ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਾਂਗਣਾ ਵਿਖੇ ਸਕੂਲ ਪ੍ਰਿੰਸੀਪਲ ਅਤੇ ਅਧਿਆਪਕਾਂ ਵਲੋਂ ਬੀਤੇ ਦਿਨੀਂ ਪੁਸਤਕ ‘ਗਿਆਨ ਗੁਲਦਸਤਾ’ ਲੋਕ ਅਰਪਣ ਕੀਤੀ ਗਈ। ਸਕੂਲ ਪ੍ਰਿੰਸੀਪਲ ਕਰਮਜੀਤ ਸਿੰਘ ਸੰਧੂ ਨੇ ਦੱਸਿਆ ਕਿ ਇਸ ਪੁਸਤਕ ਦੇ ਲੇਖਕ ਦਲਬੀਰ ਸਿੰਘ ਲੌਹੁਕਾ ਇਸ ਸਕੂਲ ਤੋਂ ਲੈਕਚਰਾਰ ਪੰਜਾਬੀ ਵਜੋਂ ਅਪ੍ਰੈਲ 2021 ‘ਚ ਸੇਵਾ ਮੁਕਤ ਹੋਏ ਸਨ।ਉਹਨਾਂ ਕਿਹਾ ਕਿ ਦਲਬੀਰ ਸਿੰਘ ਲੌਹੁਕਾ ਆਪਣੀ ਜ਼ਿੰਮੇਵਾਰੀ ਨੂੰ ਇਮਾਨਦਾਰੀ, ਮਿਹਨਤ ਅਤੇ ਲਗਨ ਨਾਲ ਨਿਭਾਉਂਦਿਆਂ ਜਿਥੇ ਵਿਦਿਆਰਥੀਆਂ ਨੂੰ ਅੱਖਰੀ ਗਿਆਨ ਵੰਡਦੇ ਰਹੇ, ਉਥੇ ਮਨੁੱਖੀ ਜੀਵਨ ਨੂੰ ਸੇਧ ਦੇਣ ਲਈ ਗਿਆਨ ਵਰਧਕ ਸਾਹਿਤ ਵੀ ਲਿਖਦੇ ਰਹੇ। ਲੈਕਚਰਾਰ ਰਾਜਨੀਤੀ ਸ਼ਾਸਤਰ ਰਵੀ ਕੁਮਾਰ ਨੇ ਕਿਹਾ ਕਿ ਇਹਨਾਂ ਦੀਆਂ ਲਿਖਤਾਂ ਵਿਚੋਂ ਸਮਾਜ ਨੂੰ ਸੇਧ ਜਰੂਰ ਮਿਲਦੀ ਹੈ ਅਤੇ ਲੌਹੁਕਾ ਖਾਸ ਕਰ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਹਿੱਤ ਵਡਮੁੱਲੇ ਲੇਖ ਵੀ ਲਿਖਦੇ ਰਹਿੰਦੇ ਹਨ।ਲੌਹੁਕਾ ਨੇ ਪ੍ਰਿੰਸੀਪਲ ਅਤੇ ਸਮੂਹ ਸਕੂਲ ਸਟਾਫ ਦਾ ਧੰਨਵਾਦ ਕਰਦਿਆਂ ਕਿਹਾ ਕਿ ‘ਗਿਆਨ ਗੁਲਦਸਤਾ’ ਉਹਨਾਂ ਦੀ ਦੂਸਰੀ ਪੁਸਤਕ ਹੈ।ਇਸ ਤੋਂ ਪਹਿਲਾਂ ਉਹਨਾਂ ਦੀ ਇੱਕ ਪੁਸਤਕ ‘ਬਾਸਰਕੇ ਗਿੱਲਾਂ’ (ਭਾਸ਼ਾਈ ਅਤੇ ਸੱਭਿਆਚਾਰਕ ਸਰਵੇਖਣ) ਭਾਸ਼ਾ ਵਿਭਾਗ ਪੰਜਾਬ ਵਲੋਂ ਪ੍ਰਕਾਸ਼ਿਤ ਹੋਈ ਹੈ।
ਇਸ ਮੌਕੇ ਅਧਿਆਪਕ ਗੁਰਿੰਦਰਬੀਰ ਸਿੰਘ, ਦੀਪਕ ਕੁਮਾਰ, ਅਮਨਦੀਪ ਕੌਰ, ਪੂਜਾ ਸ਼ਰਮਾ ਆਦਿ ਹਾਜ਼ਰ ਸਨ।
Check Also
ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ
ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …