ ਸਨ। ਫੈਸਟੀਵਲ ਦੇ ਪ੍ਰੈਸ ਸਕੱਤਰ ਦੀਪ ਦਵਿੰਦਰ ਸਿੰਘ ਨੇ ਦੱਸਿਆ ਕਿ ਕੱਲ ਦਾ ਥੀਏਟਰ ਪਰਸਨਜ ਅੰਮ੍ਰਿਤਸਰ ਵੱਲੋਂ ਹਰਦੀਪ ਗਿੱਲ ਦਾ ਲਿਖਿਆ ਅਤੇ ਅਨੀਤਾ ਦੇਵਗਨ ਦੀ ਨਿਰਦੇਸ਼ਨਾਂ ਵਿੱਚ ਹਾਸਰਸ ਪੰਜਾਬੀ ਨਾਟਕ ਕਨੇਡਾ ਦੇ ਨਜ਼ਾਰੇ ਪੇਸ਼ ਕੀਤਾ ਜਾਵੇਗਾ।

Check Also

ਛੀਨਾ ਨੇ ਖਾਲਸਾ ਯੂਨੀਵਰਸਿਟੀ ਦਾ ਆਨਲਾਈਨ ‘ਐਡਮਿਸ਼ਨ ਪੋਰਟਲ’ ਕੀਤਾ ਜਾਰੀ

ਅੰਮ੍ਰਿਤਸਰ, 9 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਯੂਨੀਵਰਸਿਟੀ ਦਾ ਨਵਾਂ ‘ਐਡਮਿਸ਼ਨ ਪੋਰਟਲ’ ਵਿਦਿਆਰਥੀਆਂ ਲਈ …

Leave a Reply